AI ਦੁਨੀਆ ਨੂੰ ਕਰ ਦੇਵੇਗਾ ਤਬਾਹ, UNSC ਨਵੀਂ ਤਕਨੀਕ ਤੋਂ ਡਰੀ

Prabhjot Kaur
2 Min Read

ਨਿਊਜ਼ ਡੈਸਕ: AI ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਨੀਆ ਲਈ ਖਤਰਾ ਬਣ ਸਕਦੀ ਹੈ। ਸ਼ਾਂਤੀ ਅਤੇ ਸੁਰੱਖਿਆ ਲਈ ਸੰਕਟ ਪੈਦਾ ਕਰ ਸਕਦਾ ਹੈ ਤੇ ਸੰਸਾਰ ਨੂੰ ਤਬਾਹ ਕਰ ਸਕਦਾ ਹੈ। ਇਹ ਸਾਰੀਆਂ ਗੱਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਹੋਈਆਂ ਹਨ। ਸੰਯੁਕਤ ਰਾਸ਼ਟਰ ਮੁੱਖੀ ਨੇ ਕਿਹਾ ਕਿ ਜੇਕਰ AI ਇਸ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਇਹ ਸਾਈਬਰ ਹਮਲਿਆਂ, ਫੇਕ, ਜਾਂ ਪ੍ਰਚਾਰ ਅਤੇ ਨਫ਼ਰਤ ਭਰੇ ਭਾਸ਼ਣ ਨੂੰ ਉਤਸ਼ਾਹਿਤ ਕਰ ਸਕਦੀ ਹੈ – ਤਾਂ ਇਹ ਵਿਸ਼ਵ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਜਾਵੇਗਾ।

ਐਂਟੋਨੀਓ ਗੁਟੇਰੇਸ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਕਿਹਾ ਕਿ ਜ਼ਰਾ ਸੋਸ਼ਲ ਮੀਡੀਆ ‘ਤੇ ਨਜ਼ਰ ਮਾਰੋ, ਜੋ ਲੋਕਾਂ ‘ਚ ਸੰਚਾਰ ਵਧਾਉਣ ਲਈ ਸ਼ੁਰੂ ਕੀਤਾ ਗਿਆ ਸੀ, ਇਹ ਹੁਣ ਕਿਵੇਂ ਚੋਣਾਂ, ਸਾਜ਼ਿਸ਼ਾਂ, ਨਫ਼ਰਤ ਅਤੇ ਹਿੰਸਾ ਫੈਲਾਉਣ ਦਾ ਸਾਧਨ ਬਣ ਗਿਆ ਹੈ। AI ਵਿੱਚ ਕੋਈ ਵੀ ਖਰਾਬੀ ਆਉਣਾ ਸਭ ਤੋਂ ਵੱਡੀ ਚਿੰਤਾ ਹੋਵੇਗੀ। ਇਸ ਗੱਲ ਨੂੰ ਲੈ ਕੇ ਵੀ ਚਿੰਤਾ ਜਤਾਈ ਜਾ ਰਹੀ ਹੈ ਕਿ ਜੇਕਰ AI ਇਸ ਸਥਿਤੀ ਵਿੱਚ ਪਰਮਾਣੂ ਹਥਿਆਰਾਂ, ਬਾਇਓਟੈਕਨਾਲੋਜੀ, ਨਿਊਰੋਟੈਕਨਾਲੋਜੀ, ਰੋਬੋਟਾਂ ਨਾਲ ਗੱਲਬਾਤ ਕਰਦਾ ਹੈ ਤਾਂ ਇਸ ਦਾ ਪ੍ਰਭਾਵ ਬਹੁਤ ਮਾੜਾ ਹੋ ਸਕਦਾ ਹੈ।

ਬ੍ਰਿਟੇਨ ਨੇ 15 ਮੈਂਬਰੀ ਯੂ.ਐੱਨ.ਏ.ਸੀ. ‘ਚ ਬੈਠਕ ਬੁਲਾਈ ਸੀ। ਇੱਥੇ ਆਪਣੇ ਸੰਬੋਧਨ ‘ਚ ਚੀਫ ਗੁਟੇਰੇਸ ਨੇ ਕਿਹਾ ਕਿ AI ‘ਤੇ ਉੱਚ ਪੱਧਰੀ ਬੈਠਕ ਬੁਲਾਈ ਜਾਵੇਗੀ। ਇਸ ਸਾਲ ਦੇ ਅਖੀਰ ਤੱਕ ਗਲੋਬਲ ਗਵਰਨੈਂਸ ‘ਤੇ ਰਿਪੋਰਟ ਦੇਵੇਗੀ। ਨਵੇਂ ਏਜੰਡੇ ‘ਤੇ ਨਵੀਂ ਨੀਤੀ ਬਾਰੇ ਬ੍ਰੀਫਿੰਗ ਵੀ ਦਿੱਤੀ ਜਾਵੇਗੀ ਜੋ ਮੈਂਬਰ ਦੇਸ਼ਾਂ ਨੂੰ ਏਆਈ ਗਵਰਨੈਂਸ ਬਾਰੇ ਸਿਫ਼ਾਰਸ਼ਾਂ ਕਰੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment