ਜੇਲ੍ਹ ਅੰਦਰ ਮੋਬਾਇਲ ਮਿਲਣ ‘ਤੇ ਵਾਰਡਨ ਹੋਵੇਗਾ ਡਿਸਮਿਸ?

TeamGlobalPunjab
1 Min Read

ਚੰਡੀਗੜ੍ਹ : ਇੰਨੀ ਦਿਨੀਂ ਜੇਲ੍ਹਾਂ ਅੰਦਰੋਂ ਮੋਬਾਇਲ ਮਿਲਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਨੂੰ ਦੇਖਦਿਆਂ ਹੁਣ ਜੇਲ੍ਹ ਪ੍ਰਸ਼ਾਸਨ ਵੀ ਸਖਤ ਹੁੰਦਾ ਜਾਪ ਰਿਹਾ ਹੈ। ਰਿਪੋਰਟਾਂ ਮਿਲ ਰਹੀਆਂ ਹਨ ਕਿ ਹੁਣ ਜੇਲ੍ਹਾਂ ਅੰਦਰ ਹਰ ਬੈਰਕ ਦੇ ਬਾਹਰ ਤਿੰਨ-ਤਿੰਨ ਵਾਰਡਨ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਜੇਕਰ ਕਿਸੇ ਜੇਲ੍ਹ ਸੈੱਲ ਅੰਦਰੋਂ ਕੈਦੀ ਕੋਲੋਂ ਮੋਬਾਇਲ ਜਾਂ ਫਿਰ ਨਸ਼ਾ ਮਿਲਦਾ ਹੈ ਤਾਂ ਸੈਕਸ਼ਨ 311 ਤਹਿਤ ਵਾਰਡਨ ਨੂੰ ਜਿੰਮੇਦਾਰ ਠਹਿਰਾਉਂਦਿਆਂ ਡਿਸਮਿਸ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਰਿਪੋਰਟਾਂ ਇਹ ਵੀ ਹਨ ਕਿ ਸਾਰੀਆਂ ਸੈਂਟਰਲ ਜੇਲ੍ਹਾਂ ਅੰਦਰ ਬਾਡੀ ਸਕੈਨਰ ਵੀ ਲਗਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਗਲਤ ਚੀਜ਼ ਜੇਲ੍ਹ ਅੰਦਰ ਨਾ ਜਾ ਸਕੇ।  ਇਸ ਮੁਹਿੰਮ ਨੂੰ 3 ਜਾਂ 4 ਫਰਵਰੀ ਤੱਕ ਮਿਲਣ ਦੀਆਂ ਖਬਰਾਂ ਮਿਲ ਰਹੀਆਂ ਹਨ।

Share this Article
Leave a comment