ਬੇਖੌਫ ਨਾ ਹੋਵੋ ਅਜੇ ਕੋਰੋਨਾਵਾਇਰਸ ਤੋਂ

TeamGlobalPunjab
4 Min Read

-ਅਵਤਾਰ ਸਿੰਘ

ਕੋਰੋਨਾਵਾਇਰਸ ਅਜੇ ਕਿਤੇ ਭੱਜਿਆ ਨਹੀਂ ਹੈ। ਇਸ ਦਾ ਭੈਅ ਅਜੇ ਬਰਕਰਾਰ ਹੈ। ਜਦੋਂ ਤਕ ਇਸ ਦਾ ਠੋਸ ਉਪਾਅ ਅਤੇ ਦਵਾਈ ਤਿਆਰ ਨਹੀਂ ਹੁੰਦੀ ਇਸ ਦੀ ਲਾਗ ਤੋਂ ਦੂਰ ਭੱਜਣਾ ਪਵੇਗਾ ਅਤੇ ਮਨ ਵਿੱਚ ਖੌਫ਼ ਰੱਖਣਾ ਜਰੂਰੀ ਹੈ। ‘ਜੇ ਕੰਮ ਹੈ ਜ਼ਰੂਰੀ ਤਾਂ ਬਾਹਰ ਜਾ ਕੇ ਵੀ ਰੱਖੋ ਦੂਰੀ’ ਵਾਲੇ ਨਿਯਮ ਜ਼ਰੂਰ ਅਪਣਾਓ ਤਾਂ ਹੀ ਇਸ ਤੋਂ ਬਚਿਆ ਜਾ ਸਕਦਾ ਹੈ।

ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅਨਲੌਕ ਦਾ ਐਲਾਨ ਹੁੰਦੇ ਹੀ ਜਨਤਾ ਨੇ ਸੜਕਾਂ, ਬਾਜ਼ਾਰਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਭੀੜ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਜ ਜਾਪਦਾ ਲੋਕ ਕੋਰੋਨਾਵਾਇਰਸ ਨੂੰ ਭੁੱਲ ਗਏ ਹਨ। ਪਰ ਨਹੀਂ ਅਜੇ ਤਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 73.50 ਲੱਖ ਤੋਂ ਪਾਰ ਹੋ ਚੁਕੇ ਹਨ ਅਤੇ 4.16 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 20 ਲੱਖ ਤੋਂ ਵੱਧ ਹੋ ਗਏ ਹਨ। ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 2,86,579 ਹੋ ਗਈ ਹੈ ਅਤੇ 8102 ਮੌਤਾਂ ਹੋਈਆਂ ਹਨ। ਹਾਲਾਂਕਿ ਭਾਰਤ ਵਿੱਚ 1,41,029 ਮਰੀਜ਼ ਠੀਕ ਵੀ ਗਏ ਹਨ। ਪੰਜਾਬ ਵਿੱਚ ਹੁਣ ਤੱਕ ਕੁੱਲ ਮਾਮਲੇ 2805 ਆਏ ਹਨ ਤੇ ਸੂਬੇ ਵਿੱਚ ਮੌਤਾਂ 55 ਹੋਈਆਂ ਹਨ।

- Advertisement -

ਰਿਪੋਰਟਾਂ ਮੁਤਾਬਿਕ ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਾਫ ਕਿਹਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਡਾ. ਮਾਰੀਆ ਵੈਨ ਕਰਖੋਵੇ ਨੇ ਹਾਲ ਹੀ ਵਿੱਚ ਕਿਹਾ ਸੀ ਬਿਮਾਰੀ ਨੂੰ ਫੈਲਾਉਣ ਲਈ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਇਸ ਦੇ ਫੈਲਣ ਦੀ ਸੰਭਾਵਨਾ ਘੱਟ ਹੈ। ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਹ ਛੋਟੇ ਪੱਧਰ ’ਤੇ ਸੀ। ਲੱਛਣਾਂ ਵਾਲੇ ਲੋਕ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਨੂੰ ਫੈਲਾ ਸਕਦੇ ਹਨ। ਬਿਨਾਂ ਲੱਛਣਾਂ ਵਾਲੇ ਲੋਕ ਵੱਡੀ ਗਿਣਤੀ ਵਿੱਚ ਪੌਜ਼ਿਟਿਵ ਆ ਰਹੇ ਹਨ। ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਹ ਹੋਰ ਕਿੰਨੇ ਲੋਕਾਂ ਨੂੰ ਆਪਣੀ ਲਾਗ ਦਾ ਹਿੱਸਾ ਬਣਾ ਰਹੇ ਹਨ। ਇਸ ਸੰਬੰਧੀ ਠੋਸ ਕੁਝ ਵੀ ਸਾਹਮਣੇ ਨਹੀਂ ਆਇਆ।

ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀ ਡਾ. ਵੈਨ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੇ ਲਾਗ ਦੇ ਸਮੂਹ ਦੀ ਜਾਂਚ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਕਿਸੇ ਬਿਨਾਂ ਲੱਛਣਾਂ ਵਾਲੇ ਕੇਸ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਦੇ ਸੰਪਰਕ ਵਿੱਚ ਆਏ ਦੂਜੇ ਲੋਕਾਂ ਨੂੰ ਲਾਗ ਲੱਗਣਾ ਬਹੁਤ ਘੱਟ ਦੇਖਿਆ ਗਿਆ ਸੀ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਜੇ ਵੀ ਅਣਸੁਲਝਿਆ ਮਾਮਲਾ ਹੈ।

ਮਹਾਂਮਾਰੀ ‘ਤੇ ਕੰਮ ਕਰ ਰਹੇ ਇਕ ਵਿਗਿਆਨੀ ਪ੍ਰੋ. ਲੀਅਮ ਸਮਿੱਥ ਅਨੁਸਾਰ ਇਸ ਵਿੱਚ ਸ਼ਾਮਲ ਅਨਿਸ਼ਚਿਤਤਾਵਾਂ ਨੇ ਲਾਗ ਵਾਲੇ ਲੋਕਾਂ ਦੀ ਗਿਣਤੀ ਵਿੱਚ ਘੱਟ ਕਰਨ ਲਈ ਲੌਕਡਾਊਨ ਦੇ ਨਿਯਮਾਂ ਨੂੰ ਸਹੀ ਮੰਨਿਆ ਹੈ। ਪਰ ਉਹ ਵਿਸ਼ਵ ਸਿਹਤ ਸੰਗਠਨ ਦੇ ਬਿਆਨ ਤੋਂ ਹੈਰਾਨ ਹਨ ਕਿ ਡਾਟਾ ਨਹੀਂ ਦੇਖਿਆ ਸੀ।

ਉਧਰ WHO ਦੇ ਐਮਰਜੈਂਸੀ ਪ੍ਰੋਗਰਾਮ ਡਾਇਰੈਕਟਰ ਡਾ. ਮਾਈਕਲ ਰਿਆਨ ਸਹਿਮਤ ਹਨ ਕਿ ਇਹ ਬਿਮਾਰੀ ਬਿਨਾਂ ਲੱਛਣਾਂ ਵਾਲੇ ਲੋਕਾਂ ਦੀ ਲਾਗ ਨਾਲ ਫੈਲ ਰਹੀ ਹੈ। ਪਰ ਇਹ ਪਤਾ ਨਹੀਂ ਲੱਗਾ ਕਿੰਨੀ ਕੁ ਫੈਲ ਰਹੀ ਹੈ।
ਡਾ. ਵੈਨ ਕਰਖੋਵੇ ਨੇ ਇਸ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਇਕ ਉਹ ਲੋਕ ਜਿਨ੍ਹਾਂ ਵਿੱਚ ਲੱਛਣ ਨਹੀਂ ਹਨ। ਦੂਜੇ ਉਹ ਜਿਨ੍ਹਾਂ ਦਾ ਟੈਸਟ ਪੌਜ਼ਿਟਿਵ ਆਇਆ ਹੈ ਜਦੋਂਕਿ ਉਨ੍ਹਾਂ ਵਿੱਚ ਲੱਛਣ ਨਹੀਂ ਹਨ, ਪਰ ਬਾਅਦ ਵਿੱਚ ਲੱਛਣ ਦਿਸਦੇ ਹਨ।

ਇਕ ਉਹ ਲੋਕ ਜਿਨ੍ਹਾਂ ਵਿੱਚ ਹਲਕੇ ਲੱਛਣ ਹੁੰਦੇ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਲਗਦਾ। ਡਾ. ਵੈਨ ਮੁਤਾਬਿਕ ਸਬੂਤਾਂ ਦੇ ਆਧਾਰ ’ਤੇ ਪਤਾ ਲਗਦਾ ਕਿ ਜਿਨ੍ਹਾਂ ਥਾਵਾਂ ’ਤੇ ਅਧਿਐਨ ਹੋਇਆ ਹੈ ਉੱਥੇ ਬਿਨਾਂ ਲੱਛਣਾਂ ਵਾਲੇ ਲੋਕ ਬਿਮਾਰੀ ਨੂੰ ਫੈਲਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਨਹੀਂ ਕਰਦੇ। ਪਰ ਇਸ ਬਿਮਾਰੀ ਤੋਂ ਬਚਣ ਲਈ ਮੂੰਹ ‘ਤੇ ਮਾਸਕ ਪਾਉਣਾ ਅਤੇ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਨਿਯਮ ਹਨ। #

- Advertisement -
Share this Article
Leave a comment