ਬਾਲਾਸੋਰ: ਓਡੀਸ਼ਾ ਦੇ ਬਾਲਾਸੋਰ ਵਿੱਚ ਬੀਤੇ ਦਿਨੀਂ ਵਾਪਰੇ ਰੇਲ ਹਾਦਸੇ ‘ਚ 261 ਲੋਕਾਂ ਦੀ ਮੌਤ ਹੋ ਗਈ ਜਦਕਿ 1000 ਦੇ ਲਗਭਗ ਜ਼ਖਮੀ ਦੱਸੇ ਜਾ ਰਹੇ ਹਨ। ਤਿੰਨ ਟਰੇਨਾਂ ਦੀ ਟੱਕਰ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ, ਪਰ ਹੁਣ ਚਰਚਾ ਦਾ ਵਿਸ਼ਾ ਇਹ ਹੈ ਕਿ ਤਿੰਨ ਟਰੇਨਾਂ ਕਿੰਝ ਹਾਦਸੇ ਦਾ ਸ਼ਿਕਾਰ ਹੋਈਆਂ।
ਉੱਥੇ ਹੀ ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਪੂਰੀ ਦੁਨੀਆ ਦੇ ਲੋਕਾਂ ਸਣੇ ਵੱਡੇ ਆਗੂਆਂ ਨੇ ਦੁੱਖ ਜ਼ਾਹਰ ਕੀਤਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ‘ਤੇ ਦੁਖ ਪ੍ਰਗਟਾਉਂਦਿਆਂ ਕਿਹਾ, ‘ਓਡੀਸ਼ਾ ‘ਚ ਟਰੇਨ ਹਾਦਸੇ ਦੀ ਖ਼ਬਰ ਅਤੇ ਦ੍ਰਿਸ਼ ਦੇਖ ਕੇ ਮੇਰਾ ਦਿਲ ਟੁੱਟ ਗਿਆ। ਮੁਸੀਬਤ ਦੀ ਇਸ ਘੜੀ ਵਿੱਚ ਕੈਨੇਡਾ ਦੇ ਲੋਕ ਭਾਰਤ ਦੇ ਨਾਲ ਖੜ੍ਹੇ ਹਨ।’
The images and reports of the train crash in Odisha, India break my heart. I’m sending my deepest condolences to those who lost loved ones, and I’m keeping the injured in my thoughts. At this difficult time, Canadians are standing with the people of India.
— Justin Trudeau (@JustinTrudeau) June 3, 2023
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਹਾਦਸੇ ਬਾਰੇ ਆਪਣਾ ਸੰਦੇਸ਼ ਭੇਜਿਆ ਹੈ ਅਤੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
The message reads, in part:
“We share the grief of those who lost their loved ones in this tragic accident, and wish a speedy recovery for those injured.” https://t.co/d6y5tyR8wP
— Russia in India 🇷🇺 (@RusEmbIndia) June 3, 2023
ਰਿਸ਼ੀ ਸੁਨਕ ਨੇ ਓਡੀਸ਼ਾ ਵਿੱਚ ਹੋਏ ਹਾਦਸੇ ਬਾਰੇ ਦੁੱਖ ਜਤਾਉਂਦਿਆਂ ਕਿਹਾ, ‘ਮੈਂ ਪੀੜਤਾਂ ਲਈ ਅਰਦਾਸ ਕਰਦਾ ਹਾਂ। ਜੋ ਲੋਕਾਂ ਨੂੰ ਬਚਾਉਣ ਲਈ ਨਿਰੰਤਰ ਕੰਮ ਕਰ ਰਹੇ ਹਨ ਉਹ ਪ੍ਰਸ਼ੰਸਾ ਦੇ ਹੱਕਦਾਰ ਹਨ।’
My thoughts and prayers are with @narendramodi and with all affected by the tragic events in Odisha. My deepest condolences to the family and friends of those killed, and my heartfelt support and admiration to the survivors and those working tirelessly to respond.
— Rishi Sunak (@RishiSunak) June 3, 2023
ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਪੀਐਮ ਮੋਦੀ ਨੂੰ ਸੁਨੇਹਾ ਭੇਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ”ਮੈਂ ਜਾਪਾਨ ਅਤੇ ਆਪਣੇ ਲੋਕਾਂ ਵੱਲੋਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦਾ ਹਾਂ।”
PM Modi @narendramodi, I am deeply saddened by the news of the loss of many precious lives and the injuries in the train accident in the State of Odisha. On behalf of the Government of Japan and people,
— 岸田文雄 (@kishida230) June 3, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.