ਵਿਸ਼ਵ ਏਡਜ ਦਿਵਸ – ਹਰ ਮਨੁੱਖ ਨੂੰ ਜਾਗਰੂਕ ਹੋਣ ਦੀ ਲੋੜ

TeamGlobalPunjab
3 Min Read

-ਅਵਤਾਰ ਸਿੰਘ

ਏਡਜ ਇਕ ਭਿਆਨਕ ਬਿਮਾਰੀ ਹੈ, ਸੰਸਾਰ ਵਿੱਚ 9.4 ਮਿਲੀਅਨ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਐਚਆਈਵੀ ਪੀੜਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਾ।

ਏਡਜ਼ (AIDS) ਤੋਂ ਭਾਵ Acquired Immuno Deficiency Syndrome ਬਿਮਾਰੀਆਂ ਵਿਰੁੱਧ ਲੜਨ ਵਾਲੀ ਸ਼ਕਤੀ ਦਾ ਕਮਜੋਰ ਹੋਣਾ। 1981 ਨੂੰ ਅਮਰੀਕਾ ਵਿੱਚ ਸਭ ਤੋਂ ਪਹਿਲਾਂ ਇਸ ਬਿਮਾਰੀ ਬਾਰੇ ਪਤਾ ਲਗਾ।

1983 ਨੂੰ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਵਿਸ਼ਾਣੂ ਐਚ ਆਈ ਵੀ (Human Immuno Virus) ਦਾ ਅਮਰੀਕੀ ਤੇ ਫਰਾਂਸੀਸੀ ਵਿਗਿਆਨੀਆਂ ਨੇ ਪਤਾ ਲਾਇਆ, ਭਾਰਤ ਵਿੱਚ ਪਹਿਲਾ ਕੇਸ ਮਦਰਾਸ ਵਿੱਚ ਸੈਕਸ ਵਰਕਰ ਦਾ ਸਾਹਮਣੇ ਆਇਆ ਤੇ ਉਸੇ ਸਾਲ ਹੀ ਫਿਰ ਮੁੰਬਈ ਅਤੇ ਪੰਜਾਬ ਵਿੱਚ 1987 ਨੂੰ ਨਵਾਂ ਸ਼ਹਿਰ ਦੇ ਟਰੱਕ ਡਰਾਇਵਰ ਦਾ ਰਿਪੋਰਟ ਹੋਇਆ ਸੀ।

ਪਹਿਲੀ ਵਾਰ ਇਕ ਦਸੰਬਰ 1988 ਨੂੰ ਵਿਸ਼ਵ ਏਡਜ ਦਿਵਸ ਮਨਾਇਆ ਗਿਆ। ਇਸ ਬਿਮਾਰੀ ਦੇ 30 ਫੀਸਦੀ ਕੇਸ 15 ਤੋਂ 24 ਸਾਲ ਦੀ ਉਮਰ ਦੇ ਹੁੰਦੇ ਹਨ। ਯੂ ਐਨ ਉ ਦੀ ਰਿਪੋਰਟ ਮੁਤਾਬਕ 2030 ਤੱਕ ਏਡਜ਼ ਦੀ ਮਹਾਂਮਾਰੀ ਨੂੰ ਖਤਮ ਕਰਨ ਦੇ ਯਤਨ ਜਾਰੀ ਹਨ।

ਇਸ ਬਿਮਾਰੀ ਦੇ ਲੱਛਣ ਮਰੀਜ਼ ਦਾ 10 ਪ੍ਰਤੀਸ਼ਤ ਵਜ਼ਨ ਘੱਟਣਾ, ਮਹੀਨੇ ਤੋਂ ਵੱਧ ਬੁਖਾਰ, ਖੰਘ, ਜੁਕਾਮ, ਉਲਟੀਆਂ ਜਾਂ ਦਸਤ ਲੱਗੇ ਰਹਿਣ। ਜੀਭ, ਮੂੰਹ ਅੰਦਰ ਛਾਲੇ, ਗੁਪਤ ਥਾਵਾਂ ‘ਤੇ ਗਿਲਟੀਆਂ, ਚਮੜੀ ਤੇ ਖਾਰਸ਼, ਸੋਜ ਜਾਂ ਜਨੇਊ ਰੋਗ ਹੋਵੇ।

ਏਡਜ਼ ਦੇ ਕਾਰਣ: ਪਰਾਏ ਮਰਦ ਜਾਂ ਔਰਤ ਨਾਲ ਅਸੁਰਖਿਅਤ ਜਿਨਸੀ ਸਬੰਧਾਂ ਨਾਲ, ਬਿਨਾਂ ਜਾਂਚ ਖੂਨ ਲੈਣ ਦੇਣ ਨਾਲ, ਇਕ ਹੀ ਸਰਿੰਜ ਸੂਈ ਨਾਲ ਟੀਕੇ ਲਾਉਣ ਤੇ ਖਾਸ ਕਰਕੇ ਨਸ਼ਈ ਲੋਕ ਇਕੋ ਹੀ ਸੂਈ ਨਾਲ ਇਕ ਦੂਜੇ ਨੂੰ ਟੀਕੇ ਲਾਓੰਦੇ ਹਨ।

ਗਰਭਵਤੀ ਔਰਤ ਵਲੋਂ ਪੈਦਾ ਹੋਣ ਵਾਲੇ ਬੱਚੇ ਨੂੰ ਹੋ ਸਕਦੀ। ਇਕ ਹੀ ਸੂਈ ਨਾਲ ਕੰਨ, ਨੱਕ ਵਿੰਨਣ, ਸਰੀਰ ‘ਤੇ ਫੁੱਲ ਬੂਟੀਆਂ ਉਕਰਾਉਣ, ਸ਼ੇਵ ਲਈ ਇਕ ਹੀ ਬਲੇਡ ਵਰਤਣ ਜਾਂ ਸਾਂਝਾ ਟੁਥ ਬੁਰਸ਼ ਵਰਤਣ ਨਾਲ ਫੈਲ ਸਕਦੀ ਹੈ।

ਇਹ ਬਿਮਾਰੀ ਇਕੱਠੇ ਰਹਿਣ, ਹੱਥ ਮਿਲਾਉਣ, ਕੀਟ ਪੰਤਗੇ, ਖਟਮਲ, ਮੱਛਰ ਕੱਟਣ ਨਾਲ ਨਹੀ ਫੈਲਦੀ। ਏਡਜ ਦੇ ਇਲਾਜ ਲਈ ਪੰਜਾਬ ਵਿੱਚ 625 ਆਈ ਸੀ ਟੀ ਸੀ ਸੈਂਟਰਾਂ ਵਿੱਚ ਜਿਥੇ ਮਰੀਜਾਂ ਦੀ ਕੌਂਸਲਿੰਗ ਕੀਤੀ ਜਾਂਦੀ ਉਥੇ 9 ਆਰ ਟੀ ਸੈਂਟਰਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ। ਇਥੇ ਮੁਫਤ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਬਲੱਡ ਬੈਂਕ 112 (ਸਰਕਾਰੀ +ਪ੍ਰਾਈਵੇਟ ਮਨਜੂਰਸ਼ੁਦਾ +ਮਿਲਟਰੀ ਦੇ) ਉਪਲਬਧ ਹਨ। ਹਰੇਕ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਹਰ ਬਿਮਾਰੀ ਦਾ ਸਮੇਂ ਸਿਰ ਇਲਾਜ਼ ਕਰਵਾਉਣਾ ਚਾਹੀਦਾ ਹੈ। ਹਰ ਮਨੁੱਖ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।#

Share This Article
Leave a Comment