ਸਾਬਕਾ ਮੰਤਰੀ ਪਰਗਟ ਸਿੰਘ ਨੇ ਕਾਂਗਰਸ ਵਰਕਰ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

TeamGlobalPunjab
1 Min Read

ਚੰਡੀਗੜ੍ਹ  – ਪੰਜਾਬ ਕਾਂਗਰਸ ਲੀਡਰ  ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਨ੍ਹਾਂ ਤਿੰਨਾਂ ਕਾਰਕੁਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਕਥਿਤ ਤੌਰ ਤੇ ਕਾਂਗਰਸ ਦੇ ਵਰਕਰ  ਇਕਬਾਲ ਸਿੰਘ ਤੇ ਹਮਲਾ ਕੀਤਾ ਸੀ ਜਿਸ ਦੀ ਵਜ੍ਹਾ ਨਾਲ ਅੱਜ ਉਸ ਦੀ ਮੌਤ ਹੋ ਗਈ ਹੈ।

ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਟਵੀਟਰ ‘ਤੇ ਪੋਸਟ ਪਾ ਕੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਇਹ ਬੇਨਤੀ ਕਰਦੇ ਹਨ ਕਿ ਆਮ ਆਦਮੀ ਪਾਰਟੀ ਦੇ ਤਿੰਨੋ ਵਰਕਰ ਜਿਹੜੇ ਕਾਂਗਰਸੀ ਵਰਕਰ ਇਕਬਾਲ ਸਿੰਘ ਤੇ ਹਮਲਾ ਕਰਨ ਦੇ ਦੋਸ਼ੀ ਹਨ ਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ , ਉਨ੍ਹਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਕਬਾਲ ਸਿੰਘ ਜੋ ਕਿ ਮੋਗਾ ਦੇ ਕਸੋਆਣਾ ਪਿੰਡ ਦਾ ਰਹਿਣ ਵਾਲਾ ਹੈ ਤੇ ਇੱਕ ਦਲਿਤ ਸੀ , ਉਸ ਤੇ ਚੋਣ ਨਤੀਜੇ ਆਉਣ ਤੋਂ ਬਾਅਦ ਹਮਲਾ ਕੀਤਾ ਗਿਆ ਸੀ।

ਇੱਕ ਹੋਰ ਪੋਸਟ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਪੀੜਤ ਦੀ ਅੱਜ ਮੌਤ ਹੋ ਗਈ ਹੈ ਤੇ ਮੌਤ ਦੇ ਜਿੰਮੇਵਾਰ ਦੋਸ਼ੀ ਨਿਡੱਰ ਹੋ ਬਾਹਰ ਘੁੰਮ ਰਹੇ ਹਨ। ਪੰਜਾਬ ਨੇ ਅਜਿਹੇ ਬਦਲਾਅ ਲਈ ਵੋਟਿੰਗ ਨਹੀਂ ਕੀਤੀ ਹੈ।

Share this Article
Leave a comment