ਅਭਿਨੇਤਰੀ ਸ਼ਵੇਤਾ ਤਿਵਾੜੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

TeamGlobalPunjab
1 Min Read

ਮੁੰਬਈ : ਸੋਨੀ ਟੀਵੀ ਚੈੱਨਲ ‘ਤੇ ਦਿਖਾਏ ਜਾ ਰਹੇ ਲੜੀਵਾਰ ‘ਮੇਰੇ ਡੈਡ ਕੀ ਦੁਲਹਨ’ ਦੀ ਮੁੱਖ ਅਦਾਕਾਰ ਸ਼ਵੇਤਾ ਤਿਵਾੜੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਸ਼ਵੇਤਾ ਤਿਵਾੜੀ ਨੇ ਆਪਣੇ ਆਪ ਨੂੰ 1 ਅਕਤੂਬਰ ਤੱਕ ਘਰ ‘ਚ ਹੀ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦਾ ਅਗਲਾ ਟੈਸਟ 27 ਸਤੰਬਰ ਨੂੰ ਹੋਵੇਗਾ।

ਨਿਰਮਾਤਾ ਦੀਆ ਸਿੰਘ ਅਨੁਸਾਰ ਕੁਝ ਦਿਨ ਪਹਿਲਾਂ ਸ਼ਵੇਤਾ ਨੇ ਕੋਰੋਨਾ ਦੇ ਹਲਕੇ ਲੱਛਣ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਜਾਂਚ ਕਰਵਾਈ ਗਈ। ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਤੋਂ ਇਲਾਵਾ ਸੈੱਟ ‘ਤੇ ਮੌਜੂਦ ਬਾਕੀ ਲੋਕਾਂ ਦੀ ਵੀ ਕੋਰੋਨਾ ਜਾਂਚ ਕਰਵਾਈ ਗਈ ਹੈ।

ਇਸ ਤੋਂ ਪਹਿਲਾਂ ਸ਼ੋਅ ‘ਚ ਉਨ੍ਹਾਂ ਦੇ ਓਪੋਜ਼ਿਟ ਕੰਮ ਕਰ ਰਹੇ ਵਰੁਣ ਬਡੋਲਾ ਦੀ ਪਤਨੀ ਰਾਜੇਸ਼ਵਰੀ ਸਚਦੇਵ ਨੇ ਬੀਤੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੇ ਕੋਰੋਨਾ  ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਵਰੁਣ ਬਡੋਲਾ ਨੇ ਵੀ ਕੋਰੋਨਾ ਜਾਂਚ ਕਰਵਾਈ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ।

Share this Article
Leave a comment