ਚੰਡੀਗੜ੍ਹ : ਕਹਿੰਦੇ ਨੇ ਮਾਂ ਆਪਣੇ ਬੱਚਿਆਂ ਦਾ ਦੁੱਖ ਦਰਦ ਕਦੀ ਸਹਿਣ ਨਹੀਂ ਕਰ ਸਕਦੀ। ਇਸੇ ਲਈ ਉਹ ਗਿੱਲੀ ਥਾਂ ‘ਤੇ ਆਪ ਬੈਠ ਕੇ ਆਪਣੇ ਬੱਚੇ ਨੂੰ ਸੁੱਕੀ ਥਾਂ ‘ਤੇ ਬਿਠਾਉਂਦੀ ਹੈ। ਪਰ ਤਾਜ਼ੀ ਵਾਪਰੀ ਘਟਨਾ ਨੇ ਇਸ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜੀ ਹਾਂ ਚੰਡੀਗੜ੍ਹ ਦੇ 45 ਸੈਕਟਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਕਿ ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਓਗੇ। ਇੱਥੇ ਇੱਕ ਮਹਿਲਾ ‘ਤੇ ਦੋਸ਼ ਹੈ ਕਿ ਉਹ ਆਪਣੇ ਬੱਚੇ ਨੂੰ ਬੈੱਡ ਦੇ ਬਾਕਸ ਵਿੱਚ ਬੰਦ ਕਰਕੇ ਖੁਦ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਸਥਾਨਕ ਸੈਕਟਰ 34 ਦੀ ਪੁਲਿਸ ਨੂੰ ਮਹਿਲਾ ਦੇ ਪਤੀ ਦਸ਼ਰਥ ਨੇ ਜਾਣਕਾਰੀ ਦਿੱਤੀ ਹੈ। ਦਸ਼ਰਥ ਦਾ ਕਹਿਣਾ ਹੈ ਕਿ ਉਸ ਦੇ ਪਤਨੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਘਰ ਛੱਡ ਕੇ ਜਾ ਰਹੀ ਹੈ ਅਤੇ ਬੱਚਾ ਬੈੱਡ ਦੇ ਬਾਕਸ ਵਿੱਚ ਹੈ। ਦਸ਼ਰਥ ਅਨੁਸਾਰ ਜਦੋਂ ਉਸ ਨੇ ਬੱਚਾ ਦੇਖਿਆ ਤਾਂ ਉਹ ਮਰ ਚੁਕਿਆ ਸੀ। ਬੱਚੇ ਦੀ ਮਾਂ ਦਾ ਨਾਮ ਰੂਪਾ ਦੱਸਿਆ ਜਾ ਰਿਹਾ ਹੈ।