Home / ਓਪੀਨੀਅਨ / ਅਪ੍ਰੈਲ ਫੂਲ ਦਿਵਸ – ਅਜਿਹਾ ਮਜਾਕ ਨਾ ਕਰੋ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚਾਏ

ਅਪ੍ਰੈਲ ਫੂਲ ਦਿਵਸ – ਅਜਿਹਾ ਮਜਾਕ ਨਾ ਕਰੋ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚਾਏ

-ਅਵਤਾਰ ਸਿੰਘ

1688 ਵਿੱਚ ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ ਕੁਝ ਲੋਕਾਂ ਨੇ ਇਹ ਪ੍ਰਚਾਰ ਕੀਤਾ ਕਿ ਪਹਿਲੀ ਅਪ੍ਰੈਲ ਨੂੰ ਲੰਡਨ ਟਾਵਰ ਕਿਲੇ ਵਿੱਚ ਸ਼ੇਰਾਂ ਨੂੰ ਨੁਹਾਇਆ ਜਾ ਰਿਹਾ ਹੈ ਤਾਂ ਹਜ਼ਾਰਾਂ ਲੋਕ ਉਥੇ ਨਜ਼ਾਰਾ ਵੇਖਣ ਪਹੁੰਚੇ, ਉਥੇ ਕੁਝ ਵੀ ਨਹੀ ਸੀ।

ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਿਰਫ ਮਜ਼ਾਕ ਸੀ ਉਹ ਸਾਰੇ ਮੂਰਖ ਬਣ ਗਏ।ਉਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ ‘ਅਪ੍ਰੈਲ ਫੂਲ ਡੇ’ ਵਜੋਂ ਮਨਾਇਆ ਜਾਣ ਲੱਗ ਪਿਆ।

ਪਰ ਇਸ ਤੋਂ ਪਹਿਲਾਂ ਫਰਾਂਸ ਦੇ ਰਾਜੇ ਚਾਰਲਸ ਨੌਵੇਂ ਨੇ 1582 ਵਿੱਚ ਪਹਿਲਾਂ ਤੋਂ ਚਲ ਰਹੇ ਸਾਲ ਦੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਕਲੈਂਡਰ ਦੀ ਥਾਂ ਜਨਵਰੀ ਤੋਂ ਨਵਾਂ ਕਲੈਂਡਰ ਲਾਗੂ ਕਰਨ ਦੇ ਹੁਕਮ ਦਿਤੇ, ਸੂਚਨਾ ਘਟ ਹੋਣ ਤੇ ਕੁਝ ਲੋਕਾਂ ਨੇ ਨਵੇਂ ਕਲੈਂਡਰ ਦਾ ਵਿਰੋਧ ਕਰਕੇ ਮੰਨਣ ਤੋਂ ਨਾਂਹ ਕਰ ਦਿੱਤੀ।

ਇਨ੍ਹਾਂ ਲੋਕਾਂ ਨੂੰ ਮੂਰਖ ਕਿਹਾ ਜਾਣ ਲੱਗ ਪਿਆ, ਕੁਝ ਸਾਲ ਦੋਵੇਂ ਕਲੈਂਡਰ ਚਲਦੇ ਰਹੇ।ਅਸਟ੍ਰੇਲੀਆ, ਦੱਖਣੀ ਅਫਰੀਕਾ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਇਹ ਦਿਨ ਦੁਪਹਿਰ ਤਕ ਹੀ ਮਨਾਉਣ ਦੀ ਇਜਾਜਤ ਹੈ ਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਸਕਾਟਲੈਂਡ ਵਿੱਚ 48 ਘੰਟੇ ਇਹ ਦਿਨ ਮਨਾਇਆ ਜਾਂਦਾ।

‘ਅਪ੍ਰੈਲ ਫੂਲ ਦਿਵਸ’ ਤੇ ਕਦੇ ਕਿਸੇ ਨਾਲ ਵੀ ਅਜਿਹਾ ਮਜਾਕ ਨਾ ਕਰੋ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚਾਏ, ਅਸਲ ਵਿਚ ਕਈ ਵਾਰ ਮਜ਼ਾਕ ਦੀ ਥਾਂ ਲੜਾਈ ਹੋ ਜਾਂਦੀ ਹੈ ਅਜੌਕੇ ਸਮੇਂ ‘ਚ ਇਹੋ ਜਿਹੇ ਮਖੌਲਾਂ ਨੂੰ ਛੱਡਣ ਵਿੱਚ ਹੀ ਭਲਾ ਹੈ।

ਹੁਣ ਲੋਕ ‘ਅਪਰੈਲ ਫੂਲ’ ਦੀ ਥਾਂ ਰੁੱਖ ਲਾਉਣ ਲਈ ‘ਅਪ੍ਰੈਲ ਕੂਲ’ ਮਨਾਉਣ ਲਈ ਪ੍ਰੇਰਿਤ ਕਰ ਰਹੇ ਹਨ ਜੋ ਵਧੀਆ ਉਪਰਾਲਾ ਹੈ।

Check Also

ਗਿਆਨੀ ਦਿੱਤ ਸਿੰਘ – ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ

-ਅਵਤਾਰ ਸਿੰਘ ਕਰਮਕਾਂਡ, ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ ਗਿਆਨੀ ਦਿੱਤ …

Leave a Reply

Your email address will not be published. Required fields are marked *