ਬੌਲੀਵੁੱਡ ਅਦਾਕਾਰ ਹੋਇਆ ਕੋਰੋਨਾ ਵਾਇਰਸ ਨਾਲ ਸੰਕਰਮਿਤ

TeamGlobalPunjab
2 Min Read

ਨਿਊਜ਼ ਡੈਸਕ – ਕਪੂਰ ਪਰਿਵਾਰ ਚੋਂ ਇਕ ਵਾਰ ਫਿਰ ਬੁਰੀ ਖਬਰ ਆਈ ਹੈ। ਰਿਸ਼ੀ ਕਪੂਰ ਦੇ ਬੇਟੇ ਤੇ ਅਦਾਕਾਰ ਰਣਬੀਰ ਕਪੂਰ ਦੀ ਹਾਲਤ ਵਿਗੜ ਗਈ ਹੈ। ਇਹ ਜਾਣਕਾਰੀ ਰਣਬੀਰ ਦੇ ਚਾਚੇ ਅਦਾਕਾਰ ਰਣਧੀਰ ਕਪੂਰ ਨੇ ਦਿੱਤੀ ਹੈ। ਰਣਧੀਰ ਨੇ ਕਿਹਾ ਹੈ ਕਿ ਉਸਦਾ ਭਤੀਜਾ ਰਣਬੀਰ ਕਪੂਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਿਆ ਹੈ। ਰਣਬੀਰ ਕਪੂਰ ਦੇ ਕਈ ਪ੍ਰਸ਼ੰਸਕ ਉਸ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਇਸਤੋਂ ਇਲਾਵਾ ਪਿਛਲੇ ਸਾਲ ਦਸੰਬਰ ‘ਚ ਉਨ੍ਹਾਂ ਦੀ ਮਾਂ ਅਦਾਕਾਰਾ ਨੀਤੂ ਕਪੂਰ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ। ਫਿਲਮ ‘ਜੁਗ ਜੁਗ ਜੀਓ’ ਦੀ ਸ਼ੂਟਿੰਗ ਦੌਰਾਨ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਨੀਤੂ ਕਪੂਰ ਫਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਗਈ ਸੀ ਜਿਥੇ ਉਹ ਇਸ ਖਤਰਨਾਕ ਮਹਾਂਮਾਰੀ ਦਾ ਸ਼ਿਕਾਰ ਹੋ ਗਈ ਸੀ। ਜਿਸ ਤੋਂ ਬਾਅਦ ਉਸਨੂੰ ਐਂਬੂਲੈਂਸ ਰਾਹੀਂ ਮੁੰਬਈ ਲਿਆਂਦਾ ਗਿਆ। ਚੰਗੀ ਗੱਲ ਇਹ ਹੈ ਕਿ ਅਦਾਕਾਰਾ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੈ

ਦੱਸ ਦਈਏ ਇਨ੍ਹੀਂ ਦਿਨੀਂ ਰਣਬੀਰ ਕਪੂਰ ਆਪਣੀ ਫਿਲਮ ਬ੍ਰਹਮਆਸਤਰ ਦੀ ਸ਼ੂਟਿੰਗ ਨੂੰ ਲੈ ਕੇ ਚਰਚਾ ‘ਚ ਹੈ। ਇਸ ਫਿਲਮ ਦੀ ਸ਼ੂਟਿੰਗ ਆਖਰੀ ਪੜਾਅ ‘ਤੇ ਹੈ। ਇਸ ਸੁਪਰ ਹੀਰੋ ਤਿਕੋਣੀ ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ। ਇਹ ਇਕ ਅਭਿਲਾਸ਼ਾਵਾਨ ਤੇ ਬਹੁਤ ਜ਼ਿਆਦਾ ਇੰਤਜ਼ਾਰਤ ਬਾਲੀਵੁੱਡ ਫਿਲਮ ਹੈ। ਇਸ ਫਿਲਮ ‘ਚ ਰਣਬੀਰ ਕਪੂਰ ਤੋਂ ਇਲਾਵਾ ਅਦਾਕਾਰਾ ਆਲੀਆ ਭੱਟ, ਅਮਿਤਾਭ ਬੱਚਨ, ਨਾਗਰਜੁਨ ਅੱਕਕੀਨੀ ਤੇ ਮੌਨੀ ਰਾਏ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।

TAGGED: ,
Share this Article
Leave a comment