ਹਰੀ ਕਿਸ਼ਨ: ਲਾਹੌਰ ਦੇ ਡਿਗਰੀ ਸਮਾਰੋਹ ‘ਚ ਗੋਰੇ ਗਵਰਨਰ ਜੈਫਰੀ ਮੌਂਟਮੋਰੈਂਸੀ ‘ਤੇ ਗੋਲੀ ਚਲਾਉਣ ਵਾਲਾ ਕ੍ਰਾਂਤੀਕਾਰੀ

TeamGlobalPunjab
3 Min Read

-ਅਵਤਾਰ ਸਿੰਘ

ਕ੍ਰਾਂਤੀਕਾਰੀ ਤੇ ਨਿਸ਼ਾਨੇਬਾਜ਼ ਸ਼ਹੀਦ ਹਰੀ ਕਿਸ਼ਨ ਦੇਸ ਭਗਤ ਹਰੀ ਕਿਸ਼ਨ ਦਾ ਜਨਮ 28 ਜਨਵਰੀ 1912 ਨੂੰ ਪਿੰਡ ਗੱਲਾ ਢੇਰ, ਪਾਕਿਸਤਾਨ ਵਿਚ ਦੇਸ਼ ਭਗਤ ਤੇ ਰਾਸੂਖਦਾਰ ਗੁਰਦਾਸ ਮਲ ਦੇ ਘਰ ਹੋਇਆ। ਉਸਨੇ ਆਪਣੇ ਵਾਂਗ ਆਪਣੇ ਪੁੱਤਰ ਨੂੰ ਚੰਗਾ ਨਿਸ਼ਾਨੇਬਾਜ਼ ਬਣਾਇਆ।

ਉਹ ਆਪਣੇ ਪਿਤਾ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਵਾਂਗ ਦੇਸ਼ ਭਗਤੀ ਤੇ ਕੌਮੀ ਹਿਤਾਂ ਵਾਲੇ ਕੰਮ ਕਰਨ ਲਗ ਪਿਆ। ਉਹ ਪੱਕੇ ਇਰਾਦੇ ਤੇ ਸਖਤ ਮੇਹਨਤ ਕਰਨ ਵਾਲਾ ਨੌਜਵਾਨ ਸੀ। 18 ਸਾਲ ਦੀ ਉਮਰ ਵਿੱਚ ਚਚੇਰੇ ਭਰਾ ਚਮਨ ਲਾਲ ਨੇ ਲਾਹੌਰ ‘ਚ ਕ੍ਰਾਂਤੀਕਾਰੀਆਂ ਸਾਥੀ ਦੁਰਗਾ ਦਾਸ ਖੰਨਾ, ਰਣਬੀਰ ਸਿੰਘ ਤੇ ਵਰਿੰਦਰ ਨਾਲ ਮਿਲਾਇਆ। ਇਨ੍ਹਾਂ ਨੇ ਰਲ ਕੇ ਅਜਿਹਾ ਕੰਮ ਕਰਨ ਦਾ ਫੈਸਲਾ ਕੀਤਾ ਕਿ ਅੰਗਰੇਜ਼ ਸਰਕਾਰ ਨੂੰ ਝਟਕਾ ਲੱਗੇ। ਆਪਣੇ ਉਦੇਸ਼ ਦੀ ਪੂਰਤੀ ਲਈ ਸਕੀਮ ਮੁਤਾਬਿਕ 22 ਦਸੰਬਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਡਿਗਰੀ ਸਮਾਰੋਹ ਵਿੱਚ ਹਰੀ ਕਿਸ਼ਨ ਨੇ ਡਿਗਰੀ ਲੈਣ ਆਇਆ ਵਿਦਿਆਰਥੀ ਬਣ ਕੇ ਗੋਰੇ ਗਵਰਨਰ ਜੈਫਰੀ ਮੌਂਟਮੋਰੈਂਸੀ ਨੂੰ ਮਾਰਨ ਵਾਸਤੇ ਡਿਗਰੀਆਂ ਵੰਡਣ ਸਮੇਂ ਕੁਰਸੀ ਉਤੇ ਬੈਠੇ ‘ਤੇ ਗੋਲੀ ਚਲਾਈ ਪਰ ਮੌਕੇ ‘ਤੇ ਕੁਰਸੀ ਹਿਲਣ ਕਰਕੇ ਬੱਚ ਗਿਆ ਪਰ ਜ਼ਖ਼ਮੀ ਹੋਣ ਕਾਰਨ ਡਿਗ ਪਿਆ।

ਜਦੋਂ ਸਬ ਇੰਸਪੈਕਟਰ ਚੰਨਣ ਸਿੰਘ ਪਿੰਡ ਦਿਆਲਪੁਰ ਨੇੜੇ ਭਿਖੀਵਿੰਡ, ਜ਼ਿਲਾ ਤਰਨਤਾਰਨ ਅੱਗੇ ਵਧ ਕੇ ਹਰੀ ਕਿਸ਼ਨ ਨੂੰ ਫੜਨ ਲਗਾ ਤਾਂ ਹਰੀ ਕਿਸ਼ਨ ਨੇ ਗੋਲੀ ਨਾਲ ਉਥੇ ਹੀ ਚਿੱਤ ਕਰ ਦਿੱਤਾ।

- Advertisement -

ਇਸ ਮੌਕੇ ਹਫੜਾ ਦਫੜੀ ਮੱਚਣ ‘ਤੇ ਦੋ ਹੋਰ ਗੋਲੀਆਂ ਨਾਲ ਇੰਸਪੈਕਟਰ ਵਧਾਵਾ ਰਾਮ ਤੇ ਇਕ ਅੰਗਰੇਜ਼ ਔਰਤ ਜਖ਼ਮੀ ਹੋ ਗਏ। ਹਰੀ ਕਿਸ਼ਨ ਨੇ ਭੱਜਣ ਦੀ ਥਾਂ ਆਪਣੀ ਗ੍ਰਿਫਤਾਰੀ ਦੇ ਦਿੱਤੀ। ਆਪਣੇ ਉਦੇਸ਼ ਵਿੱਚ ਸਫਲ ਨਾ ਹੋਣ ਦਾ ਉਸਨੂੰ ਬਹੁਤ ਦੁਖ ਸੀ। ਪੁਲਿਸ ਹਿਰਾਸਤ ਵਿਚ ਅਸਹਿ ਤਸੀਹੇ ਦੇ ਕੇ ਉਸਦਾ ਚਿਹਰਾ ਬੇਪਛਾਣ ਕਰ ਦਿੱਤਾ ਗਿਆ। ਜਦ ਉਸਦੇ ਪਰਿਵਾਰ ਵਾਲੇ ਜੇਲ੍ਹ ਵਿਚ ਉਸਨੂੰ ਮਿਲੇ ਉਹ ਵੀ ਨਾ ਪਛਾਣ ਸਕੇ।

ਸੈਂਟਰਲ ਜੇਲ੍ਹ ਵਿੱਚ ਉਸ ਨੂੰ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਕਰਨ ਲਈ ਭੁੱਖ ਹੜਤਾਲ ਰੱਖਣੀ ਪਈ। ਭਗਤ ਸਿੰਘ ਨੂੰ ਮਿਲ ਕੇ ਗਦ ਗਦ ਹੋ ਗਿਆ। ਗਦਾਰ ਵਸੰਦਾ ਰਾਮ ਨੇ ਇਸ ਕੇਸ ਦਾ ਸਾਰਾ ਭੇਤ ਖ਼ੋਲ੍ਹ ਦਿੱਤਾ। 9 ਜੂਨ 1931 ਨੂੰ ਹਰੀ ਕਿਸ਼ਨ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਤੇ ਹਾਈ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਦੁਰਗਾ ਦਾਸ, ਰਣਬੀਰ ਸਿੰਘ ਤੇ ਚਮਨ ਲਾਲ ਨੂੰ ਰਿਹਾਅ ਕਰ ਦਿੱਤਾ। ਇੰਸਪੈਕਟਰ ਚੰਨਣ ਸਿੰਘ ਦੇ ਵਾਰਿਸਾਂ ਨੇ ਪਿੰਡ ਵਿਖੇ ਉਸਦੀ ਯਾਦ ਵਿੱਚ ਲਾਟ ਉਸਾਰੀ ਹੋਈ ਹੈ।

Share this Article
Leave a comment