ਮੀਕਾ ਸਿੰਘ ਨੂੰ ਪਾਕਿਸਤਾਨ ‘ਚ ਗੀਤ ਗਾਉਣਾ ਪਿਆ ਮਹਿੰਗਾ, ਬਾਲੀਵੁੱਡ ਫਿਲਮ ਇੰਡਸਟਰੀ ਨੇ ਲਾਇਆ ਬੈਨ

TeamGlobalPunjab
3 Min Read

Mika singh banned ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਰਿਸ਼ਤੇਦਾਰ ਦੀ ਧੀ ਦੇ ਵਿਆਹ ਦੇ ਫੰਕਸ਼ਨ ‘ਚ ਪ੍ਰਦਰਸ਼ਨ ਕਰਨ ‘ਤੇ ਹੋ ਰਹੀ ਆਲੋਚਨਾ ਦੇ ਚਲਦਿਆਂ ਹੁਣ ਸਿੰਗਰ ਮੀਕਾ ਸਿੰਘ ‘ਤੇ  AICWA ਨੇ  ਬੈਨ ਲਗਾ ਦਿੱਤਾ ਹੈ। ਇਸ ਨੂੰ ਲੈ ਕੇ  ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਵੱਲੋਂ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ ।

Mika singh banned
Mika singh banned

ਬਿਆਨ ਵਿੱਚ ਕਿਹਾ ਗਿਆ ਹੈ ਕਿ AICWA ਮੀਕਾ ਸਿੰਘ ਵੱਲੋਂ ਪਾਕਿਸਤਾਨ ਫੌਜ ਦੇ ਮੁੱਖੀ ਰਹੇ ਮੁਸ਼ੱਰਫ ਦੇ ਰਿਸ਼ਤੇਦਾਰ ਦੇ ਵਿਆਹ ‘ਚ 8 ਅਗਸਤ 2019 ਨੂੰ ਗਾਣਾ ਗਾਉਣ ਲਈ ਉਨ੍ਹਾਂ ‘ਤੇ ਬਿਨਾਂ ਕਿਸੇ ਸ਼ਰਤ ਦੇ ਬੈਨ ਲਗਾ ਰਿਹਾ ਹੈ। ਉਨ੍ਹਾਂ ਦਾ ਕਿਸੇ ਵੀ ਮੂਵੀ ਪ੍ਰੋਡਕਸ਼ਨ ਹਾਊਸ, ਮਿਊਜ਼ਿਕ ਕੰਪਨੀ ਅਤੇ ਆਨਲਾਈਨ ਮਿਊਜ਼ਿਕ ਪ੍ਰੋਵਾਇਡਰ ਕੰਪਨੀ ਵਲੋਂ ਐਸੋਸੀਏਸ਼ਨ ਦਾ ਤੁਰੰਤ ਬਾਈਕਾਟ ਕੀਤਾ ਜਾਂਦਾ ਹੈ ।
Mika singh banned
AICWA ਦੇ ਪ੍ਰਧਾਨ ਵਲੋਂ ਜਾਰੀ ਕੀਤੇ ਇਸ ਬਿਆਨ ‘ਚ ਇਹ ਵੀ ਕਿਹਾ ਗਿਆ ਕਿ ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਦੇ ਕਰਮਚਾਰੀ ਇਹ ਪੱਕਾ ਕਰਨਗੇ ਦੀ ਭਾਰਤ ‘ਚ ਕੋਈ ਵੀ ਮੀਕਾ ਸਿੰਘ ਦੇ ਨਾਲ ਕੰਮ ਨਹੀਂ ਕਰੇ । ਜੇਕਰ ਕੋਈ ਉਨ੍ਹਾਂ ਦੇ ਨਾਲ ਕੰਮ ਕਰਦਾ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ
ਕੀਤੀ ਜਾਵੇਗੀ।

ਬਿਆਨ ‘ਚ ਮੀਕਾ ਦੀ ਆਲੋਚਨਾ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਨੇ ਦੇਸ਼ ਅਤੇ ਦੇਸ਼ ਦੇ ਸਨਮਾਨ ਤੋਂ ਉੱਪਰ ਪੈਸਿਆਂ ਨੂੰ ਰੱਖਿਆ ਜੋ ਕਿ ਬਹੁਤ ਦੁਖ ਦੀ ਗੱਲ ਹੈ। AICWA ਵੱਲੋਂ ਆਈਬੀ ਮਿਨਿਸਟਰੀ ਤੋਂ ਮਾਮਲੇ ‘ਚ ਦਖਲ ਦੇਣ ਤੇ ਉਨ੍ਹਾਂ ਖਿਲਾਫ ਕਦਮ ਚੁੱਕਣ ਦੀ ਵੀ ਮੰਗ ਕੀਤੀ ਗਈ ਹੈ।

ਕੀ ਹੈ ਮਾਮਲਾ?

ਮੀਕਾ ਸਿੰਘ ਇੱਕ ਬਾਰ ਫਿਰ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਜਦੋਂ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਸਨ।

ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਇਕ ਰਿਸ਼ਤੇਦਾਰ ਦੇ ਇੱਥੇ ਮਹਿੰਦੀ ਦੀ ਰਸਮ ਦੌਰਾਨ ਗੀਤ ਗਾਇਆ। ਇਸ ਸਬੰਧੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਟਵਿੱਟਰ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ AICWA ਵੱਲੋਂ ਵੱਡਾ ਐਕਸ਼ਨ ਲਿਆ ਗਿਆ।

https://twitter.com/PTILahori/status/1159918856179191810

- Advertisement -

READ ALSO: ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

Share this Article
1 Comment