ਸੈਕਰਾਮੈਂਟੋ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਜੋੜੇ ਨੇ ਵੱਡਾ ਜਿਗਰਾ ਦਿਖਾਇਆ ਹੈ, ਜਿਸ ਨੇ 10 ਲੱਖ ਡਾਲਰ ਯੂਨੀਵਰਸਿਟੀ ਨੂੰ ਦਾਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਭਾਰਤੀ ਮੂਲ ਦੇ ਅਮਰੀਕੀ ਜੋੜੇ ਰਵੀ ਤੇ ਨੀਨਾ ਪਟੇਲ ਫਾਊਂਡੇਸ਼ਨ ਨੇ ਸਮਾਜਿਕ ਉੱਦਮ ਲਈ ਮਹਾਤਮਾ ਗਾਂਧੀ ਫੈਲੋਸ਼ਿੱਪ ਵਾਸਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਬੇਕਰਸਫੀਲਡ ਨੂੰ 10 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਅਗਲੇ 5 ਸਾਲਾਂ ਦੌਰਾਨ ਦਿੱਤੀ ਜਾਵੇਗੀ, ਜਿਸ ਦੀ ਪਹਿਲੀ ਕਿਸ਼ਤ ਇਸ ਸਾਲ ਜਾਰੀ ਕਰ ਦਿੱਤੀ ਜਾਵੇਗੀ।