ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਘਟ ਰਹੀ ਹੈ ਆਕਸੀਜ਼ਨ

TeamGlobalPunjab
7 Min Read

-ਅਵਤਾਰ ਸਿੰਘ;

ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5-6-1972 ਨੂੰ ਹੋਈ ਵੱਖ ਵੱਖ ਦੇਸ਼ਾਂ ਵੱਲੋਂ ਸਵੀਡਨ ਦੀ ਰਾਜਧਾਨੀ ਸਟੋਕਹੋਮ ਵਿੱਚ 113 ਦੇਸ਼ਾਂ ਨੇ 5 ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਜਿਸ ‘ਚ ਫੈਸਲਾ ਗਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣ।

ਪਹਿਲਾ ਵਿਸ਼ਵ ਵਾਤਾਵਰਣ ਦਿਵਸ 5 ਜੂਨ 1974 ਨੂੰ ਦੁਨੀਆਂ ‘ਚ ਮਨਾਇਆ ਗਿਆ। ਵਾਤਾਵਰਣ ਤੋਂ ਭਾਵ ਹੈ ਉਹ ਆਲਾ ਦੁਆਲਾ ਜਿਸ ਵਿੱਚ ਅਸੀਂ ਰਹਿ ਰਹੇ ਹਾਂ,ਸਾਹ ਲੈਂਦੇ ਹਾਂ ਤੇ ਜਿੰਦਗੀ ਜਿਉਂਦੇ ਹਾਂ। ਅਜੋਕੇ ਮਨੁੱਖ ਨੇ ਆਪਣੇ ਅਰਾਮ ਤੇ ਸੁਖ ਸਹੂਲਤਾਂ ਲਈ ਜੰਗਲਾਂ ਨੂੰ ਕੱਟ ਕੇ ਫੈਕਟਰੀਆਂ, ਕਾਰਖਾਨੇ, ਆਵਾਜਾਈ ਤੇ ਬਿਜਲੀ ਸਾਧਨ ਬਣਾਏ ਹਨ। ਇਨ੍ਹਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ, ਸੜਕਾਂ ਦੇ ਕੰਢਿਆਂ ਤੋਂ ਦਰਖਤਾਂ ਨੂੰ ਪੁੱਟ ਕੇ ਚਾਰ-ਛੇ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਨਵੇਂ ਰੁਖ ਲਾਉਣ ਦੀ ਕੋਈ ਯੋਜਨਾ ਨਹੀ ਦਿਸ ਰਹੀ ਜੇ ਹੈ ਤਾਂ ਘੱਟ ਹੈ। ਰੁੱਖ ਲਗਾਉਣ ਦੇ ਮਗਰੋਂ ਰੁੱਖਾਂ ਦਾ ਧਿਆਨ ਕਰਨਾ ਵੀ ਬਣਦਾ ਹੈ ਸਿਰਫ ਖਾਨਾਪੂਰਤੀ ਨਹੀਂ ਹੋਣੀ ਚਾਹੀਦੀ।

ਕੁਝ ਦੇਸ਼ਾਂ ਵਿੱਚ ਵੱਡੇ ਵੱਡੇ ਰੁੱਖ ਮਸ਼ੀਨਾਂ ਨਾਲ ਪੁੱਟ ਕੇ ਦੂਜੇ ਥਾਂ ‘ਤੇ ਲਾ ਦਿੱਤੇ ਜਾਂਦੇ ਹਨ। ਬਰਫਾਂ ਦੇ ਵੱਡੇ ਵੱਡੇ ਗਲੈਸ਼ੀਅਰ ਪਿਘਲਣ ਨਾਲ ਟਾਪੂਆਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਮੁਖ ਤੌਰ ‘ਤੇ ਧੂੰਏ, ਹਵਾ, ਪਾਣੀ, ਖੁਰਾਕ, ਮਿੱਟੀ ਤੇ ਸ਼ੋਰ ਦੇ ਪ੍ਰਦੂਸ਼ਨ ਸਿਹਤ ਨੂੰ ਪ੍ਰਭਾਵਤ ਕਰ ਰਹੇ ਹਨ। ਧਰਤੀ ਤੋਂ ਉਪਰ 16 ਕਿਲੋਮੀਟਰ ਦੀ ਉਚਾਈ ਤੋਂ 23 ਕਿਲੋਮੀਟਰ ਤਕ ਸੂਰਜ ਦੀਆਂ ਕਿਰਨਾਂ ਨੂੰ ਰੋਕਣ ਲਈ ਸੁਰਖਿਅਤ ਛਤਰੀ (ਉਜੋਨ ਪਰਤ) ਬਣੀ ਹੈ ਜਿਸ ਵਿੱਚ ਕਈ ਗੈਸਾਂ ਹਨ। ਇਹ ਓਜੋਨ ਪਰਤ ਸੂਰਜ ਦੀਆਂ ਪਾਰਵੈੰਗਨੀ ਵਿਕਰਨਾਂ (Ultra Violet Radiation) ਨੂੰ ਧਰਤੀ ਤੇ ਸਿੱਧਾ ਅਸਰ ਪਾਉਣ ਤੋਂ ਰੋਕਦੀ ਹੈ। ਓਜੋਨ ਪਰਤ ਦੇ ਪਤਲਾ ਹੋਣ ਤੇ ਚਮੜੀ ਦੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਹਨ। ਕਾਰਖਾਨੇ,ਫੈਕਟਰੀਆਂ ‘ਚੋਂ ਨਿਕਲਦਾ ਧੂੰਆਂ ਤੇ ਗੰਦਾ ਪਾਣੀ, ਐਟਮੀ ਤਜਰਬੇ, ਰਸਾਇਣਕ ਖਾਦਾਂ, ਜ਼ਹੀਰੀਲੀਆਂ ਨਦੀਨਨਾਸ਼ਕ ਦਵਾਈਆਂ, ਵਾਹਨਾਂ ਦਾ ਧੂੰਆਂ, ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਵਾਤਾਵਰਣ ਪ੍ਰਦੂਸ਼ਿਤ ਕਰ ਰਹੀ ਹੈ। ਸਮੁੰਦਰਾਂ ਵਿੱਚ ਤੇਲ ਦਾ ਪ੍ਰਦੂਸ਼ਨ ਵਧ ਰਿਹਾ ਹੈ।

- Advertisement -

ਜੇ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਾਹ ਵਾਸਤੇ ਆਪਣੇ ਲਈ ਆਕਸੀਜਨ ਸਿਲੰਡਰ ਵੀ ਬੁੱਕ ਕਰਾਉਣੇ ਪੈਣਗੇ ਕਰੋਨਾ ਵਾਈਰਸ ਦੇ ਕਾਰਨ ਕਰਕੇ ਕਿੰਨੀ ਕਿਲਤ ਰਹੀ ਆ ਆਕਸੀਜਨ ਸਿਲੰਡਰ ਦੀ। ਜੇ ਰੁੱਖਾਂ ਦੀ ਕਟਾਈ ਘੱਟ ਕੀਤੀ ਹੁੰਦੀ ਤਾਂ ਇਹ ਦਿਨ ਨਹੀਂ ਸੀ ਵੇਖਣੇ। ਹਵਾ ਤੋਂ ਬਿਨਾਂ ਇਕ ਪਲ ਵੀ ਅਸੀਂ ਜਿਉਂਦੇ ਨਹੀ ਰਹਿ ਸਕਦੇ। ਮਨੁੱਖੀ ਜੀਵਨ ਲਈ ਸ਼ੁਧ ਤੇ ਸਾਫ ਹਵਾ ਜਰੂਰੀ ਹੈ।ਹਵਾ ‘ਚ ਲਗਭਗ 78%, ਆਕਸੀਜਨ 18% ਅਤੇ 0.03%ਕਾਰਬਨ ਡਾਇਕਸਾਈਡ ਤੇ ਬਹੁਤ ਘੱਟ ਮਾਤਰਾ ਵਿੱਚ ਹੋਰ ਗੈਸਾਂ ਹਨ। ਜਦੋਂ ਕਾਰਬਨ ਮੋਨੋਔਕਸਾਈਡ ਤੇ ਸਲਫਰ ਡਾਇਆ ਔਕਸਾਈਡ ਜਾਂ ਹੋਰ ਅਣਸੁਖਾਵੇਂ ਤੱਤ ਹਵਾ ਵਿਚ ਮਿਲ ਜਾਂਦੇ ਸਨ ਤਾਂ ਵਾਤਾਵਰਣ ਦਾ ਸੰਤੁਲਨ ਵਿਗੜ ਜਾਂਦਾ ਹੈ। ਪੋਲੋਥੀਨ ਦੇ ਲਿਫਾਫੇ ਜਿਥੇ ਸੀਵਰੇਜ ਬੰਦ ਕਰਦੇ ਹਨ ਉਥੇ ਉਨਾਂ ਨੂੰ ਸਾੜਨ ਨਾਲ ਜ਼ਹੀਰੀਲੀਆਂ ਗੈਸਾਂ ਬਣਦੀਆਂ ਹਨ।

ਪ੍ਰਦੂਸ਼ਨ ਨੂੰ ਰੋਕਣ ਲਈ ਬਣੇ ਕਾਨੂੰਨ ਕਾਗਜਾਂ ਦੇ ਸਿੰਗਾਰ ਬਣੇ ਹੋਏ ਹਨ, ਜੰਗਲ ਹਿਫਾਜਤੀ ਐਕਟ 1980,ਪਾਣੀ ਪ੍ਰਦੂਸ਼ਿਤ ਐਕਟ 1974,ਹਵਾ ਪ੍ਰਦੂਸ਼ਣ ਰੋਕ ਤੇ ਕੰਟਰੋਲ ਐਕਟ 1981,ਵਾਤਾਵਰਨ ਸੁਰਖਿਆ ਐਕਟ 1980, ਸ਼ੋਰ ਪ੍ਰਦੂਸ਼ਨ ਐਕਟ 2000 ਆਦਿ।ਦੇਸ਼ ਵਿੱਚ 33% ਜੰਗਲ ਚਾਹੀਦੇ ਹਨ, ਭਾਰਤ ਵਿੱਚ ਦਸ ਕੁ ਸਾਲ ਪਹਿਲਾਂ 15:5% ਤੇ ਪੰਜਾਬ ਵਿਚ 5:7% ਰਕਬਾ ਹੀ ਜੰਗਲਾਂ ਅਧੀਨ ਸੀ। ਮੀਂਹ ਨਾ ਪੈਣਾ, ਲੱਕੜਾਂ ਦੀ ਘਾਟ, ਪਸ਼ੂ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ।ਦੇਸ਼ ਦੀਆਂ 445 ਨਦੀਆਂ ਵਿੱਚੋਂ 275 ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਦੇ ਕੰਢੇ ਵਸਦੇ 650 ਸ਼ਹਿਰ ਪ੍ਰਦੂਸ਼ਿਤ ਹੋ ਚੁੱਕੇ ਹਨ।ਮੈਡੀਕਲ ਜਰਨਲ ‘ਦੀ ਲੇਸੈਂਟ’ ਦੇ 48 ਵਿਗਿਆਨੀਆਂ ਅਨੁਸਾਰ ਦਸ ਲੱਖ ਭਾਰਤੀਆਂ ਦੀ ਮੌਤ ਹਵਾ ਪ੍ਰਦੂਸ਼ਨ ਕਰਕੇ ਹੁੰਦੀ ਹੈ। ਜਿਸਦਾ ਅਸਰ ਸਿੱਧਾ ਦਿਲ ‘ਤੇ ਪੈਂਦਾ ਹੈ। ਕਈ ਥਾਵਾਂ ‘ਤੇ ਲੋਕ ਡੰਗਰ ਨਹਾਉਦੇ ਹਨ। ਕਈ ਲੱਗੇ ਵਾਟਰ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਨਾ ਚਲਣ ਕਾਰਨ ਇਨ੍ਹਾਂ ਦਾ ਗੰਦਾ ਪਾਣੀ ਦਰਿਆ ‘ਚ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਏ, ਸਾਹਿਤ ਤੇ ਸਭਿਆਚਾਰ ਦਾ ਪ੍ਰਦੂਸ਼ਨ ਵੀ ਜੀਵਨ ਵਿਚ ਕਾਫੀ ਮਾੜਾ ਅਸਰ ਪਾ ਰਿਹਾ ਹੈ।

ਸ਼ੋਰ ਪ੍ਰਦੂਸ਼ਣ: ਸਾਡੇ ਆਲੇ ਦੁਆਲੇ ਆਵਾਜਾਈ ਦੇ ਸਾਧਨਾਂ ਦਾ ਰੌਲਾ ਰੱਪਾ, ਘਰਾਂ,ਦਫਤਰਾਂ ਵਿੱਚ ਵਰਤਣ ਵਾਲੀਆਂ ਮਸ਼ੀਨਾਂ, ਕਾਰਖਾਨੇ-ਫੈਕਟਰੀਆਂ ਚੱਲਣ ਸਮੇਂ ਉੱਚੀ ਅਵਾਜ਼, ਹਵਾਈ ਜਹਾਜਾਂ ਦੀ ਉਡਾਨ ਸਮੇਂ ਪੈਦਾ ਹੁੰਦੇ ਸ਼ੋਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਕੇ ਤਣਾਅ ਪੈਦਾ ਕਰਦੇ ਹਨ। ਇੱਥੋਂ ਤੱਕ ਕਿ ਟੂਟੀ ਵਿੱਚੋਂ ਟਪਕਦਾ ਪਾਣੀ ਤੇ ਟਾਈਮ ਪੀਸ ਦੀ ਟਿਕ ਟਿਕ ਵੀ ਬੇਚੈਨੀ ਪੈਦਾ ਕਰਦੀ ਹੈ। ਸਾਡੀਆਂ ਅੱਖਾਂ ਤਾਂ ਤੇਜ ਰੋਸ਼ਨੀ ਵਿੱਚ ਬੰਦ ਹੋ ਜਾਂਦੀ ਆ ਹਨ ਪਰ ਕੰਨ ਉਚੀ ਅਵਾਜ਼ ਸੁਣਨ ਲਈ ਮਜਬੂਰ ਹੁੰਦੇ ਹਨ। ਸ਼ੋਰ ਪ੍ਰਦੂਸ਼ਨ ਐਕਟ 2000 ਦੇ ਹਵਾਲੇ ਵਿੱਚ ਸੁਪਰੀਮ ਕੋਰਟ ਦੁਆਰਾ ਸ਼ੋਰ ਪ੍ਰਦੂਸ਼ਨ (ਰੈਗੂਲੇਸ਼ਨ ਤੇ ਕੰਟਰੋਲ) ਨਿਯਮ 2003 ਤਹਿਤ ਮਿਤੀ 18-7-2005 ਨੂੰ ਪਾਸ ਕੀਤੀ ਜੱਜਮੈਂਟ ਮੁਤਾਬਿਕ ਧਾਰਮਿਕ ਅਸਥਾਨਾਂ, ਪੈਲਿਸਾਂ, ਜਗਰਾਤਿਆਂ, ਪ੍ਰਭਾਤ ਫੇਰੀਆਂ ਦੇ ਸਮੇਂ ਸਵੇਰੇ ਛੇ ਵਜੋ ਤੋਂ ਰਾਤ ਦਸ ਵਜੇ ਤਕ ਪਾਬੰਦੀ ਹੈ। ਸਪੀਕਰਾਂ ਦੀ ਅਵਾਜ਼ ਧਾਰਮਿਕ ਅਸਥਾਨਾਂ ਦੀ ਹਦੂਦ ਅੰਦਰ ਵੀ ਸੀਮਤ ਰੱਖਣ ਦੀਆਂ ਹਦਾਇਤਾਂ ਹਨ।ਰਾਜ ਸਰਕਾਰ ਵੱਲੋਂ ਪੰਜਾਬ ਐਂਡ ਇਨਸਟਰੂਮੈਂਟਸ ਕੰਟਰੋਲ ਆਫ ਨੋਇਸ ਐਕਟ 1956 ਦੀ ਧਾਰਾ 3 ਤੇ 4 ਰਾਂਹੀ ਲਾਉਡ ਸਪੀਕਰ ਸਬੰਧੀ ਕਾਨੂੰਨ ਦੀ ਉਲੰਘਣਾ ਕਰਨ ਤੇ ਛੇ ਮਹੀਨੇ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਹਨ। ਕੋਈ ਵੀ ਥਾਣਾ ਮੁਖੀ, ਮੈਜਿਸਟ੍ਰੇਟ, ਪ੍ਰਦੂਸ਼ਨ ਕੰਟਰੋਲ ਬੋਰਡ ਦਾ ਐਸ ਡੀ ਉ ਕਾਨੂੰਨੀ ਕਾਰਵਾਈ ਕਰਕੇ ਸੀ ਆਰ ਪੀ ਸੀ ਦੀ ਧਾਰਾ 133 ਜਾਂ ਆਈ ਪੀ ਸੀ ਦੀ ਧਾਰਾ 268-290 -291 ਜਾਂ Environment (Protection Act.1986 ਅਤੇ Punjab Instruments (Control of Noises) Act-1956 ਤਹਿਤ ਕਾਰਵਾਈ ਕਰਕੇ ਪਰਚਾ ਦਰਜ ਕਰ ਸਕਦਾ।ਅਵਾਜ਼ ਦੀ ਤੀਬਰਤਾ ਨੂੰ ਮਾਪਣ ਵਾਲੀ ਇਕਾਈ ਨੂੰ ਡੈਸੀਬਲ ਕਿਹਾ ਜਾਂਦਾ ਹੈ।

ਰਿਹਾਇਸ਼ੀ ਖੇਤਰ ਵਿੱਚ ਆਵਾਜ਼ ਦੀ ਤੀਬਰਤਾ 55-60 ਡੈਸੀਬਲ, ਰਾਤ ਸਮੇਂ 45 ਡੈਸੀਬਲ ਹੋਣੀ ਚਾਹੀਦੀ ਹੈ ।ਫੈਕਟਰੀ ਦੀ 80, ਡੀ ਜੇ ਦੀ 120, ਮੋਟਰ ਸਾਇਕਲ ਦੀ 110, ਹਵਾਈ ਜਹਾਜ ਜੀ ਉੱਡਨ ਸਮੇਂ 150 ਡੈਸੀਬਲ ਅਵਾਜ਼ ਹੁੰਦੀ। ਆਮ ਗੱਲਬਾਤ ਸਮੇਂ 35 ਡੈਸੀਬਲ ਹੁੰਦੀ, 85-90 ਤੋਂ ਵੱਧ ਕੰਨਾਂ ਲਈ ਖਤਰਨਾਕ ਹੋ ਸਕਦੀ ਹੈ। ਸ਼ੋਰ ਨਾਲ ਖੂਨ ਵਾਲੀਆਂ ਨਾੜਾਂ ਸੁੰਗੜ ਜਾਂਦੀਆਂ ਹਨ ਤੇ ਚਮੜੀ ਦਾ ਪੀਲਾਪਣ ਵਧਦਾ ਹੈ। ਹਰ ਪਿੰਡ ਵਿੱਚ ਔਸਤ ਚਾਰ ਚਾਰ ਧਾਰਮਿਕ ਅਸਥਾਨ ਹਨ ਤੇ ਸਾਰਿਆਂ ਉਪਰ ਹੀ ਉਚੇ ਉਚੇ ਕਰਕੇ ਸਪੀਕਰ ਲਗੇ ਹੁੰਦੇ ਹਨ। ਵਿਦਿਆਰਥੀਆਂ ਦੀ ਪੜਾਈ, ਮਰੀਜਾਂ ਤੇ ਆਮ ਲੋਕਾਂ ਦੀ ਸਿਰਦਰਦੀ ਬਣੇ ਰਹਿੰਦੇ ਹਨ।

Share this Article
Leave a comment