Home / News / ਦਿੱਲੀ ਹਿੰਸਾ ਮਾਮਲੇ ‘ਚ ਪੁਲੀਸ ਨੂੰ ਲੋੜੀਂਦਾ ਲੱਖਾ ਸਿਧਾਣਾ ਮਹਿਰਾਜ ਵਿਖੇ ਹੋਈ ਰੈਲੀ ‘ਚ ਹੋਇਆ ਸ਼ਾਮਲ

ਦਿੱਲੀ ਹਿੰਸਾ ਮਾਮਲੇ ‘ਚ ਪੁਲੀਸ ਨੂੰ ਲੋੜੀਂਦਾ ਲੱਖਾ ਸਿਧਾਣਾ ਮਹਿਰਾਜ ਵਿਖੇ ਹੋਈ ਰੈਲੀ ‘ਚ ਹੋਇਆ ਸ਼ਾਮਲ

ਬਠਿੰਡਾ: 26 ਜਨਵਰੀ ਦੀ ਦਿੱਲੀ ਹਿੰਸਾ ਦੇ ਮਾਮਲੇ ‘ਚ ਪੁਲਿਸ ਨੂੰ ਲੋੜੀਂਦਾ ਲੱਖਾ ਸਿਧਾਣਾ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਸ਼ਾਮਲ ਹੋਇਆ। ਲੱਖਾ ਸਿਧਾਣਾ ਨਾਂ ਸਿਰਫ ਰੈਲੀ ਵਿੱਚ ਪਹੁੰਚਿਆ ਬਲਕਿ ਇਕੱਠ ਨੂੰ ਸੰਬੋਧਨ ਵੀ ਕੀਤਾ।

ਪਿੰਡ ਮਹਿਰਾਜ ਦੇ ਵਿੱਚ ਹੋਈ ਇਸ ਰੈਲੀ ਦੌਰਾਨ ਜਿਉਂ ਹੀ ਲੱਖਾ ਸਿਧਾਣਾ ਨੇ ਐਂਟਰੀ ਮਾਰੀ ਤਾਂ ਨੌਜਵਾਨਾਂ ਵੱਲੋਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਲੱਖੇ ਨੂੰ ਸਟੇਜ ‘ਤੇ ਦੇਖ ਕੇ ਨੌਜਵਾਨਾਂ ਵਿੱਚ ਜੋਸ਼ ਭਰ ਗਿਆ ਤੇ ਲੱਖਾ ਸਿਧਾਣਾ ਵੱਲੋਂ ਇੱਥੇ 30 ਮਿੰਟ ਦੇ ਕਰੀਬ ਭਾਸ਼ਣ ਵੀ ਦਿੱਤਾ ਗਿਆ।

ਲੱਖਾ ਸਿਧਾਣਾ ਨੇ ਕਿਹਾ ਕਿ ਕਾਨੂੰਨ ਨੂੰ ਰੱਦ ਕਰਵਾਉਣਾ ਸਾਡੀ ਪਹਿਲ ਹੈ ਪਰ ਜੇਕਰ ਦਿੱਲੀ ਪੁਲਿਸ ਨੌਜਵਾਨਾਂ ਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਘੇਰਾਓ ਕਰਨ ਲਈ ਪਿੰਡਾਂ ‘ਚ ਅਨਾਊਸਮੈਂਟ ਕਰਵਾ ਘੇਰਾ ਪਾਇਆ ਜਾਵੇ।

ਜਿਕਰ ਏ ਖ਼ਾਸ ਹੈ ਕਿ ਲੱਖਾ ਸਧਾਣਾ ਵੱਲੋਂ ਪਹਿਲਾਂ ਹੀ ਇਸ ਰੈਲੀ ਦੌਰਾਨ ਸ਼ਿਰਕਤ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਆਪਣੇ ਐਲਾਨ ਮੁਤਾਬਿਕ ਉਸ ਨੇ ਰੈਲੀ ਵਿਚ ਹਾਜ਼ਰੀ ਭਰੀ। ਇਸ ਤੋਂ ਬਾਅਦ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨਾ ਦਿੱਲੀ ਪੁਲੀਸ ਦੇ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ ।

Check Also

ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਦੀ ਦਵਾਈ ਨੂੰ ਲੈ ਕੇ ਮੁੰਬਈ ਹਾਈ ਕੋਰਟ ਨੇ ਜਾਂਚ ਦੇ ਦਿੱਤੇ ਆਦੇਸ਼

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਲੋਕਾਂ ਦੇ ਮਸੀਹਾ ਬਣ ਕੇ ਉਭਰੇ ਹਨ। ਉਨ੍ਹਾਂ …

Leave a Reply

Your email address will not be published. Required fields are marked *