ਯੋ ਯੋ ਹਨੀ ਸਿੰਘ ਫਿਰ ਘਿਰੇ ਵਿਵਾਦਾਂ ‘ਚ, ਅਗਵਾ ਅਤੇ ਤਸ਼ੱਦਦ ਕਰਨ ਦੇ ਲੱਗੇ ਦੋਸ਼

Rajneet Kaur
2 Min Read

ਨਿਊਜ਼ ਡੈਸਕ: ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਹਨੀ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਕਰਨ ਵਾਲੇ ਇਵੈਂਟ ਆਰਗੇਨਾਈਜ਼ਰ ਦਾ ਨਾਂ ਵਿਵੇਕ ਰਮਨ ਹੈ। ਸ਼ਿਕਾਇਤਕਰਤਾ ਨੇ ਹਨੀ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ।

ਈਵੈਂਟ ਆਰਗੇਨਾਈਜ਼ਰ ਵਿਵੇਕ ਰਮਨ ਨੇ ਗਾਇਕ ਅਤੇ ਰੈਪਰ ਹਨੀ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਅਗਵਾ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਮੁੰਬਈ ਪੁਲਿਸ ਅਨੁਸਾਰ, ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਹਨੀ ਸਿੰਘ ‘ਤੇ ਅਗਵਾ ਕਰਨ ਅਤੇ ਉਸ ‘ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ‘ਤੇ ਵਿਵੇਕ ਰਮਨ ਨੂੰ ਮੁੰਬਈ ਦੇ ਇਕ ਹੋਟਲ ‘ਚ ਬੰਧਕ ਬਣਾ ਕੇ ਹਮਲਾ ਕਰਨ ਦਾ ਦੋਸ਼ ਹੈ।

ਪ੍ਰਬੰਧਕਾਂ ਅਨੁਸਾਰ 15 ਅਪ੍ਰੈਲ ਨੂੰ ਮੁੰਬਈ ਦੇ ਬੀਕੇਸੀ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਪੈਸਿਆਂ ਕਾਰਨ ਇਹ ਪ੍ਰੋਗਰਾਮ ਰੱਦ ਕਰਨਾ ਪਿਆ, ਜਿਸ ਕਾਰਨ ਗਾਇਕ ਅਤੇ ਪ੍ਰਬੰਧਕ ਵਿਚਾਲੇ ਵਿਵਾਦ ਵਧ ਗਿਆ।ਸ਼ਿਕਾਇਤਕਰਤਾ ਨੇ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment