ਔਰਤਾਂ ਨੇ ਮੋਨਾ ਲੀਸਾ ਦੀ ਤਸਵੀਰ ’ਤੇ ਸੁੱਟਿਆ ਸੂਪ, ਕਿਸਾਨਾਂ ਦਾ ਕੀਤਾ ਸਮਰਥਨ

Rajneet Kaur
2 Min Read

ਫਰਾਂਸ: ਫਰਾਂਸ ਦੀਆਂ ਦੋ ਜਲਵਾਯੂ ਕਾਰਕੁਨਾਂ ਨੇ ਲੂਵਰ ਮਿਊਜ਼ੀਅਮ ’ਚ ਮੋਨਾ ਲੀਸਾ ਦੀ ਤਸਵੀਰ ’ਤੇ ਸੂਪ ਸੁੱਟ ਕੇ  ਨਾਅਰੇਬਾਜ਼ੀ ਕੀਤੀ। ਜਲਵਾਯੂ ਕਾਰਕੁਨਾਂ ਫਰਾਂਸ ਦੇ ਉਨ੍ਹਾਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਸਨ ਜੋ ਫਸਲਾਂ ਦੀਆਂ ਬਿਹਤਰ ਕੀਮਤਾਂ ਅਤੇ ਹੋਰ ਸਮੱਸਿਆਵਾਂ ਦੇ ਵਿਰੁਧ ਕਈ ਦਿਨਾਂ ਤੋਂ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦਸ ਦਈਏ ਕਿ ਪੇਂਟਿੰਗ ਨੂੰ ਬੁਲੇਟਪਰੂਫ ਸ਼ੀਸ਼ੇ ਵਿਚ ਸੁਰੱਖਿਅਤ ਰੱਖਿਆ ਗਿਆ ਹੈ, ਇਸ ਲਈ ਪੇਂਟਿੰਗ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਹੋਇਆ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਉ ’ਚ ‘ਫੂਡ ਰਿਪੋਸਟੇ’ ਛਪੀ ਕਮੀਜ਼ ਪਾਈ ਦੋ ਔਰਤਾਂ ਲਿਓਨਾਰਡੋ ਦਾ ਵਿੰਚੀ ਦੀ ਮਹਾਨ ਰਚਨਾ ‘ਮੋਨਾ ਲੀਸਾ’ ’ਤੇ ਸੂਪ ਸੁੱਟ ਕੇ ਪੇਂਟਿੰਗ ਦੇ ਨੇੜੇ ਜਾਣ ਲਈ ਇਕ ਬੈਰੀਅਰ ਹੇਠੋਂ ਲੰਘਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਾਉਂਦਿਆਂ ਕਿਹਾ, ‘‘ਜ਼ਿਆਦਾ ਮਹੱਤਵਪੂਰਨ ਕੀ ਹੈ? ਕਲਾ ਜਾਂ ਭੋਜਨ? ਸਾਡੇ ਕਿਸਾਨ ਮਰ ਰਹੇ ਹਨ। ਸਾਡਾ ਖੇਤੀਬਾੜੀ ਤੰਤਰ ਬਿਮਾਰ ਹੈ।’’

ਪਹਿਲਾਂ ਵੀ ਕਈ ਵਾਰ ਮੋਨਾ ਲੀਸਾ   ਦੀ ਪੇਂਟਿੰਗ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। 1911 ਵਿੱਚ, ਲੂਵਰ ਮਿਊਜ਼ੀਅਮ ਦੇ ਇੱਕ ਕਰਮਚਾਰੀ ਵਿਨਸੇਂਜੋ ਪੇਰੂਗੀਆ ਨੇ ਇਸ ਪੇਂਟਿੰਗ ਨੂੰ ਚੋਰੀ ਕਰ ਲਿਆ ਸੀ। ਹਾਲਾਂਕਿ, ਸਾਲ 1913 ਨੂੰ ਬਰਾਮਦ ਕੀਤਾ ਗਿਆ ਸੀ। ਚੋਰ ਨੇ ਪੇਂਟਿੰਗ ਨੂੰ ਇਟਲੀ ਦੇ ਇੱਕ ਬਾਜ਼ਾਰ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment