ਸਰਦੀਆਂ ‘ਚ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਇਸ ਤਰ੍ਹਾਂ ਘਰੇਲੂ ਉਪਾਅ ਨਾਲ ਪਾਓ ਛੁਟਕਾਰਾ

Rajneet Kaur
2 Min Read

ਨਿਊਜ਼ ਡੈਸਕ: ਮੌਸਮ ਹਰ ਰੋਜ਼ ਬਦਲ ਰਿਹਾ ਹੈ ਅਤੇ ਇਸ ਦਾ ਅਸਰ ਸਾਡੀ ਸਿਹਤ ‘ਤੇ ਵੀ ਪੈਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਾਰੀ ਸਰਦੀ ਵਿੱਚ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਗਲੇ ‘ਚ ਖਰਾਸ਼ ਜਾਂ ਜ਼ੁਕਾਮ ਹੋਣ ‘ਤੇ ਦਵਾਈਆਂ ਖਾਂਦੇ  ਹੋ, ਤਾਂ ਇਸਨੂੰ ਬੰਦ ਕਰੋ ਅਤੇ ਕੁਝ ਸਿਹਤਮੰਦ ਚੀਜ਼ਾਂ ਨੂੰ ਅਪਣਾਓ। ਇਸ ਨਾਲ ਤੁਹਾਡਾ ਜ਼ੁਕਾਮ ਅਤੇ ਗਲੇ ਦੀ ਖਰਾਸ਼ ਵੀ ਖਤਮ ਹੋ ਜਾਵੇਗੀ ਅਤੇ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਜੇਕਰ ਤੁਸੀਂ ਗਲੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਘਰ ‘ਚ ਹਰਬਲ ਟੀ ਬਣਾ ਕੇ ਰੋਜ਼ਾਨਾ ਪੀਓ। ਇਸ ਨਾਲ ਤੁਹਾਡਾ ਗਲਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਖਰਾਸ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਦੇ ਲਈ ਤੁਸੀਂ ਦਾਲਚੀਨੀ ਦੇ ਦੋ ਟੁਕੜੇ, ਤੁਲਸੀ ਦੇ ਕੁਝ ਪੱਤੇ ਅਤੇ ਥੋੜ੍ਹਾ ਜਿਹਾ ਅਦਰਕ ਲਓ ਅਤੇ ਇਨ੍ਹਾਂ ਚੀਜ਼ਾਂ ਨੂੰ ਇਕ ਕੱਪ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ‘ਚ ਕਾਫੀ ਰਾਹਤ ਮਿਲੇਗੀ।

ਦੁੱਧ ‘ਚ ਕਈ ਗੁਣ ਪਾਏ ਜਾਂਦੇ ਹਨ ਪਰ ਜੇਕਰ ਤੁਸੀਂ ਇਸ ਦੀ ਵਰਤੋਂ ਹਲਦੀ ਦੇ ਨਾਲ ਕਰੋਗੇ ਤਾਂ ਤੁਹਾਨੂੰ ਸਰਦੀ ਦੀ ਠੰਡ ‘ਚ ਕਾਫੀ ਫਾਇਦਾ ਮਿਲੇਗਾ। ਜ਼ੁਕਾਮ ਕਾਰਨ ਹੋਣ ਵਾਲੇ ਗਲੇ ਦੀ ਖਰਾਸ਼  ਨੂੰ ਦੂਰ ਕਰਨ ਲਈ ਇਹ ਕਾਰਗਰ ਚੀਜ਼ ਹੈ। ਇਸ ਨਾਲ ਤੁਹਾਡੀ ਖੰਘ ਦੀ ਸਮੱਸਿਆ ਖਤਮ ਹੋ ਜਾਵੇਗੀ।

ਸ਼ਹਿਦ ਨੂੰ ਗਲੇ ਦੀ ਸਮੱਸਿਆ ਦਾ ਇਲਾਜ ਮੰਨਿਆ ਜਾਂਦਾ ਹੈ। ਇਸ ਦੇ ਲਈ ਅਦਰਕ, ਸ਼ਹਿਦ ਅਤੇ ਨਿੰਬੂ ਦਾ ਕਾੜ੍ਹਾ ਬਣਾ ਲਓ। ਇਸ ਕਾੜ੍ਹੇ ਨਾਲ ਤੁਹਾਨੂੰ ਗਲੇ ਦੀ ਸੋਜ ਵਿੱਚ ਰਾਹਤ ਮਿਲੇਗੀ ਅਤੇ ਇਹ ਗਲੇ ਦੀ ਖਰਾਸ਼ ਅਤੇ ਖਾਂਸੀ ਵਿੱਚ ਵੀ ਕਾਰਗਰ ਸਾਬਤ ਹੋਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment