ਉਤਰ ਪ੍ਰਦੇਸ਼: – ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਤੋਂ ਬਾਅਦ ਦੇਸ਼ ਭਰ ’ਚ ਕਿਸਾਨ ਅੰਦੋਲਨ ’ਤੇ ਬਹੁਤ ਸਵਾਲ ਖੜੇ ਹੋ ਰਹੇ ਹਨ। ਦਿੱਲੀ ਹਿੰਸਾ ਤੋਂ ਬਾਅਦ ਯੂਪੀ ’ਚ ਯੋਗੀ ਸਰਕਾਰ ਵੀ ਹਰਕਤ ’ਚ ਆ ਗਈ ਹੈ। ਬਾਗਪਤ ’ਚ ਬੀਤੀ ਰਾਤ ਪੁਲਿਸ ਦਾ ਡੰਡਾ ਚੱਲਿਆ, ਇਥੇ 19 ਦਸੰਬਰ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਤੋਂ ਬਾਅਦ ਖਦੇੜ ਦਿੱਤਾ ਗਿਆ। ਇਹ ਕਿਸਾਨ ਦਿੱਲੀ ਸਹਾਰਨਪੁਰ ਹਾਈਵੇਅ ’ਤੇ ਧਰਨਾ ਦੇ ਰਹੇ ਸਨ।
ਅੱਧੀ ਰਾਤ ਪੁਲਿਸ ਨੇ ਕਿਸਾਨ ’ਤੇ ਲਾਠੀਚਾਰਜ ਕੀਤਾ ਤੇ ਕਿਸਾਨਾਂ ਨੂੰ ਭਜਾ ਦਿੱਤਾ। ਉਨ੍ਹਾਂ ਦੇ ਟੈਂਟ ਵੀ ਉਖਾੜ ਦਿੱਤੇ ਤੇ ਸਾਮਾਨ ਖਿੰਡਾ ਦਿੱਤਾ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ।
ਦੱਸ ਦਈਏ ਬਾਗਪਤ ਦੇ ਏਡੀਐਮ ਮੁਤਾਬਕ ਨੈਸ਼ਨਲ ਹਾਈਵੇਅ ਅਥਾਰਟੀ ਨੇ ਪੁਲਿਸ ਨੂੰ ਚਿੱਠੀ ਲਿਖੀ ਸੀ ਕਿ ਪ੍ਰਦਰਸ਼ਨ ਕਰਕੇ ਉਨ੍ਹਾਂ ਦਾ ਨਿਰਮਾਣ ਕਾਰਜ ਰੁਕ ਰਿਹਾ ਹੈ, ਇਸ ਲਈ ਇਹ ਕਾਰਵਾਈ ਕੀਤੀ ਗਈ।