BREAKING NEWS : ਸਾਗਰ ਪਹਿਲਵਾਨ ਕਤਲਕਾਂਡ ਮਾਮਲਾ: ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ

TeamGlobalPunjab
2 Min Read

ਨਵੀਂ ਦਿੱਲੀ: 23 ਸਾਲਾਂ ਪਹਿਲਵਾਨ ਸਾਗਰ ਦੀ ਮੌਤ ਦੇ ਸਿਲਸਿਲੇ ਵਿਚ, ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।  ਹੁਣ ਉਸਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

 

ਹਲਾਂਕਿ ਪਹਿਲਾਂ ਦਿੱਲੀ ਪੁਲਿਸ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਸੀ, ਪਰ ਹੁਣ ਦਿੱਲੀ ਪੁਲਿਸ ਦਾ ਬਿਆਨ ਆਇਆ ਹੈ ਕਿ ਸੁਸ਼ੀਲ ਕੁਮਾਰ ਅਤੇ ਉਸ ਦੇ ਸਹਿਯੋਗੀ ਅਜੇ ਨੂੰ ਦਿੱਲੀ ਦੇ ਮੁੰਡਕਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਪੈਸ਼ਲ ਸੈੱਲ ਦੇ ਸੀਪੀ ਨੀਰਜ ਠਾਕੁਰ ਵਲੋਂ ਇਹ ਬਿਆਨ ਦਿੱਤਾ ਗਿਆ ਹੈ।

 

ਦੱਸ ਦਈਏ  ਸੁਸ਼ੀਲ ਕੁਮਾਰ ਅਤੇ ਉਸਦੇ ਕਈ ਸਾਥੀਆਂ ਦੀ ਬੀਤੀ 4 ਮਈ ਦੀ ਰਾਤ ਛਤਰਸਾਲ ਸਟੇਡੀਅਮ ਵਿਖੇ ਜੂਨੀਅਰ ਪਹਿਲਵਾਨ ਸਾਗਰ ਰਾਣਾ ਨਾਲ ਲੜਾਈ ਹੋਈ ਸੀ । ਇਸ ਲੜਾਈ ਦੌਰਾਨ ਸਾਗਰ ਅਤੇ ਚਾਰ ਹੋਰ ਪਹਿਲਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਬਾਅਦ ਵਿੱਚ ਸਾਗਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਸੁਸ਼ੀਲ ਕੁਮਾਰ ਮੌਕੇ ਤੇ ਮੌਜੂਦ ਸੀ।  ਮੌਕੇ ‘ਤੇ ਮੌਜੂਦ ਚਸ਼ਮਦੀਦ ਗਵਾਹਾਂ ਅਤੇ ਸੀਸੀਟੀਵੀ ਫੁਟੇਜ ਤੋਂ ਬਾਅਦ, ਦਿੱਲੀ ਪੁਲਿਸ ਸੁਸ਼ੀਲ ਕੁਮਾਰ ਦੀ ਭਾਲ ਕਰ ਰਹੀ ਸੀ । ਪੁਲਿਸ ਨੇ ਕੁਝ ਦਿਨ ਪਹਿਲਾਂ ਲੁੱਕਆਊਟ ਸਰਕੂਲਰ ਯਾਨੀ ਐਲਓਸੀ (LOC) ਨੋਟਿਸ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸੁਸ਼ੀਲ ਕੁਮਾਰ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਸੀ । ਜਿਸ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਫਰਾਰ ਸੀ। ਉਸਦੀ ਭਾਲ ਵਿਚ ਦਿੱਲੀ ਅਤੇ ਹਰਿਆਣਾ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਸੀ ।

ਹੁਣ ਜਾਂਚ ਦੇ ਲਿੰਕ ਵੀ ਪੰਜਾਬ ਨਾਲ ਜੁੜ ਗਏ ਹਨ।  ਸਾਗਰ ਪਹਿਲਵਾਨ ਕਤਲ ਕੇਸ ਵਿਚ ਵਾਂਟੇਡ ਪਹਿਲਵਾਨ ਸੁਸ਼ੀਲ ਕੁਮਾਰ ਦੇ ਕੋਲ ਜਿਹੜਾ ਮੋਬਾਈਲ ਹੈ, ਉਹ ਬਠਿੰਡਾ ਨਿਵਾਸੀ ਸੁਖਬੀਰ ਸਿੰਘ ਉਰਫ ਕਾਲਾ ਪਹਿਲਵਾਨ ਦੇ ਨਾਮ ‘ਤੇ ਹੈ।

- Advertisement -

Share this Article
Leave a comment