ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ: ਕੋਵਿਡ-19 ਮਹਾਂਮਾਰੀ ਦੌਰਾਨ ਖੁਦਕੁਸ਼ੀ ਸਭ ਤੋਂ ਵੱਡੀ ਚਿੰਤਾ

TeamGlobalPunjab
3 Min Read

ਚੰਡੀਗੜ੍ਹ – ਪਾਰਸ ਹਸਪਤਾਲ ਦੇ ਡਾਕਟਰਾਂ ਨੇ ਖੁਦਕੁਸ਼ੀ ਰੋਕਥਾਮ ਲਈ ਰਾਸ਼ਟਰੀ ਕੌਂਸਲ (ਐਨਸੀਐਸਪੀ) ਦੀ ਮੁਹਿੰਮ- ‘ਜਿੰਦਗੀਆਂ’ ਬਚਾਉਣ ਲਈ 5 ਕੰਮ ਕਰੋ ਦੀ ਹਮਾਇਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ 10 ਸੰਤਬਰ ਨੂੰ ਲੋਕਾਂ ਦੇ ਜੀਵਨ ਦੀ ਰਖਿਆ ਲਈ 5 ਕੰਮ ਕਰਨ ਲਈ 5 ਮਿੰਟ ਕੱਢੋ। ਚੇਤਾਵੀ ਸੰਕੇਤ ਸਮਝੋ, ਇਹ ਜਾਣੋ ਕਿ ਮਦਦ ਕਿਵੇਂ ਕੀਤੀ ਜਾਵੇ, ਸਵੈ ਸੰਭਾਲ ਦਾ ਅਭਿਆਸ, ਪਹੁੰਚ ਬਣਾਓ ਅਤੇ ਇਸ ਦਾ ਪ੍ਰਚਾਰ ਪਾਸਾਰ ਕਰੋ।

ਪਾਰਸ ਹਸਪਤਾਲ ਦੇ ਮਾਨਸਿਕ ਰੋਗਾਂ ਦੇ ਵਿਭਾਗ ਦੇ ਕੰਸਲਟੈਂਟ ਡਾ. ਕਿਰਤੀ ਆਨੰਦ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿਚ ਖੁਦਕੁਸ਼ੀ ਜਨ ਸਿਹਤ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ, ਕਿਉਂਕਿ ਇਹ ਮੌਤਾਂ ਦਾ ਵੱਡਾ ਕਾਰਨ ਬਣ ਰਹੀ ਹੈ। ਉਨਾਂ ਦੱਸਿਆ ਕਿ ਹਰ ਸਾਲ ਖੁਦਕੁਸ਼ੀ ਕਾਰਨ ਦੁਨੀਆਂ ਭਰ ’ਚ 8 ਲੱਖ ਮੌਤਾਂ ਹੋ ਜਾਂਦੀ ਹਨ, ਜਦੋਕਿ ਭਾਰਤ ਵਿਚ ਕੋਈ 1 ਲੱਖ 35000 ਲੋਕ ਖੁਦਕੁਸ਼ੀ ਕਾਰਨ ਮੌਤ ਦੇ ਮੁੰਹ ਵਿਚ ਚਲੇ ਜਾਂਦੇ ਹਨ। ਇਹ ਦੁਨੀਆਂ ਭਰ ਦੀਆਂ ਕੁੱਲ ਮੌਤਾਂ ਦਾ 17 ਫੀਸਦੀ ਹੈ।

ਉਨਾਂ ਦੱਸਿਆ ਕਿ ਕਿਸੇ ਵਿਅਕਤੀ ਨੂੰ ਖੁਦਕਸ਼ੀ ਦਾ ਖਿਆਲ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਮਾਨਸਿਕ ਰੋਗ ਤੋਂ ਪੀੜਤ ਹੈ ਅਤੇ ਉਸ ਨੂੰ ਤੁਰੰਤ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ। ਖੁਦਕੁਸ਼ੀਆਂ ਕਿਉਂ ਹੁੰਦੀਆਂ ਹਨ ਇਸ ਬਾਰੇ ਭਾਈਚਾਰੇ ਵਿਚ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਮਾਹਿਰ ਡਾਕਟਰ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਖੁਦਕੁਸ਼ੀ ਕਰਨ ਵਾਲੇ ਲੋਕ ਸਵਾਰਥੀ ਹੁੰਦੇ ਹਨ ਅਤੇ ਸੋਖਾ ਤਰੀਕਾ ਅਪਣਾਉਂਦੇ ਹਨ ਪਰ ਸਚਾਈ ਇਹ ਹੈ ਕਿ ਅਜਿਹੇ ਲੋਕ ਮਾਨਸਿਕ ਰੋਗ ਤੋਂ ਬਹੁਤ ਜਿਆਦਾ ਪੀੜਤ ਹੁੰਦੇ ਹਨ ਅਤੇ ਉਹ ਬੇਕਾਰ, ਬੇਆਸ ਅਤੇ ਬੇਜਾਰ ਮਹਿਸੂਸ ਕਰਨ ਲੱਗ ਪੈਂਦੇ ਹਨ।

ਡਾ.ਕਿਰਤੀ ਆਨੰਦ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵਿਚ ਮੌਖਿਕ ਅਤੇ ਵਤੀਰੇ ਦੇ ਸੰਕੇਤਾਂ ਤੋਂ ਵੀ ਚੇਤਾਵਨੀ ਮਿਲ ਜਾਂਦੀ ਹੈ। ਇਸ ਲਈ ਇਸ ਨੂੰ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ। ਖੁਦਕੁਸ਼ੀ ਨਾਲ ਇਹ ਨਾਂਹ ਪੱਖੀ ਕਲੰਕ ਜੁੜਿਆ ਹੋਣ ਕਾਰਨ ਬਹੁਤ ਸਾਰੇ ਲੋਕ ਇਸ ਬਾਰੇ ਖੁੱਲ ਕੇ ਗੱਲ ਨਹੀਂ ਕਰਦੇ।

- Advertisement -

ਡਾਕਟਰਾਂ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਵਿਚ ਇਸ ਤਰਾਂ ਦੇ ਵਿਚਾਰ ਪੈਦਾ ਹੁੰਦੇ ਹਨ ਜਾਂ ਮਹਿਸੂਸ ਹੁੰਦਾ ਹੈ ਤਾਂ ਉਨਾਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਇਲਾਜ ਲਈ ਸਲਾਹ ਮਸ਼ਵਰਾ, ਟੈਲੀਫੋਨ ਤੇ ਗੱਲਬਾਤ ਅਤੇ ਦਵਾਈ ਵਗੈਰਾ ਦੀ ਜਰੂਰਤ ਵੀ ਹੁੰਦੀ ਹੈ।

ਡਾ.ਕਿਰਤੀ ਆਨੰਦ ਨੇ ਕਿਹਾ ਕਿ ਜੇ ਕੋਈ ਵਿਅਕਤੀ ਖੁਦਕੁਸ਼ੀ ਕਰਨ ਦੀ ਗੱਲ ਕਰਦਾ ਹੈ, ਤਾਂ ਉਹ ਖੁਦਕੁਸ਼ੀ ਦੇ ਬਹੁਤ ਜਿਆਦਾ ਜੋਖਿਮ ਤੇ ਹੈ। ਜੇ ਕੋਈ ਬਹੁਤ ਜ਼ਿਆਦਾ ਭਾਵੁਕ ਅਤੇ ਅਸਹਿ ਦਰਦ ਮਹਿਸੂਸ ਕਰਦਾ ਹੈ ਅਤੇ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰ ਤੋਂ ਅਲੱਖ ਥਲੱਗ ਕਰਦਾ ਹੈ, ਤਾਂ ਇਹ ਵੀ ਉਸ ਦੇ ਖੁਦਕੁਸ਼ੀ ਵੱਲ ਜਾਣ ਦਾ ਗੰਭੀਰ ਸੰਕੇਤ ਹੈ ਅਜਿਹੇ ਵਿਅਕਤੀ ਨੂੰ ਤੁਰੰਤ ਸਲਾਹ ਮਸ਼ਵਰੇ ਦੀ ਜਰੂਰਤ ਹੈ।

Share this Article
Leave a comment