ਔਰਤ ਨੇ ਵਧਾਈ 1 ਫੁੱਟ ਲੰਬੀ ਦਾੜ੍ਹੀ, ਬਣਾਇਆ ਵਿਸ਼ਵ ਰਿਕਾਰਡ

Prabhjot Kaur
2 Min Read

ਨਿਊਜ਼ ਡੈਸਕ: ਅੱਜਕਲ੍ਹ ਦੇ ਨੌਜਵਾਨਾਂ ਵਲੋਂ ਦਾੜ੍ਹੀ ਵਧਾਉਣ ਦਾ ਟਰੈਂਡ ਹੀ ਬਣ ਗਿਆ, ਪਰ ਕੀ ਤੁਸੀਂ ਕਦੇ ਕਿਸੇ ਔਰਤ ਨੂੰ ਦਾੜ੍ਹੀ ਵਧਾਏ ਹੋਏ ਦੇਖਿਆ ਹੈ? ਇਨ੍ਹੀਂ ਦਿਨੀਂ ਇੱਕ ਅਮਰੀਕੀ ਔਰਤ ਆਪਣੀ ਦਾੜ੍ਹੀ ਕਾਰਨ ਕਾਫੀ ਚਰਚਾ ‘ਚ ਹੈ ਅਤੇ ਇਸ ਕਾਰਨ ਵਿਸ਼ਵ ਰਿਕਾਰਡ ਵੀ ਬਣਾ ਚੁੱਕੀ ਹੈ। ਫਰਕ ਸਿਰਫ ਇਹ ਹੈ ਕਿ ਉਸ ਨੇ ਇਸ ਨੂੰ ਸ਼ੌਂਕ ਨਾਲ ਨਹੀਂ ਵਧਾਇਆ, ਇਹ ਉਸਦੀ ਮਜ਼ਬੂਰੀ ਹੈ।

ਓਕਲਾਹੋਮਾ ਦੇ ਲਾਟਨ ਦੀ ਰਹਿਣ ਵਾਲੀ 74 ਸਾਲਾ ਔਰਤ ਵਿਵਿਅਨ ਵ੍ਹੀਲਰ ਨੇ 8 ਅਪ੍ਰੈਲ 2011 ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਾਇਆ ਸੀ। ਉਹ ਸਭ ਤੋਂ ਲੰਬੀ ਦਾੜ੍ਹੀ ਵਾਲੀ ਔਰਤ ਵਜੋਂ ਜਾਣੀ ਜਾਂਦੀ ਹੈ। 3 ਬੱਚਿਆਂ ਦੀ ਮਾਂ ਅਤੇ ਦਾਦੀ ਬਣ ਚੁੱਕੀ ਇਸ ਔਰਤ ਦੀ ਦਾੜ੍ਹੀ 10 ਇੰਚ ਲੰਬੀ ਹੈ, ਜਦਕਿ ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਇਹ ਇਸ ਤੋਂ ਵੀ ਲੰਬੀ ਹੈ।

ਇੱਕ ਰਿਪੋਰਟ ਅਨੁਸਾਰ ਵਿਵਿਅਨ ਨੇ ਖੁਸ਼ੀ ਨਾਲ ਦਾੜ੍ਹੀ ਨਹੀਂ ਵਧਾਈ ਹੈ ਤੇ ਨਾਂ ਹੀ ਉਸ ਨੂੰ ਅਜਿਹਾ ਸ਼ੌਂਕ ਹੈ, ਇਹ ਸਿਰਫ ਉਸ ਦੀ ਮਜਬੂਰੀ ਹੈ। ਅਸਲ ‘ਚ ਇਹ ਔਰਤ hermaphroditism ਨਾਲ ਜੂਝ ਰਹੀ ਹੈ। ਇਸ ਬਿਮਾਰੀ ਨਾਲ 50 ਫੀਸਦੀ ਮਰਦ ਅਤੇ 50 ਫੀਸਦੀ ਔਰਤਾਂ ਜੂਝ ਰਹੀਆਂ ਹਨ, ਜਿਸ ਨੂੰ ‘ਵੇਅਰਵੋਲਫ ਸਿੰਡਰੋਮ’ ਵੀ ਕਿਹਾ ਜਾਂਦਾ ਹੈ।

- Advertisement -

ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਦੇ ਵਾਲ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਸਨ ਅਤੇ ਉਸ ਦੇ ਪਿਤਾ ਇਸ ਗੱਲ ਤੋਂ ਸ਼ਰਮਿੰਦਾ ਸਨ। ਇਸ ਤੋਂ ਬਾਅਦ ਵਿਵਿਅਨ ਦੇ ਪਿਤਾ ਨੇ ਆਪਣੀ ਧੀ ਨੂੰ ਸਰਕਸ ‘ਚ ਭੇਜ ਦਿੱਤਾ, ਜਿੱਥੇ ਉਹ 81 ਹਜ਼ਾਰ ਰੁਪਏ ਮਹੀਨਾ ਕਮਾਉਣ ਲੱਗੀ। 55 ਸਾਲਾਂ ਤੱਕ, ਉਹ ਦਾੜ੍ਹੀ ਵਾਲੀ ਔਰਤ ਵਜੋਂ ਜਾਣੀ ਜਾਂਦੀ ਸੀ। ਜਦੋਂ ਉਹ ਸਰਕਸ ਤੋਂ ਘਰ ਵਾਪਸ ਆਉਂਦੀ ਸੀ, ਤਾਂ ਉਸ ਨੂੰ ਜ਼ਬਰਦਸਤੀ ਸ਼ੇਵ ਕਰਨ ਲਈ ਕਿਹਾ ਜਾਂਦਾ ਸੀ। ਆਪਣੀ ਇਸ ਜ਼ਿੰਦਗੀ ਤੋਂ ਤੰਗ ਆ ਕੇ ਉਸ ਨੇ 1990 ‘ਚ ਸ਼ੇਵ ਕਰਨਾ ਬੰਦ ਕਰ ਦਿੱਤਾ ਅਤੇ ਦਾੜ੍ਹੀ ਨੂੰ ਆਪਣੇ ਸਰੀਰ ਦਾ ਹਿੱਸਾ ਸਮਝ ਕੇ ਵਧਾਉਣਾ ਸ਼ੁਰੂ ਕਰ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment