ਸਿੱਧੂ ਦੀ ਭੈਣ ਵਲੋਂ ਲਗਾਏ ਗਏ ਇਲਜ਼ਾਮਾਂ ‘ਤੇ ਬੋਲੇ ਰੰਧਾਵਾ

TeamGlobalPunjab
2 Min Read

ਗੁਰਦਾਸਪੁਰ: ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਦੌਰਾਨ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਹਲਕੇ ਤੋਂ ਲਗਾਤਰ ਦੋ ਵਾਰ ਜਿੱਤ ਹਾਸਿਲ ਕਰ ਚੁਕੇ ਹਨ ਅਤੇ ਇਸ ਵਾਰ ਵੀ ਉਹ ਅਰਦਾਸ ਕਰ ਚੋਣ ਮੈਦਾਨ ‘ਚ ਉੱਤਰੇ ਹਨ।

ਉਨ੍ਹਾਂ ਕਿਹਾ ਮੈਨੂੰ ਹਲਕੇ ਦੀ ਜਨਤਾ ‘ਤੇ ਵਿਸ਼ਵਾਸ ਹੈ, ਮੇਰੇ ਵੱਲੋਂ ਜੋ ਆਪਣੇ ਹਲਕੇ ‘ਚ ਕੰਮ ਕੀਤੇ ਗਏ ਉਸ ਲਈ ਜਨਤਾ ਇਸ ਵਾਰੀ ਵੀ ਉਨ੍ਹਾਂ ਨੂੰ ਜਿਤਾਵੇਗੀ। ਉੱਥੇ ਹੀ ਨਵਜੋਤ ਸਿੰਘ ਸਿੱਧੂ ਦੀ ਭੈਣ ਵੱਲੋਂ ਸਿੱਧੂ ‘ਤੇ ਲਗਾਏ ਦੋਸ਼ਾਂ ਸਬੰਧੀ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਚੋਣਾਂ ਦੌਰਾਨ ਹੀ ਉਨ੍ਹਾਂ ‘ਤੇ ਦੋਸ਼ ਕਿਉਂ ਲਗਾਏ ਜਾ ਰਹੇ ਹਨ? ਉਨ੍ਹਾਂ ਨੇ ਕਿਹਾ ਕਿ, ਸਿੱਧੂ ਦਾ ਆਪਣੇ ਪਿਤਾ ਦੀ ਜ਼ਾਇਦਾਦ ‘ਤੇ ਹੱਕ ਸੀ ਤਾਂ ਮਿਲ ਗਿਆ ਜੇਕਰ ਉਨ੍ਹਾ ਦੀ ਭੈਣਾਂ ਨੂੰ ਜ਼ਰੂਰ ਸੀ ਤਾਂ ਨਵਜੋਤ ਸਿੱਧੂ ਤਾਂ ਵੈਸੇ ਹੀ ਚੰਗਾ ਇਨਸਾਨ ਹੈ ਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਰੰਧਾਵਾ ਨੇ ਮਜੀਠੀਆ ‘ਤੇ ਤਿੱਖੇ ਸ਼ਬਦੀ ਵਾਰ ਕੀਤੇ ਅਤੇ ਕਿਹਾ ਕਿ ਜੋ ਮਾਮਲਾ ਦਰਜ ਹੋਇਆ ਹੈ ਉਸ ‘ਤੇ ਅਦਾਲਤ ਨੇ ਜੋ ਆਰਡਰ ਕੀਤੇ ਹਨ ਉਸ ਤੋਂ ਸਪਸ਼ਟ ਹੈ ਕਿ ਕੋਈ ਸਿਆਸੀ ਬਦਲਾ ਖੋਰੀ ਨਹੀਂ ਬਲਕਿ ਸਬੂਤਾਂ ਦੇ ਅਧਾਰ ‘ਤੇ ਮਾਮਲਾ ਚਲ ਰਿਹਾ ਹੈ।

ਉੱਥੇ ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤਰੀਫਾਂ ਕਰਦਿਆਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ‘ਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਕਮਾਨ ਸੀ, ਉਦੋਂ ਤੱਕ ਪੰਜਾਬ ‘ਚ ਨਾਂ ਤਾਂ ਨਸ਼ਾ ਸੀ ਅਤੇ ਨਾਂ ਹੀ ਮਾਫ਼ੀਆ ਰਾਜ ਅਤੇ ਜਦੋਂ ਤੋਂ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਹੱਥ ਵਿੱਚ ਕਮਾਂਡ ਆਈ ਉਸ ਤੋਂ ਬਾਅਦ ਹੀ ਪੰਜਾਬ ‘ਚ ਨਸ਼ਾ, ਮਾਫੀਆ ਤੇ ਗੈਂਗਸਟਰ ਉਭਰੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment