ਵਿਸ਼ਵ ਦਾ ਪਹਿਲਾ ਯੁੱਧ ਅਤੇ ਸਪੇਨੀ ਫਲੂ ਮਹਾਮਾਰੀ

TeamGlobalPunjab
4 Min Read

-ਅਵਤਾਰ ਸਿੰਘ

ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਸੰਸਾਰ ਦੇ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਵਿੱਚ ਦੋ ਮਿਲਟਰੀ ਗੁੱਟ ਸਨ ਜਿਸ ਵਿੱਚ ਲਗ-ਭਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ।

ਇਸ ਵਿੱਚ ਇੱਕ ਕਰੋੜ ਆਦਮੀ ਮਾਰੇ ਗਏ ਸਨ। ਸੰਨ 28 ਜੂਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ ਇੱਕ ਸਰਬੀਆ ਨੈਸ਼ਨਲਿਸਟ ਗਰੁੱਪ ਦੇ ਆਦਮੀ ਨੇ ਆਸਟਰੀਆ-ਹੰਗਰੀ ਦੇ ਰਾਜ ਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ ਦਾ ਕਤਲ ਕਰ ਦਿੱਤਾ। ਇਸ ਦੌਰਾਨ ਹਜ਼ਾਰਾਂ ਮੌਤਾਂ ਹੋਣ ਕਾਰਨ ਸਪੇਨੀ ਫਲੂ ਮਹਾਮਾਰੀ ਫੈਲ ਗਈ ਸੀ।

ਇਸ ਨੂੰ ਲੈ ਕੇ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਘਟਨਾ ਕਰਕੇ ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੌਤੇ ਵਾਲੇ ਦੇਸ਼ ਇੱਕ ਦੂਜੇ ਦੀ ਮਦਦ ਕਰਨਗੇ ਕਰਕੇ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਪਿਆ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ।

- Advertisement -

ਯੂਰਪੀ ਦੇਸਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਕਾਰਨ ਇਹ ਫਿਰ ਪੂਰੀ ਦੁਨੀਆਂ ਵਿੱਚ ਵਧ ਗਿਆ। ਯੁੱਧ ਦੇ ਖਤਮ ਹੋਣ ਤੋਂ ਬਾਅਦ ਜਰਮਨੀ, ਰੂਸ, ਆਸਟਰੀਆ-ਹੰਗਰੀ ਅਤੇ ਆਟੋਮਨ ਦੇਸ਼ਾਂ ਦੀ ਬਹੁਤ ਮਾੜੀ ਹਾਲਤ ਹੋ ਗਈ।

ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ ਤੇ ਸੋਵੀਅਤ ਯੂਨੀਅਨ ਬਣਾਈ ਗਈ, ਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਖਤਮ ਹੋ ਗਏ।

19ਵੀਂ ਸਦੀ ਵਿੱਚ ਯੂਰਪ ਦੇ ਮੁੱਖ ਦੇਸ਼ਾਂ ਨੇ ਯੂਰਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ,ਬਹੁਤ ਉਪਰਾਲੇ ਕੀਤੇ ਜਿਸ ਕਾਰਨ ਪੁਰੇ ਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਸਿਆਸੀ ਅਤੇ ਫ਼ੌਜੀ ਗੱਠਜੋੜ ਬਣ ਗਏ ਸਨ।

ਪਹਿਲਾ ਗੱਠਜੋੜ 1819 ਵਿੱਚ ਜਰਮਨ ਰਾਜਸ਼ਾਹੀ ਅਤੇ ਆਸਟਰੀਆ-ਹੰਗਰੀ ਦੇ ਵਿਚਕਾਰ ਹੋਇਆ, ਇਟਲੀ ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੌਤਾ ਕੀਤਾ।

- Advertisement -

1892 ਨੂੰ ਫਰਾਂਸ ਅਤੇ ਰੂਸ ਨੇ ਫਰਾਂਕੋ-ਰੂਸੀ ਗਠਜੋੜ ਬਣਾਇਆ, ਫਿਰ 1907 ਵਿੱਚ ਬ੍ਰਿਟਿਸ਼ ਰਾਜਸ਼ਾਹੀ ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ।1908 ਅਤੇ 1913 ਦੇ ਵਿਚਕਾਰ, ਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ।ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ ਬੋਸਨੀਆ-ਹਰਜ਼ਗੋਵੀਨਾ ਦੇ ਹਿੱਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ ਸਰਬੀਆ ਦਾ ਰਾਜ ਨਾਰਾਜ ਹੋ ਗਏ, ਕਿਉਂਕਿ ਇਸ ਹਿਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿੱਸਾ ਸਮਝਦੇ ਸਨ ਤੇ 1913 ਨੂੰ ਬਾਲਕਨ ਲੀਗ ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ ਪਹਿਲੀ ਬਾਲਕਨ ਲੜਾਈ ਸ਼ੁਰੂ ਹੋ ਗਈ।

ਇਸ ਲੜਾਈ ਤੋਂ ਬਾਅਦ ਹੋਏ ਸਮਝੌਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ ਅਲਬਾਨੀਆਂ ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ ਬਲਗਾਰੀਆ,ਸਰਬੀਆ ਅਤੇ ਗਰੀਸ ਨੂੰ ਵੱਡਾ ਕਰ ਦਿੱਤਾ ਗਿਆ। ਫਿਰ 16 ਜੂਨ 1913 ਨੂੰ ਬਲਗਾਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਦੂਜੀ ਬਾਲਕਨ ਲੜਾਈ ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ।

ਲੜਾਈ ਦੇ ਬਾਅਦ ਬਲਗਾਰੀਆ ਦਾ ਮੇਸਾਡੋਨੀਆ ਦਾ ਹਿੱਸਾ ਸਰਬੀਆ ਦੇ ਕੋਲ ਚਲਾ ਗਿਆ ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੈਲ ਗਈ। ਸੇਰਾਜੇਵੋ ਵਿੱਚ 1914 ਵਿੱਚ ਗੇਵਰੀਲੋ ਪਰਿਨਸਿਪ ਦੇ ਕਤਲ ਵਿਚ ਆਸਟਰੀਆ-ਹੰਗਰੀ ਨੇ ਇਸ ‘ਚ ਸਰਬੀਆ ਦਾ ਹੱਥ ਸਮਝਿਆ ਅਤੇ ਆਸਟਰੀਆ-ਹੰਗਰੀ ਨੇ ਸਰਬੀਆ ਤੇ ਕੁਝ ਮੰਗਾਂ ਕੀਤੀਆਂ, ਜਿਸ ਨੂੰ ਜੁਲਾਈ ਆਲਟੀਮੈਟਮ ਕਿਹਾ ਜਾਂਦਾ ਹੈ।

ਜਦ ਸਰਬੀਆ ਨੇ ਸਾਰੀਆਂ ਮੰਗਾਂ ਨਾਂ ਮੰਨੀਆਂ ਤਾਂ ਆਸਟਰੀਆ-ਹੰਗਰੀ ਨੇ 28 ਜੁਲਾਈ 1914 ਨੂੰ ਸਰਬੀਆ ਉਤੇ ਲੜਾਈ ਦੀ ਘੋਸ਼ਣਾ ਕਰ ਦਿੱਤੀ।ਇੱਕ ਦਿਨ ਬਾਅਦ ਰੂਸ ਦੀ ਰਾਜਸ਼ਾਹੀ ਨੇ ਵੀ ਲੜਾਈ ਦੀ ਘੋਸ਼ਣਾ ਕੀਤੀ, ਰੂਸ ਨਹੀਂ ਚਾਹੁੰਦਾ ਸੀ ਕਿ ਆਸਟਰੀਆ-ਹੰਗਰੀ ਇਸ ਦਾ ਬਾਲਕਨ ਖੇਤਰ ਵਿੱਚ ਪ੍ਰਭਾਵ ਖਤਮ ਕਰੇ।ਜਦੋਂ ਜਰਮਨੀ ਵੀ 30 ਜੁਲਾਈ 1914 ਨੂੰ ਇਸ ਜੰਗ ਵਿੱਚ ਆ ਗਿਆ ਤਾਂ ਫਰਾਂਸ ਵੀ ਜੰਗ ਵਿੱਚ ਆ ਗਿਆ।

ਫਰਾਂਸ ਇਸ ਲਈ ਆਇਆ ਕਿਉਂਕਿ ਉਹ ਜਰਮਨੀ ਤੋਂ ਫਰੇਂਕੋ-ਪਰਸ਼ੀਆਨ ਜੰਗ ਵਿੱਚ ਹਾਰ ਦਾ ਬਦਲਾ ਚਲਾਉਂਦਾ ਸੀ। ਆਖਰ ਇਹ ਜੰਗ 11 ਨਵੰਬਰ 1918 ਨੂੰ 11 ਵਜ ਕੇ 11 ਮਿੰਟ 11 ਸੈਕਿੰਡ ‘ਤੇ ਦਸਤਖ਼ਤ ਵੱਖ ਵੱਖ ਦੇਸਾਂ ਵਲੋਂ ਕੀਤੇ ਸਮਝੌਤੇ ਨਾਲ ਖਤਮ ਹੋ ਗਈ।

Share this Article
Leave a comment