ਕੀ ਚੀਨ ‘ਚ ਫਿਰ ਫੈਲੀ ਰਹੱਸਮਈ ਬੀਮਾਰੀ? ਮਾਹਿਰਾਂ ਨੇ ਕਹੀ ਇਹ ਗੱਲ

Global Team
2 Min Read

ਨਿਊਜ਼ ਡੈਸਕ: ਚੀਨ ਵਿੱਚ ਇੱਕ ਰਹੱਸਮਈ ਬਿਮਾਰੀ ਨੇ ਇੱਕ ਵਾਰ ਫਿਰ ਹਮ.ਲਾ ਕੀਤਾ ਹੈ। ਹਾਲ ਹੀ ‘ਚ ਇਹ ਖਬਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਹੈ ਕਿ ਚੀਨ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ, ਸ਼ਮਸ਼ਾਨਘਾਟ ਭੀੜ ਨਾਲ ਭਰੇ ਹੋਏ ਹਨ, ਅਤੇ ਬਹੁਤ ਸਾਰੇ ਵਾਇਰਸਾਂ ਜਿਵੇਂ ਕਿ ਇਨਫਲੂਐਂਜ਼ਾ ਏ, ਮਾਈਕੋਪਲਾਜ਼ਮਾ ਨਮੂਨੀਆ ਅਤੇ ਮਨੁੱਖੀ ਮੈਟਾਪਨੀਉਮੋਵਾਇਰਸ (ਐਚਐਮਪੀਵੀ) ਦੇ ਮਾਮਲੇ ਵੱਧ ਰਹੇ ਹਨ। ਕੁਝ ਲੋਕ ਇਸ ਨੂੰ ਨਵੀਂ ਮਹਾਮਾਰੀ ਦਾ ਸੰਕੇਤ ਦੱਸ ਰਹੇ ਹਨ।

ਵਰਤਮਾਨ ਵਿੱਚ, ਚੀਨ ਵਿੱਚ ਸਾਹ ਦੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ। ਛੋਟੇ ਬੱਚੇ (ਜਿਨ੍ਹਾਂ ਦੀ ਇਮਿਊਨ ਸਿਸਟਮ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਈ ਹੈ) ਅਤੇ ਬਜ਼ੁਰਗ (ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਗਈ ਹੈ) ਇਸ ਬਿਮਾਰੀ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਲੱਛਣ ਜ਼ੁਕਾਮ ਅਤੇ ਫਲੂ ਦੇ ਸਮਾਨ ਹਨ – ਬੁਖਾਰ, ਖੰਘ, ਵਗਦਾ ਨੱਕ ਅਤੇ ਕਈ ਵਾਰ ਸਾਹ ਲੈਣ ਵਿੱਚ ਮੁਸ਼ਕਿਲ। ਗੰਭੀਰ ਮਾਮਲਿਆਂ ਵਿੱਚ ਇਹ ਨਿਮੋਨੀਆ ਵਰਗੀਆਂ ਪੇਚੀਦਗੀਆਂ ਦਾ ਰੂਪ ਲੈ ਸਕਦਾ ਹੈ। ਹਾਲਾਂਕਿ ਚੀਨ ਦੀ ਸਰਕਾਰ ਜਾਂ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ‘ਤੇ ਕੋਈ ਰਸਮੀ ਅਲਰਟ ਜਾਰੀ ਨਹੀਂ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਮਾਰੀ ਮੌਸਮੀ ਵਾਧਾ ਹੈ ਨਾ ਕਿ ਕੋਈ ਨਵੀਂ ਮਹਾਂਮਾਰੀ ਪੈਦਾ ਹੋਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment