ਹਾਲੀਵੁੱਡ ਐਕਟਰਸ ਨੂੰ ਪਛਾੜ ਰਿਤਿਕ ਰੋਸ਼ਨ ਬਣਿਆ ਦੁਨੀਆ ਦਾ ਸਭ ਤੋਂ Handsome ਵਿਅਕਤ‍ੀ

TeamGlobalPunjab
3 Min Read

World most handsome man: Hrithik Roshan tops the list of five

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਆਪਣੀ ਐਕਟ‍ਿੰਗ ਸਕ‍ਿਲਸ ਹੀ ਨਹੀਂ ਬਲਕ‍ਿ ਆਪਣੀ ਫਿੱਟਨੈਸ ਤੇ ਲੁੱਕਸ ਦੀ ਵਜ੍ਹਾ ਕਾਰਨ ਵੀ ਅਕਸਰ ਚਰਚਾ ‘ਚ ਰਹਿੰਦੇ ਹਨ। ਉਹ ਸਿਰਫ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਫੈਂਸ ਦੇ ਚਹੇਤੇ ਸੈਲੀਬਰਿਟੀ ਹਨ।
World most handsome man
ਹਾਲ ਹੀ ‘ਚ ਇੱਕ ਅਮਰੀਕੀ ਏਜੰਸੀ ਨੇ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਹੈਂਡਸਮ ਵਿਅਕਤ‍ੀ ਵੱਜੋਂ ਚੁਣਿਆ ਹੈ। ਇਸ ਲਿਸਟ ਵਿੱਚ ਉਨ੍ਹਾਂ ਨੇ ਹਾਲੀਵੁੱਡ ਦੇ ਸਟਾਰਸ ਕਰਿਸ ਇਵਾਂਸ, ਡੇਵਿਡ ਬੈਕਹਮ, ਰੋਬਰਟ ਪੈਟਿਨਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਗਲੈਮਰ ਦੀ ਦੁਨੀਆ ‘ਚ ਇੰਨੇ ਵੱਡੇ ਲੈਵਲ ‘ਤੇ ਉਪਲਬਧ‍ ਕਿਸੇ ਐਕਟਰ ਲਈ ਘੱਟ ਨਹੀਂ ਹੈ। ਇਸ ਉਪਲਬਧ‍ੀ ‘ਤੇ ਮਜ਼ਾਕ ਤੋਂ ਸ਼ੁਰੂ ਕਰਦੇ ਹੋਏ ਰਿਤਿਕ ਨੇ ਦਿਲ ਜਿੱਤ ਲੈਣ ਵਾਲਾ ਜਵਾਬ ਦਿੱਤਾ।
World most handsome man
ਕੁੱਝ ਅਜਿਹਾ ਸੀ ਉਨ੍ਹਾਂ ਦਾ ਜਵਾਬ , ਇਹ ਤਾਂ ਬਸ ਬਰੋਕਲੀ ਹੈ। ਮਜਾਕ ਕਰ ਰਿਹਾ ਹਾਂ ! ਮੈਂ ਇਸ ਟਾਈਟਲ ਲਈ ਅਹਿਸਾਨਮੰਦ ਹਾਂ, ਵੈਸੇ ਜੇਕਰ ਸੱਚ ਵਿੱਚ ਦੇਖਿਆ ਜਾਵੇ ਤਾਂ ਇਹ ਕੋਈ ਅਚੀਵਮੈਂਟ ਨਹੀਂ ਹੈ। ਮੇਰੇ ਮੁਤਾਬਕ, ਜੇਕਰ ਕਿਸੇ ਚੀਜ ਦੀ ਇਸ ਦੁਨੀਆ ‘ਚ ਸਭ ਤੋਂ ਜ਼ਿਆਦਾ ਖੁਆਹਿਸ਼ ਤੇ ਮਹੱਤਵ ਹੋਣਾ ਚਾਹੀਦਾ ਹੈ ਤਾਂ ਉਹ ਹੈ ਉਨ੍ਹਾਂ ਦਾ ਚਰਿੱਤਰ, ਇੱਕ ਚੰਗਾ ਚਰਿੱਤਰ ਤੁਹਾਨੂੰ ਹਮੇਸ਼ਾ ਆਕਰਸ਼ਕ ਬਣਾਵੇਗਾ।
World most handsome man

 

- Advertisement -

Read Also: ਮੀਕਾ ਸਿੰਘ ਨੂੰ ਪਾਕਿਸਤਾਨ ‘ਚ ਗੀਤ ਗਾਉਣਾ ਪਿਆ ਮਹਿੰਗਾ, ਬਾਲੀਵੁੱਡ ਫਿਲਮ ਇੰਡਸਟਰੀ ਨੇ ਲਾਇਆ ਬੈਨ

ਵਰਕਫਰੰਟ ਦੀ ਗੱਲ ਕਰੀਏ ਤਾਂ ਸੁਪਰ 30 ਵਰਗੀ ਹਿਟ ਮੂਵੀ ਦੇਣ ਤੋਂ ਬਾਅਦ ਹੁਣ ਰਿਤੀਕ ਦੀ ਅਪਕਮਿੰਗ ਫਿਲਮ ‘ਵਾਰ’ ਹੈ। ਇਸ ਐਕਸ਼ਨ ਡਰਾਮੇ ਵਿੱਚ ਰਿਤਿਕ, ਟਾਈਗਰ ਸ਼ਰਾਫ ਅਤੇ ਵਾਣੀ ਕਪੂਰ ਇਕੱਠੇ ਨਜ਼ਰ ਆਉਣਗੇ।

ਇੱਕ ਇੰਟਰਟੇਨਮੈਂਟ ਵੈਬਸਾਈਟ ਦੇ ਨਾਲ ਗੱਲਬਾਤ ਵਿੱਚ ਰਿਤਿਕ ਨੇ ਕਿਹਾ, ਕਾਬਿਲ ਅਤੇ ਸੁਪਰ 30 ਕਰਨ ਤੋਂ ਬਾਅਦ ਮੈਨੂੰ ਕਿਸੇ ਅਜਿਹੀ ਫੋਰਸ ਦੀ ਜ਼ਰੂਰਤ ਸੀ ਜੋ ਮੈਨੂੰ ਮੇਰੇ ਬੈਸਟ ਤੱਕ ਪਹੁੰਚਾਵੇ। ਮੈਂ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਸਿਰਫ ਟਾਈਗਰ ਹੀ ਹੈ ਜੋ ਮੇਰੇ ਸਾਹਮਣੇ ਇਸ ਫਿਲਮ ਵਿੱਚ ਖੜਾ ਹੋ ਸਕਦਾ ਹੈ ਅਤੇ ਮੈਨੂੰ ਛੋਟਾ ਮਹਿਸੂਸ ਕਰਵਾ ਸਕਦਾ ਹੈ। ਞ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਚੰਗਾ ਪਰਫਾਰਮ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ ਉਹੋ ਜਿਹਾ ਕੋਈ ਕਰ ਸਕਦਾ ਸੀ।

World most handsome man: Hrithik Roshan tops the list of five

Share this Article
Leave a comment