ਬਜਟ 2022: ਹੁਣ ਟੈਕਸ ਦੀ ਕੋਈ ਚਿੰਤਾ ਨਹੀਂ! ਇਨਕਮ ਟੈਕਸ ਨੂੰ ਲੈ ਕੇ ਆਈ ਵੱਡੀ ਖ਼ਬਰ

TeamGlobalPunjab
2 Min Read

+ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਮ ਬਜਟ ਪੇਸ਼ ਕੀਤਾ ਹੈ। ਹੁਣ ਤੱਕ ਦੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਇਨਕਮ ਟੈਕਸ ਨਿਯਮਾਂ ‘ਤੇ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਨਕਮ ਟੈਕਸ ਨਿਯਮਾਂ ‘ਚ ਵੱਡੇ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਟੈਕਸਦਾਤਾ ਨੂੰ ਅਪਡੇਟ ਰਿਟਰਨ ਫਾਈਲ ਕਰਨ ਦਾ ਮੌਕਾ ਮਿਲੇਗਾ। ਬਜਟ ਤੋਂ ਮਜ਼ਦੂਰ ਵਰਗ ਨੂੰ ਇੱਕ ਵਾਰ ਫਿਰ ਨਿਰਾਸ਼ਾ ਹੋਈ ਹੈ। ਵਿੱਤ ਮੰਤਰੀ ਵੱਲੋਂ ਆਮਦਨ ਕਰ ਦੀ ਮੁੱਢਲੀ ਛੋਟ ‘ਤੇ ਕੋਈ ਬਦਲਾਅ ਨਹੀਂ ਕੀਤਾ ਗਿਆ। ਯਾਨੀ ਇਸ ਸਾਲ ਵੀ ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਵਿੱਤ ਮੰਤਰੀ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਹੁਣ ਤੁਸੀਂ ਜੁਰਮਾਨਾ ਭਰ ਕੇ 2 ਸਾਲ ਲਈ IT ਰਿਟਰਨ ਅਪਡੇਟ ਕਰ ਸਕੋਗੇ। ਕਈ ਵਾਰ ਟੈਕਸਦਾਤਾ ਗਲਤੀ ਕਰ ਦਿੰਦਾ ਹੈ, ਹੁਣ ਸਰਕਾਰ ਵੱਲੋਂ ਇਸ ਨੂੰ ਅਪਡੇਟ ਕਰਨ ਦਾ ਮੌਕਾ ਮਿਲੇਗਾ। ਟੈਕਸਦਾਤਾਵਾਂ ਲਈ ਇਸ ਨੂੰ ਚੰਗੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਅਪਾਹਜਾਂ ਲਈ ਟੈਕਸ ਰਾਹਤ ਦਾ ਪ੍ਰਸਤਾਵ ਵੀ ਪੇਸ਼ ਕੀਤਾ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ ਤੋਂ ਡਿਜੀਟਲ ਕਰੰਸੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨਵੇਂ ਵਿੱਤੀ ਸਾਲ ਵਿੱਚ ਡਿਜੀਟਲ ਕਰੰਸੀ ਆਵੇਗੀ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕੁਝ ਹੋਰ ਐਲਾਨ ਕੀਤੇ…

ਕੇਂਦਰ ਦੇ ਬਰਾਬਰ ਰਾਜ ਦੇ ਕਰਮਚਾਰੀਆਂ ਲਈ NPS ਵਿੱਚ ਛੋਟ

ਸਟਾਰਟਅੱਪਸ ਲਈ ਟੈਕਸ ਛੋਟ 31 ਮਾਰਚ, 2023 ਤੱਕ ਵਧਾ ਦਿੱਤੀ ਗਈ ਹੈ

- Advertisement -

ਵਰਚੁਅਲ ਡਿਜੀਟਲ ਸੰਪਤੀ ਟ੍ਰਾਂਸਫਰ ‘ਤੇ 30% ਟੈਕਸ

ਕ੍ਰਿਪਟੋ ਗਿਫਟ ਕਰਨ ‘ਤੇ ਵੀ ਟੈਕਸ ਲਗਾਇਆ ਜਾਵੇਗਾ

ਕ੍ਰਿਪਟੋ ਦੇ ਟ੍ਰਾਂਸਫਰ ‘ਤੇ ਵੀ ਟੈਕਸ ਲਗਾਇਆ ਜਾਵੇਗਾ

LTCG ‘ਤੇ ਸਰਚਾਰਜ ਨੂੰ 15% ਤੱਕ ਸੀਮਿਤ ਕੀਤਾ ਜਾਵੇਗਾ

Share this Article
Leave a comment