ਵਿਲ ਸਮਿਥ ਨੇ ਆਸਕਰ ਦੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਮੰਗੀ ਮੁਆਫੀ, ‘ਮੈਂ ਲਾਈਨ ਪਾਰ ਕੀਤੀ, ਮੈਂ ਗਲਤ ਸੀ…’

ਲਾਸ ਐਂਜਲਸ- ਆਸਕਰ ਸੈਰੇਮਨੀ 2022 ਵਿੱਚ ਐਵਾਰਡਾਂ ਤੋਂ ਵੱਧ ਇਸ ਦੇ ਥੱਪੜ ਕਾਂਡ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਰ ਪਾਸੇ ਹਾਲੀਵੁੱਡ ਅਭਿਨੇਤਾ ਵਿਲ ਸਮਿਥ ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ ‘ਤੇ ਥੱਪੜ ਮਾਰਨ ਕਾਰਨ ਸੁਰਖੀਆਂ ਵਿੱਚ ਬਣੇ ਹੋਏ ਹਨ। ਵਿਲ ਨੇ ਆਸਕਰ ਅਵਾਰਡ ਸਮਾਰੋਹ ਵਿੱਚ ਆਨ ਕੈਮਰਾ ਕ੍ਰਿਸ ਰੌਕ ਨੂੰ ਜ਼ੋਰਦਾਰ ਥੱਪੜ ਮਾਰਿਆ ਸੀ। ਇਸ ਗੱਲ ਨੂੰ ਲੈ ਕੇ ਹੁਣ ਹਰ ਪਾਸੇ ਕਾਫੀ ਹੰਗਾਮਾ ਹੋ ਰਿਹਾ ਹੈ। ਇਸ ਦੇ ਨਾਲ ਹੀ ਹੁਣ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਇਸ ਘਟਨਾ ਦੀ ਰਸਮੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਲ ਸਮਿਥ ਨੇ ਵੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਆਪਣੇ ਵਿਵਹਾਰ ਲਈ ਮੁਆਫੀ ਮੰਗੀ ਹੈ।

ਦਰਅਸਲ, ਆਸਕਰ ਪੇਸ਼ਕਾਰ ਕ੍ਰਿਸ ਰੌਕ ਨੇ ਫਿਲਮ G.I. Jane ਨੂੰ ਲੈ ਕੇ ਵਿਲ ਸਮਿਥ ਦੀ ਪਤਨੀ ਜੇਡਾ ਪਿੰਕੇਟ ਸਮਿਥ ਦੇ ਗੰਜੇਪਣ ਦਾ ਮਜ਼ਾਕ ਉਡਾਇਆ ਸੀ। ਇਹ ਸੁਣ ਕੇ ਸਮਿਥ ਗੁੱਸੇ ‘ਚ ਆ ਗਿਆ ਅਤੇ ਫੰਕਸ਼ਨ ਦੇ ਵਿਚਕਾਰ ਹੀ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ। ਉੱਥੇ ਹੀ ਹੁਣ ਸਮਿਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਬੀ ਚੌੜੀ ਪੋਸਟ ਲਿਖ ਕੇ ਆਪਣੇ ਵਿਵਹਾਰ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਹਿੰਸਾ ਆਪਣੇ ਸਾਰੇ ਰੂਪਾਂ ‘ਚ ਜ਼ਹਿਰੀਲਾ ਅਤੇ ਵਿਨਾਸ਼ਕਾਰੀ ਹੈ। ਬੀਤੀ ਰਾਤ ਦੇ ਅਕੈਡਮੀ ਅਵਾਰਡਾਂ ਵਿੱਚ ਮੇਰਾ ਵਿਵਹਾਰ ਅਸਵੀਕਾਰਨਯੋਗ ਅਤੇ ਮੁਆਫ਼ ਕਰਨ ਯੋਗ ਨਹੀਂ ਸੀ। ਮੇਰੇ ਖਰਚਿਆਂ ‘ਤੇ ਚੁੱਟਕਲੇ ਮਜ਼ਾਕ ਬਣਾਨਾ ਮੇਰੇ ਕੰਮ ਦਾ ਹਿੱਸਾ ਨਹੀਂ ਹੈ, ਪਰ ਜੇਡਾ ਦੀ ਡਾਕਟਰੀ ਸਥਿਤੀ ਬਾਰੇ ਮਜ਼ਾਕ ਕਰਨਾ ਮੇਰੀ ਬਰਦਾਸ਼ਤ ਤੋਂ ਬਾਹਰ ਸੀ ਅਤੇ ਮੈਂ ਭਾਵਨਾਤਮਕ ਤੌਰ ‘ਤੇ ਪ੍ਰਤੀਕ੍ਰਿਆ ਕੀਤੀ।’

ਵਿਲ ਸਮਿਥ ਨੇ ਅੱਗੇ ਲਿਖਿਆ, ‘ਮੈਂ ਜਨਤਕ ਤੌਰ ‘ਤੇ ਤੁਹਾਡੇ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ, ਕ੍ਰਿਸ। ਮੈਂ ਲਾਈਨ ਪਾਰ ਕੀਤੀ, ਮੈਂ ਗਲਤ ਸੀ। ਮੈਂ ਸ਼ਰਮਿੰਦਾ ਹਾਂ ਅਤੇ ਮੇਰੇ ਕੰਮ ਉਸ ਆਦਮੀ ਦਾ ਸੰਕੇਤ ਨਹੀਂ ਸਨ ਜੋ ਮੈਂ ਬਣਨਾ ਚਾਹੁੰਦਾ ਹਾਂ। ਪਿਆਰ ਅਤੇ ਦਿਆਲਤਾ ਦੀ ਦੁਨੀਆਂ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ।’

ਉਨ੍ਹਾਂ ਨੇ ਅੱਗੇ ਲਿਖਿਆ, ‘ਮੈਂ ਅਕੈਡਮੀ, ਸ਼ੋਅ ਦੇ ਨਿਰਮਾਤਾਵਾਂ, ਸਾਰੇ ਹਾਜ਼ਰੀਨ ਅਤੇ ਦੁਨੀਆ ਭਰ ਵਿੱਚ ਦੇਖਣ ਵਾਲੇ ਹਰ ਕਿਸੇ ਤੋਂ ਵੀ ਮੁਆਫੀ ਮੰਗਣਾ ਚਾਹਾਂਗਾ। ਮੈਂ ਵਿਲੀਅਮਜ਼ ਪਰਿਵਾਰ ਅਤੇ ਮੇਰੇ ਕਿੰਗ ਰਿਚਰਡ ਪਰਿਵਾਰ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਮੇਰੇ ਵਿਵਹਾਰ ਨੇ ਇਸ ਖੂਬਸੂਰਤ ਯਾਤਰਾ ‘ਤੇ ਇੱਕ ਦਾਗ ਛੱਡ ਦਿੱਤਾ ਹੈ। ਮੈਂ ਇਸ ‘ਤੇ ਕੰਮ ਕਰ ਰਿਹਾ ਹਾਂ ਅਤੇ ਕਰਾਂਗਾ।’

ਇੰਨਾ ਹੀ ਨਹੀਂ, ਵਿਲ ਸਮਿਥ ਦੀ ਇਸ ਹਰਕਤ ‘ਤੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਇਸ ਘਟਨਾ ਦੀ ਰਸਮੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇੱਕ ਮੀਡਿਆ ਏਜੰਸੀ ਦੇ ਟਵੀਟ ਦੇ ਅਨੁਸਾਰ, “ਦਿ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਆਸਕਰ ਵਿੱਚ ਵਿਲ ਸਮਿਥ ਦੁਆਰਾ ਆਸਕਰ ਪੇਸ਼ਕਾਰ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੀ ਨਿੰਦਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਸਨੇ ਇਸ ਘਟਨਾ ਦੀ ਰਸਮੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ED ਨੇ ਜੈਕਲੀਨ ਫਰਨਾਂਡੀਜ਼ ਤੋਂ ਕੀਤੀ 8 ਘੰਟੇ ਪੁੱਛਗਿੱਛ, ਸੁਕੇਸ਼ ਚੰਦਰਸ਼ੇਖਰ ਮਾਮਲੇ ‘ਚ ਅਦਾਕਾਰਾ ਨੇ ਦਰਜ ਕਰਵਾਏ ਬਿਆਨ

ਮੁੰਬਈ- ਜੈਕਲੀਨ ਫਰਨਾਂਡੀਜ਼ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਈ। ਉਸ ਤੋਂ ਠੱਗ …

Leave a Reply

Your email address will not be published.