ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਕੇਸ ਹੋਇਆ ਰੱਦ

TeamGlobalPunjab
1 Min Read

ਬਰੈਂਪਟਨ : ਸੈਕਸੁਅਲ ਮਿਸਕੰਡਕਟ ਦੇ ਮਾਮਲੇ ਤਹਿਤ ਸੁਣਾਈ ਗਈ ਸਜ਼ਾ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਬਰੈਂਪਟਨ ਤੋਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਮਹਿੰਗਾ ਪੈ ਗਿਆ ਹੈ।

ਓਂਟਾਰੀਓ ਦੀ ਇਕ ਅਦਾਲਤ ਨੇ ਨਾ ਸਿਰਫ਼ ਗੁਰਪ੍ਰੀਤ ਸਿੰਘ ਢਿੱਲੋਂ ਦੀ ਕਾਨੂੰਨੀ ਚੁਣੌਤੀ ਰੱਦ ਕਰ ਦਿਤੀ ਸਗੋਂ ਕਾਨੂੰਨੀ ਖ਼ਰਚੇ ਦੇ ਇਵਜ਼ ਵਿਚ ਸਿਟੀ ਕੌਂਸਲ ਅਤੇ ਇੰਟੈਗ੍ਰਿਟੀ ਕਮਿਸ਼ਨਰ ਨੂੰ 20-20 ਹਜ਼ਾਰ ਡਾਲਰ ਅਦਾ ਕਰਨ ਦੇ ਹੁਕਮ ਵੀ ਦਿੱਤੇ ਹਨ।

ਦੱਸ ਦੇਈਏ ਕਿ ਇੰਟੈਗ੍ਰਿਟੀ ਕਮਿਸ਼ਨਰ ਵੱਲੋਂ ਸੈਕਸੁਅਲ ਮਿਸਕੰਡਕਟ ਦੇ ਮਾਮਲੇ ਵਿਚ ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਨੂੰ ਤਿੰਨ ਮਹੀਨੇ ਲਈ ਬਗ਼ੈਰ ਤਨਖ਼ਾਹ ਤੋਂ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਸ਼ਹਿਰ ਦੀ ਆਰਥਿਕ ਵਿਕਾਸ ਅਤੇ ਸਭਿਆਚਾਰਕ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਹਟਾ ਦਿਤਾ ਗਿਆ। ਬਰੈਂਪਟਨ ਸਿਟੀ ਕੌਂਸਲ ਵਿਚ ਸਰਬਸੰਮਤੀ ਨਾਲ ਪਾਸ ਮਤੇ ਤਹਿਤ ਇਸ ਸਿਫ਼ਾਰਸ਼ ਨੂੰ ਪ੍ਰਵਾਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਆਮ ਲੋਕਾਂ ਨਾਲ ਮੁਲਾਕਾਤ ਅਤੇ ਸਿਟੀ ਹਾਲ ਵਿਚ ਦਾਖ਼ਲ ਹੋਣ ਤੋਂ ਸਖ਼ਤੀ ਨਾਲ ਵਰਜਿਆ ਗਿਆ।

Share this Article
Leave a comment