ਯੂਥ ਅਕਾਲੀ ਦਲ ਨੇ ਲੁਧਿਆਣਾ ‘ਚ ਲਾਇਆ ਪੈਟਰੋਲ-ਡੀਜ਼ਲ ਦਾ ਲੰਗਰ, ਮੁਫਤ ‘ਚ ਵੰਡਿਆ 513 ਲੀਟਰ ਤੇਲ

TeamGlobalPunjab
2 Min Read

ਲੁਧਿਆਣਾ: ਦੇਸ਼ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹਰ ਕੋਈ ਆਪਣਾ ਵਿਰੋਧ ਜਤਾ ਰਿਹਾ ਹੈ ਪਰ ਵੀਰਵਾਰ ਨੂੰ ਯੂਥ ਅਕਾਲੀ ਦਲ ਲੁਧਿਆਣਾ ਨੇ ਕੁੱਝ ਵੱਖਰੇ ਅੰਦਾਜ਼ ਵਿੱਚ ਆਪਣਾ ਵਿਰੋਧ ਜਤਾਇਆ। ਯੂਥ ਆਗੂਆਂ ਨੇ ਜਗਰਾਓਂ ਪੁੱਲ ਦੇ ਨੇੜ੍ਹੇ ਪੈਟਰੋਲ ਪੰਪ ‘ਤੇ ਜਾ ਕੇ ਲੰਗਰ ਦਾ ਪ੍ਰਬੰਧ ਕੀਤਾ। ਪੈਟਰੋਲ ਪੰਪ ‘ਤੇ ਆਉਣ ਵਾਲੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਮੁਫਤ ਵਿੱਚ ਦਿੱਤਾ। ਇਸ ਅਨੌਖੇ ਪ੍ਰਦਰਸ਼ਨ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ, ਕਿਉਂਕਿ ਨਾ ਤਾਂ ਸੜਕ ਜਾਮ ਕੀਤੀ ਅਤੇ ਨਹੀਂ ਹੀ ਨਾਅਰੇਬਾਜ਼ੀ ਕੀਤੀ ਗਈ।

ਯੂਥ ਆਗੂਆਂ ਨੇ ਪੈਟਰੋਲ ਪੰਪ ‘ਤੇ ਲੰਗਰ ਸਬੰਧੀ ਬੋਰਡ ਲਗਾਇਆ। ਇੱਥੇ ਆਉਣ ਵਾਲੇ ਗਰੀਬ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਮੁਫਤ ਦਿੱਤਾ ਗਿਆ। ਆਟੋ ਚਾਲਕ ਤੋਂ ਲੈ ਕੇ ਦੋਪਹੀਆ ਵਾਹਨ ਚਾਲਕਾਂ ਨੇ ਇਸ ਦਾ ਫਾਇਦਾ ਚੁੱਕਿਆ, ਉੱਥੇ ਹੀ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਦੀ ਗੁਹਾਰ ਲਗਾਈ। ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਸ਼ੁਰੂ ਲੰਗਰ ਵਿੱਚ ਦੁਪਹਿਰ ਤੱਕ 513 ਲੀਟਰ ਪੈਟਰੋਲ ਅਤੇ ਡੀਜ਼ਲ ਵੰਡਿਆ ਗਿਆ।

ਧਿਆਨ ਯੋਗ ਹੈ ਕਿ ਤੇਲ ਦੀ ਵਧਦੀ ਕੀਮਤਾਂ ਨੂੰ ਲੈ ਕੇ ਸੱਤਾਧਾਰੀਆਂ ਨੂੰ ਛੱਡ ਕੇ ਸਾਰੇ ਸਿਆਸੀ ਦਲ ਸੜਕਾਂ ‘ਤੇ ਵਿਰੋਧ ਕਰ ਰਹੇ ਹਨ। ਵੀਰਵਾਰ ਨੂੰ ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਵਿਰੋਧ ਜਤਾਇਆ ਗਿਆ। ਇਸ ਮੌਕੇ ‘ਤੇ ਨਾਂ ਤਾਂ ਕਿਸੇ ਨੇ ਪ੍ਰਦਰਸ਼ਨ ਕੀਤਾ ਅਤੇ ਨਾਂ ਹੀ ਕੋਈ ਰਸਤਾ ਰੋਕਿਆ ।

Share this Article
Leave a comment