ਆਇਓਡੀਨ ਜਾਗਰੂਕਤਾ ਦਿਵਸ – ਸਿਹਤ ਨਾਲ ਨਾ ਕਰੋ ਖਿਲਵਾੜ

TeamGlobalPunjab
4 Min Read

-ਅਵਤਾਰ ਸਿੰਘ

21 ਅਕਤੂਬਰ ਦਾ ਦਿਨ ਆਇਓਡੀਨ ਦੀ ਘਾਟ ਸੰਬੰਧੀ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਮਰਪਿਤ ਸਿਹਤ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਚਰਚਾ ਕਰਦੇ ਹਾਂ। ਜਿਵੇਂ ਦੀਵਾਲੀ ਅਤੇ ਹੋਰ ਤਿਉਹਾਰ ਆ ਰਹੇ ਹਨ। ਤਿਉਹਾਰਾਂ ਦੀ ਖੁਸ਼ੀ ਹੋਣੀ ਸੁਭਾਵਿਕ ਹੈ। ਪਰ ਇਸ ਵਾਰ ਕਰੋਨਾ ਮਹਾਮਾਰੀ ਕਾਰਨ ਤਿਓਹਾਰਾਂ ਦਾ ਰੰਗ ਫਿਕਾ ਰਹਿਣ ਦੇ ਆਸਾਰ ਬਣਦੇ ਜਾ ਰਹੇ ਹਨ। ਤਿਓਹਾਰਾਂ ਮੌਕੇ ਦੁਕਾਨਾਂ ਉਪਰ ਸਜੀਆਂ ਰੰਗ ਬਿਰੰਗੀਆਂ ਮਿਠਾਈਆਂ ਧਿਆਨ ਖਿੱਚਦਿਆਂ ਹਨ ਤੇ ਅਸੀਂ ਚੰਗੀ ਭਲੀ ਸਿਹਤ ਵੀ ਖਰਾਬ ਕਰ ਲੈਦੇ ਹਾਂ। ਬਜ਼ਾਰਾਂ ਵਿੱਚ ਵੱਡੇ ਪੱਧਰ ‘ਤੇ ਕੈਮੀਕਲ ਵਾਲੀਆਂ ਦਿਲ ਖਿਚਵੇਂ ਰੰਗ ਦੀਆਂ ਮਿਠਾਈਆਂ ਤਿਉਹਾਰਾਂ ਤੋਂ ਕਈ ਕਈ ਦਿਨ ਪਹਿਲਾਂ ਹੀ ਘਰਾਂ ਤੇ ਦੁਕਾਨਾਂ ‘ਚ ਬਨਣ ਲੱਗ ਪੈਂਦੀਆਂ ਹਨ।

ਦੁਕਾਨਾਂ ਵਿਚ ਜਿਥੇ ਮਿਠਾਈਆਂ ਬਣਦੀਆਂ ਹਨ ਉਥੇ ਕੋਈ ਸਫ਼ਾਈ ਨਹੀਂ ਹੁੰਦੀ, ਮਾੜਾ ਮੀਟੀਅਰਲ ਤੇ ਥਾਂ ਥਾਂ ਮੱਖੀਆਂ ਤੇ ਗੰਦੇ ਹੱਥਾਂ ਪੈਰਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਕਦੇ ਕਦੇ ਸਿਹਤ ਵਿਭਾਗ ਵੀ ਆਪਣੀ ਹਾਜਰੀ ਲਵਾਉਦਾ ਹੈ। ਮੀਡੀਆ ਵਿੱਚ ਮਿਲਾਵਟੀ ਖੋਆ, ਪਨੀਰ ਫੜਿਆ ਜਾਂਦਾ ਤੇ ਕਿਤੇ ਸਿੰਥੇਟਿਕ ਦੁੱਧ ਫੜਨ ਦੀਆਂ ਖਬਰਾਂ ਛਪਦੀਆਂ ਹਨ। ਨਾਮਵਰ ਦੁਕਾਨਾਂ ਵੱਲ ਰਾਜਨੀਤਿਕ ਹਸਤੀਆਂ ਦੇ ਦਬਾਅ ਕਾਰਨ ਸਿਹਤ ਅਧਿਕਾਰੀ ਪਾਸਾ ਵਟਦੇ ਹਨ।
ਮਿਠਾਈਆਂ ਵਿੱਚ ਦੁੱਧ ਵਿਚ ਸੈਂਪੂ, ਰੀਫਾਈਂਡ ਤੇ ਤੇਜ਼ਾਬ ਵਰਤੇ ਜਾਂਦੇ ਹਨ ਖੁਰਾਕੀ ਪਦਾਰਥਾਂ ਲਈ ਕਾਨੂੰਨ ਮੁਤਾਬਿਕ ਇਕ ਕਿਲੋ ਮਠਿਆਈ ਵਿੱਚ ਫੂਡ ਗਰੇਡ ਰੰਗ ਦੀ ਮਾਤਰਾ 200 ਮਿਲੀਗਰਾਮ ਤੋਂ ਜਿਆਦਾ ਨਹੀਂ ਹੋਣੀ ਚਾਹਿਦੀ। ਹਲਵਾਈ ਲੱਡੂਆਂ, ਬਰਫੀ, ਵੇਸਨ ਨੂੰ ਜਿਆਦਾ ਚਮਕੀਲਾ ਰੰਗ ਦੇਣ ਲਈ ਮੈਟਾਨਿਲ ਯੈਲੋ ਅਤੇ ਓਰੇਂਜ-2 ਦੀ ਵਰਤੋਂ ਕਰਦੇ ਹਨ ਤੇ ਆਪਣੀ ਮਰਜੀ ਮੁਤਾਬਿਕ। ਵੱਧ ਰੰਗਾਂ ਦੀ ਵਰਤੋਂ ਨਾਲ ਜਿਗਰ, ਗੁਰਦੇ, ਆਂਤੜੀਆਂ, ਦਿਲ ਤੇ ਤਿਲੀ ਉਪਰ ਮਾਰੂ ਅਸਰ ਪੈਂਦਾ ਹੈ। ਤੰਤੂਆਂ ਤੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਕੈਂਸਰ ਰੋਗ, ਚਮੜੀ, ਅੱਖਾਂ, ਫੇਫੜਿਆਂ ਦੀ ਸਮੱਸਿਆ ਹੋ ਸਕਦੀ ਹੈ।ਸੁਭਾਅ ਚਿੜਚਿੜਾ ਤੇ ਅੰਗਾਂ ਦਾ ਵਿਕਾਸ ਰੁਕ ਸਕਦਾ ਹੈ, ਖੂਨ ਘੱਟ ਹੋ ਜਾਂਦਾ ਹੈ।

ਵੇਸਨ ਵਿੱਚ ਕੇਸਰੀ ਦਾਲ ਪੀਹ ਕੇ ਮਿਲਾਈ ਹੁੰਦੀ ਜਿਸ ਨਾਲ ਅਧਰੰਗ ਹੋ ਸਕਦਾ। ਨਕਲੀ ਦੁੱਧ ਤੇ ਖੋਆ ਜ਼ਹਿਰ ਤੋਂ ਘੱਟ ਨਹੀ ਹੁੰਦਾ। ਮਿਠਆਈ ਉਪਰ ਲੱਗਣ ਵਾਲਾ ਵਰਕ ਵੀ ਐਲਮੀਨੀਅਮ ਦਾ ਬਣਿਆ ਹੁੰਦਾ ਹੈ, ਖੋਏ ਵਿੱਚ ਮੈਦਾ ਜਿਸ ਨਾਲ ਕਬਜ ਹੋ ਸਕਦੀ ਹੈ। ਖੰਡ ਜਿੰਨੀ ਜਿਆਦਾ ਮਿੱਠੀ ਲਗਦੀ ਉਨੀ ਜਿਆਦੀ ਨੁਕਸਾਨ ਕਰਦੀ ਹੈ। ਸ਼ੁਗਰ ਨਾਲ ਮੋਟਾਪਾ ਹੋ ਸਕਦਾ ਹੈ।

- Advertisement -

ਲੂਣ ਨਾਲ ਬਲਡ ਪਰੈਸ਼ਰ ਵੱਧਦਾ ਹੈ। ਘਿਉ ਨਾਲ ਵੀ ਬਲਡ ਪਰੈਸ਼ਰ ਤੇ ਮੋਟਾਪਾ ਵਧਦਾ ਹੈ। ਖੁਰਾਕ ਪਖੋਂ ਖੰਡ, ਮੈਦਾ, ਘਿਉ ਤੇ ਲੂਣ ਸਾਡੇ ਚਾਰ ਦੁਸ਼ਮਣ ਹਨ ਜਿਨ੍ਹਾਂ ਨੂੰ ਚਾਰ ਜ਼ਹਿਰਾਂ ਦਾ ਨਾਮ ਵੀ ਦਿੱਤਾ ਗਿਆ ਹੈ। ਆਇਓਡੀਨ ਤੱਤ ਰਸਾਇਣਕ ਸਰੀਰ ਦੇ ਵਧਣ ਫੁੱਲਣ ‘ਚ ਬਹੁਤ ਮਹੱਤਵਪੂਰਨ ਹੈ ਜੇ ਖੁਰਾਕ ਵਿਚ ਇਸਦੀ ਸਹੀ ਮਾਤਰਾ ਨਾ ਲਈ ਜਾਵੇ ਤਾਂ ਥਾਇਰਾਇਡ ਗਲੈਂਡ (ਗਲੇ ਦੀ ਗ੍ਰੰਥੀ) ਆਕਾਰ ਵਿੱਚ ਵਧ ਜਾਂਦੀ ਹੈ, ਜਿਸ ਨੂੰ ਗੋਇਟਰ ਜਾਂ ਗਿਲੜ ਕਹਿੰਦੇ ਹਨ।

ਸਮੁੰਦਰੀ ਪਾਣੀ ਤੋਂ ਤਿਆਰ ਕੀਤਾ ਨਮਕ ਤੇ ਸਮੁੰਦਰੀ ਮਛੀ ਇਸ ਦੇ ਮੁੱਖ ਸੋਮੇ ਹਨ। ਸਰਕਾਰ ਨੇ ਪੀ ਐਫ ਏ ਰੂਲਜ਼ 1955 ਅਧੀਨ 27/5/ 2007 ਨੂੰ ਆਇਓਡੀਨ ਦੀ ਮਾਤਰਾ ਤੋਂ ਬਿਨਾਂ ਲੂਣ ਵੇਚਣ ‘ਤੇ ਪਾਬੰਦੀ ਲਾ ਦਿੱਤੀ ਹੈ। ਇਸਦੀ ਘਾਟ ਨਾਲ ਸਰੀਰਕ ਤੇ ਮਾਨਸਿਕ ਉਤਪਤੀ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਗਰਭਵਤੀਆਂ ਔਰਤਾਂ ਦਾ ਗਰਭਪਾਤ ਜਾਂ ਮਰਿਆ ਬੱਚਾ ਪੈਦਾ ਹੋ ਸਕਦਾ। ਬੱਚੇ ਗੂੰਗੇ, ਬੋਲੇ, ਬਣਤਰ ਵਿੱਚ ਫਰਕ, ਭੈਂਗਾਪਣ ਹੋ ਸਕਦਾ। ਖਰੀਦਿਆ ਲੂਣ ਛੇ ਮਹੀਨੇ ਵਿੱਚ ਵਰਤੋ।

Share this Article
Leave a comment