ਚਾਰ ਸਾਲ ਤੱਕ ਮ੍ਰਿਤ ਪਿਤਾ ਦੇ ਨੰਬਰ ‘ਤੇ ਮੈਸੇਜ ਭੇਜਦੀ ਰਹੀ ਧੀ, ਇੱਕ ਦਿਨ ਅਚਾਨਕ ਆਇਆ ਜਵਾਬ

TeamGlobalPunjab
4 Min Read

ਕਿਸੇ ਆਪਣੇ ਨੂੰ ਖੋਹਣ ਦਾ ਦੁੱਖ ਕੀ ਹੁੰਦਾ ਹੈ ਇਹ ਤਾਂ ਸਿਰਫ ਉਹੀ ਵਿਅਕਤੀ ਜਾਣ ਸਕਦਾ ਹੈ ਜਿਹੜਾ ਕਦੇ ਉਸ ਦਰਦ ਤੋਂ ਗੁਜ਼ਰਿਆ ਹੋਵੇ। ਅਕਸਰ ਲੋਕ ਜ਼ਿੰਦਗੀ ਭਰ ਆਪਣਿਆਂ ਨੂੰ ਦੂਰ ਜਾਣ ਦਾ ਦੁੱਖ ਨਹੀਂ ਭੁਲਾ ਪਾਉਂਦੇ ਤੇ ਉਸ ਦੁੱਖ ਦੇ ਨਾਲ ਜੀਉਣ ਦੀ ਆਦਤ ਪਾ ਲੈਂਦੇ ਹਨ। ਅਮਰੀਕਾ ਦੇ ਨਿਊਪੋਰਟ ਸ਼ਹਿਰ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਸ ਕਦਰ ਟੁੱਟ ਗਈ ਕਿ ਉਹ ਹਰ ਰੋਜ਼ ਆਪਣੇ ਪਿਤਾ ਦੇ ਫੋਨ ਨੰਬਰ ‘ਤੇ ਮੈਸੇਜ ਭੇਜਣ ਲੱਗੀ। ਉਹ ਪਿਤਾ ਦੀ ਮੌਤ ਤੋਂ ਬਾਅਦ ਚਾਰ ਸਾਲ ਤੱਕ ਅਜਿਹਾ ਕਰਦੀ ਰਹੀ ਜਿਸ ਤੋਂ ਬਾਅਦ ਇੱਕ ਦਿਨ ਅਚਾਨਕ ਉਸਦੇ ਪਿਤਾ ਦੇ ਨੰਬਰ ਤੋਂ ਰਿਪਲਾਈ ਆਇਆ ਜਿਸਨੂੰ ਵੇਖ ਕਰ ਉਹ ਵੀ ਹੈਰਾਨ ਰਹਿ ਗਈ।

ਅਸਲ ‘ਚ 24 ਅਕਤੂਬਰ ਨੂੰ 23 ਸਾਲਾ ਚੈਸਟਿਟੀ ਪੈਟਰਸਨ ਦੇ ਪਿਤਾ ਦੀ ਚੌਥੀ ਬਰਸੀ ਸੀ। ਹਰ ਰੋਜ਼ ਦੀ ਤਰ੍ਹਾਂ ਉਸ ਨੇ ਉਸ ਦਿਨ ਵੀ ਆਪਣੇ ਮ੍ਰਿਤ ਪਿਤਾ ਦੇ ਨੰਬਰ ‘ਤੇ ਮੈਸੇਜ ਕੀਤਾ। ਜਿਸ ਵਿੱਚ ਉਸ ਨੇ ਲਿਖਿਆ, ਹੈਲੋ ਡੈਡ, ਇਹ ਮੈਂ ਹਾਂ। ਕੱਲ ਦਾ ਦਿਨ ਫਿਰ ਤੋਂ ਬਹੁਤ ਮੁਸ਼ਕਲ ਭਰਿਆ ਹੋਣ ਵਾਲਾ ਹੈ। ਤੁਹਾਨੂੰ ਖੋਏ ਚਾਰ ਸਾਲ ਹੋ ਗਏ ਹਨ ਪਰ ਇੱਕ ਦਿਨ ਵੀ ਅਜਿਹਾ ਨਹੀਂ ਜਾਂਦਾ ਹੈ, ਜਦੋਂ ਮੈਂ ਤੁਹਾਨੂੰ ਯਾਦ ਨਹੀਂ ਕਰਦੀ। ਮੈਨੂੰ ਮਾਫ ਕਰ ਦਿਓ, ਕਿਉਂਕਿ ਜਦੋਂ ਤੁਹਾਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਸ ਵੇਲੇ ਮੈਂ ਤੁਹਾਡੇ ਕੋਲ ਨਹੀਂ ਸੀ ।

ਚੈਸਟਟੀ ਨੇ ਇੱਕ ਬਹੁਤ ਵੱਡਾ ਮੈਸੇਜ ਕੀਤਾ ਸੀ, ਜਿਸ ਵਿੱਚ ਉਸ ਨੇ ਆਪਣੇ ਗਰੈਜੁਏਸ਼ਨ ਤੇ ਕੈਂਸਰ ਨੂੰ ਮਾਤ ਦੇਣ ਦਾ ਵੀ ਜ਼ਿਕਰ ਕੀਤਾ ਸੀ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਉਸ ਦਾ ਮੈਸੇਜ ਖਾਲੀ ਨਹੀਂ ਗਿਆ, ਸਗੋਂ ਉਸ ਦੇ ਮ੍ਰਿਤ ਪਿਤਾ ਦੇ ਨੰਬਰ ਤੋਂ ਉਸ ਦੇ ਮੈਸੇਜ ਦਾ ਜਵਾਬ ਆਇਆ, ਜੋ ਬਹੁਤ ਹੀ ਹੈਰਾਨੀਜਨਕ ਤੇ ਭਾਵੁਕ ਕਰਨ ਵਾਲਾ ਸੀ।

ਚੈਸਟਟੀ ਦੇ ਮੈਸੇਜ ਦਾ ਜੋ ਰਿਪਲਾਈ ਆਇਆ, ਉਸ ਵਿੱਚ ਲਿਖਿਆ ਸੀ ਹਾਏ ਸਵੀਟਹਾਰਟ, ਮੈਂ ਤੁਹਾਡਾ ਪਿਤਾ ਨਹੀਂ ਹਾਂ ਪਰ ਪਿਛਲੇ ਚਾਰ ਸਾਲ ਵਿੱਚ ਤੁਸੀਂ ਜੋ ਵੀ ਮੈਸੇਜ ਭੇਜੇ, ਉਹ ਸਭ ਮੈਨੂੰ ਮਿਲੇ। ਮੇਰਾ ਨਾਮ ਬਰੈਡ ਹੈ ਅਤੇ ਅਗਸਤ 2014 ਵਿੱਚ ਇੱਕ ਕਾਰ ਦੁਰਘਟਨਾ ਵਿੱਚ ਮੈਂ ਆਪਣੀ ਧੀ ਨੂੰ ਖੋਹ ਦਿੱਤਾ ਸੀ। ਤੁਹਾਡੇ ਭੇਜੇ ਗਏ ਮੈਸੇਜ ਮੈਨੂੰ ਜ਼ਿੰਦਾ ਰੱਖਦੇ ਹਨ। ਜਦੋਂ ਵੀ ਤੁਸੀ ਮੈਸੇਜ ਕਰਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਇਹ ਭਗਵਾਨ ਦਾ ਭੇਜਿਆ ਹੋਇਆ ਇੱਕ ਸੁਨੇਹਾ ਹੈ।

https://www.facebook.com/chastity.patterson/posts/10211925503173276

ਬਰੈਡ ਨੇ ਮੈਸੇਜ ਵਿੱਚ ਅੱਗੇ ਲਿਖਿਆ ਹੈ, ਮੈਂ ਸਾਲਾਂ ਤੋਂ ਤੁਹਾਡੇ ਮੈਸੇਜ ਪੜ ਰਿਹਾ ਹਾਂ। ਮੈਂ ਤੁਹਾਨੂੰ ਅੱਗੇ ਵੱਧਦੇ ਹੋਏ ਵੇਖਿਆ ਹੈ, ਮੈਂ ਤੁਹਾਡੇ ਮੈਸੇਜ ਦਾ ਕਈ ਸਮਾਂ ਪਹਿਲਾਂ ਹੀ ਰਿਪਲਾਈ ਕਰਨਾ ਚਾਹੁੰਦਾ ਸੀ ਪਰ ਮੈਂ ਤੁਹਾਡਾ ਦਿਲ ਤੋੜ੍ਹਨਾ ਨਹੀਂ ਚਾਹੁੰਦਾ ਸੀ। ਤੁਸੀ ਇੱਕ ਅਸਾਧਾਰਣ ਮਹਿਲਾ ਹੋ ਤੇ ਜੇਕਰ ਅੱਜ ਮੇਰੀ ਧੀ ਹੁੰਦੀ ਤਾਂ ਬਿਲਕੁੱਲ ਤੁਹਾਡੀ ਤਰ੍ਹਾਂ ਹੀ ਹੁੰਦੀ। ਹਰ ਦਿਨ ਅਪਡੇਟਸ ਦੇਣ ਲਈ ਤੁਹਾਡਾ ਧੰਨਵਾਦ।

- Advertisement -

ਇਸ ਤੋਂ ਬਾਅਦ ਚੈਸਟਟੀ ਨੇ ਆਪਣੇ ਮੈਸੇਜ ਤੇ ਬਰੈਡ ਦੇ ਰਿਪਲਾਈ ਦੇ ਸਕਰੀਨਸ਼ਾਟ ਕਰ ਫੇਸਬੁੱਕ ਉੱਤੇ ਸ਼ੇਅਰ ਕੀਤੇ ਹਨ। 25 ਅਕਤੂਬਰ ਨੂੰ ਕੀਤੇ ਗਏ ਇਸ ਪੋਸਟ ਨੂੰ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਲੋਕ ਸ਼ੇਅਰ ਕਰ ਚੁੱਕੇ ਹਨ। ਕਈ ਲੋਕ ਚੈਸਟਟੀ ਦੀ ਪੋਸਟ ਨੂੰ ਪੜ੍ਹ ਕੇ ਭਾਵੁਕ ਹੋ ਗਏ ਹਨ ਤੇ ਹਿੰਮਤ ਦੇ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ ਹੈ ।

Share this Article
Leave a comment