ਫਿਲਮ ਨਿਰਮਾਤਾ ਰਾਜ ਕਪੂਰ ਦੇ ਬੇਟੇ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ: ਤਮਿਲ ਫਿਲਮ ਨਿਰਮਾਤਾ ਰਾਜ ਕਪੂਰ ਦੇ ਬੇਟੇ ਸ਼ਾਰੂਕ ਕਪੂਰ ਦਾ 23 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਸਰਦੀ ਅਤੇ ਕਮਜ਼ੋਰੀ ਨਾਲ ਪੀੜਤ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਸ਼ਾਰੂਕ ਕਪੂਰ ਆਪਣੀ ਮਾਂ ਸ਼ਕੀਲਾ ਕਪੂਰ ਦੇ ਨਾਲ ਮੱਕਾ ਗਏ ਹੋਏ ਸਨ ਅਤੇ ਉੱਥੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਸ਼ਾਰੂਕ ਕਪੂਰ ਦੀ ਮ੍ਰਿਤਕ ਦੇਹ ਨੂੰ ਮੱਕਾ ਤੋਂ ਚੰਨਈ ਲਿਆਇਆ ਜਾ ਰਿਹਾ ਹੈ। ਫਿਲਮ ਨਿਰਮਾਤਾ ਰਾਜ ਕਪੂਰ ਹਮੇਸ਼ਾ ਤੋਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਸ਼ਾਰੂਕ ਕਪੂਰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ੋਬਿਜ ਦੀ ਦੁਨੀਆ ਵਿੱਚ ਕਦਮ ਰੱਖੇ। ਸ਼ਾਰੂਕ ਕਪੂਰ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।

https://www.instagram.com/p/B7-q6Wnjc1f/

ਦੱਸਣਯੋਗ ਹੈ ਕਿ ਫਿਲਮ ਨਿਰਮਾਤਾ ਰਾਜ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਮਿਲ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਸੀਵੀ ਸ੍ਰੀਧਰ ਦੇ ਨਾਲ ਅਸਿਸਟੈਂਟ ਡਾਇਰੈਕਟਰ ਵੱਜੋਂ ਕੀਤੀ ਸੀ। ਇਸ ਤੋਂ ਬਾਅਦ ਰਾਜ ਕਪੂਰ ਖੁਦ ਫਿਲਮ ਮੇਕਰ ਬਣ ਗਏ ਅਤੇ ਉਨ੍ਹਾਂ ਨੇ ਕਈ ਫਿਲਮਾਂ ਦਾ ਡਾਇਰੈਕਸ਼ਨ ਕੀਤਾ। ਉਨ੍ਹਾਂ ਨੇ ਆਖਰੀ ਵਾਰ 2008 ਵਿੱਚ ਤਮਿਲ ਫਿਲਮ ਨੂੰ ਡਾਇਰੈਕਟ ਕੀਤਾ ਸੀ। ਇਸ ਤੋਂ ਇਲਾਵਾ ਰਾਜ ਕਪੂਰ ਨੇ ਤਮਿਲ ਟੀਵੀ ਚੈਨਲਾਂ ‘ਤੇ ਆਉਣ ਵਾਲੇ ਕੁੱਝ ਸੀਰਿਅਲਸ ਵਿੱਚ ਵੀ ਕੰਮ ਕੀਤਾ।

- Advertisement -

https://www.instagram.com/p/B8kETxMDdkl/

Share this Article
Leave a comment