ਸ਼ੀ ਜਿਨਪਿੰਗ ਅਗਲੇ ਹਫਤੇ ਭਾਰਤ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਲੈ ਸਕਦੇ ਨੇ ਹਿੱਸਾ : ਜੋਅ ਬਾਇਡਨ

Rajneet Kaur
2 Min Read

ਨਿਊਜ਼ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਉਮੀਦ ਜਤਾਈ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫਤੇ ਭਾਰਤ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਲੈਣਗੇ। ਇਹ ਖਬਰਾਂ ਉਦ ਰਹੀਆਂ ਹਨ ਕਿ ਸ਼ੀ ਜਿਨਪਿੰਗ ਇਸ ਬੈਠਕ ‘ਚ ਸ਼ਾਮਿਲ ਨਹੀਂ ਹੋਣਗੇ। ਬਾਇਡਨ ਨੇ ਵੀਰਵਾਰ  ਨੂੰ ਵਾਸ਼ਿੰਗਟਨ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ  ਮੈਨੂੰ ਉਮੀਦ ਹੈ ਕਿ ਉਹ ਹਿੱਸਾ ਲੈਣਗੇ।

ਦੱਸ ਦਈਏ ਕਿ ਅਗਲੇ ਹਫਤੇ ਨਵੀਂ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਬਾਇਡਨ ਸਮੇਤ ਕਰੀਬ ਦੋ ਦਰਜਨ ਵਿਸ਼ਵ ਨੇਤਾ ਹਿੱਸਾ ਲੈਣ ਜਾ ਰਹੇ ਹਨ, ਜਿਸ ਦੀ ਮੇਜ਼ਬਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਦੌਰਾਨ, ਅਮਰੀਕੀ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਬਾਇਡਨ-ਸ਼ੀ ਦੀ ਮੁਲਾਕਾਤ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਇਹ ਸੰਭਾਵਨਾ ਜ਼ਿਆਦਾ ਹੈ ਕਿ ਦੋਵੇਂ ਨੇਤਾ ਨਵੰਬਰ ਵਿੱਚ ਸੈਨ ਫਰਾਂਸਿਸਕੋ ਵਿੱਚ ਹੋਣ ਵਾਲੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਜਾਂ APEC ਸੰਮੇਲਨ ਵਿੱਚ ਮਿਲਣਗੇ। ਰਾਇਟਰਜ਼ ਨੇ ਵੀਰਵਾਰ ਨੂੰ ਬਾਇਡਨ ਅਤੇ ਸ਼ੀ ਵਿਚਕਾਰ ਮੁਲਾਕਾਤ ਦੀ ਸੰਭਾਵਨਾ ਦੀ ਖਬਰ ਦਿੱਤੀ ਸੀ।

ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਇਸ ਹਫ਼ਤੇ  ਤਣਾਅ ਉਦੋਂ ਆਇਆ ਜਦੋਂ ਬੀਜਿੰਗ ਨੇ ਇੱਕ ਨਕਸ਼ਾ ਜਾਰੀ ਕੀਤਾ ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਦੇ ਭਾਰਤੀ ਖੇਤਰ ਨੂੰ ਚੀਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ। ਨਕਸ਼ੇ ਵਿੱਚ ਚੀਨੀ ਖੇਤਰ ਵਿੱਚ ਅਕਸਾਈ ਚਿਨ ਵੀ ਸ਼ਾਮਿਲ ਹੈ, ਜਿਸ ਦਾ ਭਾਰਤ ਦਾਅਵਾ ਕਰਦਾ ਹੈ। ਭਾਰਤ ਨੇ  ਚੀਨ ਕੋਲ ਰਸਮੀ ਇਤਰਾਜ਼ ਦਰਜ ਕਰਵਾਇਆ, ਜਦੋਂਕਿ ਚੀਨ ਨੇ ਭਾਰਤ ਨੂੰ ਨਕਸ਼ੇ ‘ਤੇ ‘ਸ਼ਾਂਤ ਰਹਿਣ’ ਦੀ ਅਪੀਲ ਕੀਤੀ। ਭਾਰਤ ਤੋਂ ਇਲਾਵਾ ਕਈ ਦੇਸ਼ਾਂ ਨੇਪਾਲ, ਮਲੇਸ਼ੀਆ, ਵੀਅਤਨਾਮ, ਤਾਇਵਾਨ ਅਤੇ ਫਿਲੀਪੀਨਜ਼ ਨੇ ਵੀ ਇਸ ਨਕਸ਼ੇ ‘ਤੇ ਇਤਰਾਜ਼ ਜਤਾਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment