ਇੱਕ ਸਿੱਖ ਵਿਅਕਤੀ ਨੇ ਕੈਨੇਡਾ ਦੇ ਪੂਰੇ ਸ਼ਹਿਰ ਵਿਰੁੱਧ ਦਰਜ਼ ਕਰਵਾਇਆ ਮਾਮਲਾ ਵਜ੍ਹਾ ਜਾਣਕੇ ਤੁਸੀਂ ਵੀ ਜਾਓਂਗੇ ਹੈਰਾਨ?

TeamGlobalPunjab
2 Min Read

ਕੈਨੇਡਾ : ਮਨੁੱਖੀ ਅਧਿਕਾਰਾ ਸਬੰਧੀ ਇੱਥੋਂ ਦੇ ਬਰਨਬੀ ਸ਼ਹਿਰ ਅੰਦਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਸਾਰੇ ਹੈਰਾਨ ਰਹਿ ਗਏ ਹਨ। ਦਰਅਸਲ ਲੋਅਰ ਮੇਨਲੈਂਡ ਦੇ ਇੱਕ ਘਰੇਲੂ ਬਿਲਡਰ ਨੇ ਸ਼ਹਿਰ ਖਿਲਾਫ ਸ਼ਿਕਾਇਤ ਦਰਜ  ਕਰਵਾਉਂਦਿਆਂ ਕਿਹਾ ਹੈ ਕਿ ਉਸ ਨੂੰ ਜਾਤੀ, ਰੰਗ ਅਤੇ ਧਰਮ ਕਾਰਨ ਉਸ ਨਾਲ ਭੇਦਭਾਵ ਹੋ ਰਿਹਾ ਹੈ।

ਟ੍ਰਿਬਿਨਲ ਕੋਰਟ ਅੰਦਰ ਦਾਇਰ ਕੀਤੇ ਗਏ ਕੇਸ ਅਨੁਸਾਰ ਗੁਰਿੰਦਰ ਮਾਂਗਟ ਨਾਮ ਦਾ ਇਹ ਵਿਅਕਤੀ ਭਾਰਤ ਵਿੱਚ ਪੈਦਾ ਹੋਇਆ ਸੀ ਤੇ ਇਸ ਉਸ ਨੇ 14 ਸਾਲ ਤੋਂ ਬਰਨਬੀ ਅੰਦਰ ਘਰ ਬਣਾਏ ਹਨ ਅਤੇ ਇੱਥੇ ਹੀ ਬੱਸ ਨਹੀਂ ਉਹ ਇੱਕ ਯੋਗ ਇਮਾਰਤ ਨਿਰੀਖਕ ਵਜੋਂ ਕੰਮ ਕਰਦਾ ਹੈ। ਗੁਰਿੰਦਰ ਦਾ ਕਹਿਣਾ ਹੈ ਕਿ ਉਸ ਨੇ ਕਈ ਨੌਕਰੀਆਂ ਲਈ ਅਰਜ਼ੀ ਦਿੱਤੀ ਤੇ ਉਹ 2016 ਤੋਂ ਇਸ ਸ਼ਹਿਰ ਨਾਲ ਸਬੰਧ ਰੱਖਦਾ ਹੈ ਪਰ ਉਸ ਕੋਲ ਯੋਗਤਾ ਹੋਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ‘ਤੇ ਨਹੀਂ ਰੱਖਿਆ ਗਿਆ।

ਮਾਂਗਟ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ ਹਰ ਨੌਕਰੀ ਲਈ ਯੋਗ ਸੀ ਪਰ ਇਸ ਦੇ ਬਾਵਜੂਦ ਵੀ ਨੌਕਰੀਆਂ ਕੇਵਲ ਗੋਰੇ ਰੰਗ ਤੇ ਘੱਟ ਯੋਗ ਲੋਕਾਂ ਨੂੰ ਦਿੱਤੀਆਂ ਗਈਆਂ।  ਟ੍ਰਿਬਨਲ ਦੇ ਰਜਿਸਟਰਾਰ ਸਟੀਵਨ ਐਡਮਸਨ ਨੇ ਇੱਕ ਫੈਸਲੇ ਵਿੱਚ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਨ ਲਈ ਸਵੀਕਾਰ ਕਰ ਲਿਆ ਸੀ ਕਿਉਂਕਿ ਇਹ ਸ਼ਿਕਾਇਤ ਸਮੇਂ ਸਿਰ ਦਾਇਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment