WHO ਦੀ ਚਿਤਾਵਨੀ, ਕੋਰੋਨਾ ਵਾਇਰਸ ਦਾ ਹਾਲੇ ਸਭ ਤੋਂ ਮਾੜਾ ਦੌਰ ਆਉਣਾ ਬਾਕੀ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਇਸ ਮਹਾਮਾਰੀ ਦਾ ਸਭ ਤੋਂ ਮਾੜਾ ਦੌਰ ਆਉਣਾ ਬਾਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਚੀਫ ਟੇਡਰੋਸ ਏਡਹਨਾਮ ਗਿਬਰਏਸਾਸ ਨੇ ਕਿਹਾ ਹੈ ਕਿ ਜੇਕਰ ਦੁਨੀਆ ਭਰ ਦੀਆਂ ਸਰਕਾਰਾਂ ਨੇ ਸਹੀ ਨੀਤੀਆਂ ਦਾ ਪਾਲਣ ਨਹੀਂ ਕੀਤਾ ਤਾਂ ਇਹ ਵਾਇਰਸ ਹੋਰ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਸਕਦਾ ਹੈ। ਕੁੱਝ ਦਿਨ ਪਹਿਲਾਂ ਹੀ WHO ਚੀਫ ਨੇ ਦੁਨੀਆ ਭਰ ਦੇ ਆਗੂਆਂ ਨੂੰ ਸਿਆਸਤ ਨਾਂ ਕਰਨ ਦੀ ਚਿਤਾਵਨੀ ਦਿੱਤੀ ਸੀ।

ਸੋਮਵਾਰ ਨੂੰ ਇੱਕ ਵਰਚੁਅਲ ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਚਾਹੁੰਦੇ ਹਾਂ ਕਿ ਕੋਰੋਨਾ ਵਾਇਰਸ ਜਲਦ ਤੋਂ ਜਲਦ ਖਤਮ ਹੋ ਜਾਵੇ। ਅਸੀ ਸਾਰੇ ਆਪਣੇ ਆਮ ਦਿਨਾਂ ਦੀਆਂ ਜ਼ਿੰਦਗੀਆਂ ‘ਚ ਵਾਪਸ ਪਰਤਣਾ ਚਾਹੁੰਦੇ ਹਾਂ, ਪਰ ਕੌੜਾ ਸੱਚ ਇਹ ਹੈ ਕਿ ਅਸੀ ਹੁਣ ਵੀ ਇਸ ਮਹਾਮਾਰੀ ਦੇ ਖਤਮ ਹੋਣ ਤੋਂ ਬਹੁਤ ਦੂਰ ਹਾਂ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਿਸ਼ਵ ਪੱਧਰ ‘ਤੇ ਮਹਾਮਾਰੀ ਫੈਲਣ ਦੀ ਰਫਤਾਰ ਤੇਜ ਹੋ ਰਹੀ ਹੈ।

ਕੋਰੋਨਾ ਦਾ ਸਭ ਤੋਂ ਮਾੜਾ ਦੌਰ ਆਉਣਾ ਬਾਕੀ

ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਏਕਤਾ ਵਿੱਚ ਕਮੀ, ਵਿਸ਼ਵ ਇੱਕਜੁੱਟਤਾ ਵਿੱਚ ਕਮੀ ਅਤੇ ਵੰਡੀ ਹੋਈ ਦੁਨੀਆ ਕੋਰੋਨਾ ਵਾਇਰਸ ਦੀ ਰਫਤਾਰ ਨੂੰ ਵਧਾ ਰਹੀ ਹੈ। ਜੇਕਰ ਇਸ ਨੂੰ ਰੋਕਿਆ ਨਹੀਂ ਗਿਆ ਤਾਂ ਹੁਣ ਸਭ ਤੋਂ ਮਾੜਾ ਦੌਰ ਆਉਣਾ ਬਾਕੀ ਹੈ। ਉਨ੍ਹਾਂ ਨੇ ਜਰਮਨੀ, ਦੱਖਣੀ ਕੋਰੀਆ ਅਤੇ ਜਾਪਾਨ ਦੀ ਸਰਕਾਰਾਂ ਦੇ ਕੰਮ ਦੀ ਤਾਰੀਫ ਵੀ ਕੀਤੀ ਅਤੇ ਦੂੱਜੇ ਦੇਸ਼ਾਂ ਤੋਂ ਵੀ ਇਨ੍ਹਾਂ ਦੇ ਰਸਤੇ ‘ਤੇ ਚੱਲਣ ਨੂੰ ਕਿਹਾ।

- Advertisement -

Share this Article
Leave a comment