ਧੋਖਾਧੜੀ ਮਾਮਲੇ ‘ਚ ਫਸੇ ਰੈਮੋ ਡਿਸੂਜ਼ਾ, ਪੁਲਿਸ ਨੇ ਜਮ੍ਹਾਂ ਕਰਵਾਇਆ ਪਾਸਪੋਰਟ

TeamGlobalPunjab
1 Min Read

ਗਾਜ਼ੀਆਬਾਦ: ਬਾਲੀਵੁਡ ਦੇ ਕੋਰੀਔਗਰਾਫਰ ਅਤੇ ਡਾਇਰੈਕਟਰ ਰੈਮੋ ਡਿਸੂਜ਼ਾ ( Remo DSouza ) ਦੀ ਧੋਖਾਧੜੀ ਮਾਮਲੇ ਵਿੱਚ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਨੇ ਆਪਣਾ ਪਾਸਪੋਰਟ ਗਾਜ਼ੀਆਬਾਦ ਪੁਲਿਸ ਨੂੰ ਜਮਾ ਕਰਵਾਇਆ ਹੈ। ਧਿਆਨ ਯੋਗ ਹੈ ਕਿ ਰੈਮੋ ਦੇ ਖਿਲਾਫ ਗਾਜ਼ੀਆਬਾਦ ਦੇ ਸਿਹਾਨੀਗੇਟ ਥਾਣੇ ਵਿੱਚ ਧੋਖਾਧੜੀ ਸਣੇ ਹੋਰ ਗੰਭੀਰ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸਤੇਂਦਰ ਤਿਆਗੀ ਨਾਮ ਦੇ ਵਿਅਕਤੀ ਨੇ ਰੈਮੋ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਤਿਆਗੀ ਦਾ ਦੋਸ਼ ਹੈ ਕਿ 2013 ਵਿੱਚ ਰੈਮੋ ਨਾਲ ਉਸਦੀ ਮੁਲਾਕਾਤ ਹੋਈ ਸੀ। ਇਸ ਤੋਂ ਕੁੱਝ ਸਮੇਂ ਬਾਅਦ ਰੈਮੋ ਨੇ ਆਪਣੀ ਫਿਲਮ ਅਮਰ ਮਸਟ ਡਾਈ ਵਿੱਚ ਤਿਆਗੀ ਨੂੰ 5 ਕਰੋੜ ਰੁਪਏ ਲਗਾਉਣ ਨੂੰ ਕਿਹਾ ਸੀ। ਤਿਆਗੀ ਨੇ ਦੋਸ਼ ਲਗਾਇਆ ਕਿ ਰੈਮੋ ਨੇ ਕਿਹਾ ਸੀ ਕਿ ਫਿਲਮ ਰਿਲੀਜ਼ ਤੋਂ ਬਾਅਦ ਉਸਨੂੰ ਦੁੱਗਣੀ ਰਕਮ ਵਾਪਸ ਕਰਨਗੇ ਪਰ ਫਿਲਮ ਦੀ ਰਿਲੀਜ਼ ਤੋਂ ਬਾਅਦ ਰੈਮੋ ਨੇ ਪੈਸੇ ਵਾਪਸ ਨਹੀਂ ਕੀਤੇ।

ਜਦੋਂ ਸਤੇਂਦਰ ਨੇ ਉਨ੍ਹਾਂ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ 13 ਦਸੰਬਰ 2016 ਨੂੰ ਉਸਨੂੰ ਪ੍ਰਸਾਧ ਪੁਜਾਰੀ ਨਾਮ ਦੇ ਇੱਕ ਵਿਅਕਤੀ ਤੋਂ ਧਮਕੀ ਦਵਾਈ ਗਈ। ਪੁਜਾਰੀ ਨੇ ਆਪਣੇ ਆਪ ਨੂੰ ਅੰਡਰਵਰਲਡ ਤੋਂ ਦੱਸਿਆ। ਇਸ ਤੋਂ ਬਾਅਦ ਸਤੇਂਦਰ ਤਿਆਗੀ ਨੇ ਗਾਜ਼ੀਆਬਾਦ ਦੇ ਸਿਹਾਨੀਗੇਟ ਥਾਣਾ ਵਿੱਚ ਸ਼ਿਕਾਇਤ ਦਰਜ ਕਰਵਾਈ।

Share this Article
Leave a comment