ਘਰ ਦੇ ਵਿਹੜੇ ‘ਚ ਖੂਹ ਪੁੱਟਣ ਦੌਰਾਨ ਮਿਲਿਆ 510 KG ਦਾ ਨੀਲਮ, ਕੀਮਤ ਲਗਭਗ 10 ਕਰੋੜ ਡਾਲਰ

TeamGlobalPunjab
1 Min Read

ਨਿਊਜ਼ ਡੈਸਕ : ਸ੍ਰੀ ਲੰਕਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਮਿਲਿਆ ਹੈ। ਸਥਾਨਕ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਮੁਤਾਬਕ ਬੇਸ਼ਕੀਮਤੀ ਨੀਲਮ ਇੱਕ ਵਿਅਕਤੀ ਨੂੰ ਉਸਦੇ ਘਰ ਦੇ ਵਿਹੜੇ ਵਿੱਚ ਖੂਹ ਦੀ ਖੁਦਾਈ ਦੇ ਦੌਰਾਨ ਮਿਲਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨੀਲਮ ਦੇ ਪੱਥਰ ਦੀ ਕੀਮਤ ਅੰਤਰਰਾਸ਼‍ਟਰੀ ਬਾਜ਼ਾਰ ਵਿੱਚ ਲਗਭਗ 10 ਕਰੋੜ ਡਾਲਰ ਹੈ।

ਮਾਹਰਾਂ ਨੇ ਇਸ ਨੀਲਮ ਪੱਥਰ ਨੂੰ ਸੇਰੇਂਡੀਪਿਟੀ ਸੈਫਾਇਰ ਦਾ ਨਾਮ ਦਿੱਤਾ ਹੈ। ਇਸ ਦਾ ਭਾਰ ਲਗਭਗ 510 ਕਿਲੋਗ੍ਰਾਮ ਹੈ ਅਤੇ 25 ਲੱਖ ਕੈਰੇਟ ਦਾ ਹੈ। ਇਸ ਨੀਲਮ ਪੱਥਰ ਦੇ ਮਾਲਕ ਡਾ. ਗਮਾਗੇ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਦੋ ਵਿਅਕਤੀ ਉਸ ਦੇ ਘਰ ਖੂਹ ਪੁੱਟ ਰਹੇ ਸਨ, ਖੁਦਾਈ ਦੌਰਾਨ ਉਨ੍ਹਾਂ ਨੇ ਜ਼ਮੀਨ ਦੇ ਹੇਠਾਂ ਦੱਬੇ ਕੁਝ ਕੀਮਤੀ ਪੱਥਰਾਂ ਬਾਰੇ ਦੱਸਿਆ ਸੀ ਤੇ ਬਾਅਦ ਵਿਚ ਉਹ ਇਸ ਵੱਡੇ ਪੱਥਰ ਨੂੰ ਕੱਢਣ ‘ਚ ਸਫਲ ਹੋਏ।

ਡਾ. ਗਮਾਗੇ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਪੂਰਾ ਨਾਮ ਅਤੇ ਪਤਾ ਨਹੀਂ ਦਿੱਤਾ। ਡਾ.ਗਮਾਗੇ ਕੀਮਤੀ ਪੱਥਰਾਂ ਦਾ ਵਪਾਰੀ ਵੀ ਹੈ। ਉਸ ਨੇ ਆਪਣੀ ਖੋਜ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ।

- Advertisement -

Share this Article
Leave a comment