ਟੇਸਲਾ ਦੇ ਭਾਰਤ ਆਉਣ ‘ਤੇ ਕੀ ਸਸਤੀਆਂ ਹੋਣਗੀਆਂ ਲਗਜ਼ਰੀ ਇਲੈਕਟ੍ਰਿਕ ਕਾਰਾਂ?

Rajneet Kaur
2 Min Read

ਨਿਊਜ਼ ਡੈਸਕ: ਭਾਰਤ ਸਰਕਾਰ ਐਲੋਨ ਮਸਕ ਦੀ ਟੇਸਲਾ ਨੂੰ ਦੇਸ਼ ਵਿੱਚ ਐਂਟਰੀ ਦੇਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਨਵਰੀ 2024 ਤੱਕ ਸਰਕਾਰ ਟੇਸਲਾ ਦੇ ਭਾਰਤ ਆਉਣ ‘ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ‘ਚ ਸਫਲ ਹੋ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਪੀਐਮਓ ਦੁਆਰਾ ਇੱਕ ਮੀਟਿੰਗ ਕੀਤੀ ਗਈ ਸੀ। ਇਲੈਕਟ੍ਰਾਨਿਕ ਵਾਹਨਾਂ ਦੇ ਨਿਰਮਾਣ ਬਾਰੇ ਚਰਚਾ ਹੋਈ। ਇਸ ਦੌਰਾਨ ਟੇਸਲਾ ਬਾਰੇ ਵੀ ਚਰਚਾ ਕੀਤੀ ਗਈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਆਮ ਨੀਤੀ ਨਾਲ ਸਬੰਧਿਤ ਚਰਚਾ ਹੋਈ। ਇਸ ਦੌਰਾਨ ਭਾਰਤ ‘ਚ ਟੇਸਲਾ ਦੇ ਪ੍ਰਸਤਾਵਿਤ ਨਿਵੇਸ਼ ਦੀ ਮਨਜ਼ੂਰੀ ‘ਚ ਤੇਜ਼ੀ ਲਿਆਉਣ ‘ਤੇ ਚਰਚਾ ਹੋਈ।

ਦਸ ਦਈਏ ਕਿ ਜੂਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਵਿਚਾਲੇ ਅਮਰੀਕਾ ‘ਚ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ, ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਨੂੰ ਲੈ ਕੇ ਵਣਜ ਅਤੇ ਉਦਯੋਗ ਮੰਤਰਾਲੇ, ਭਾਰੀ ਉਦਯੋਗ ਅਤੇ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਵਿਚਕਾਰ ਗੱਲਬਾਤ ਹੋ ਰਹੀ ਹੈ। ਇਸ ਵਾਰ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਭਾਰਤ ਵੱਲੋਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਟੇਸਲਾ ਦੇ ਅਧਿਕਾਰੀ ਦੇਸ਼ ਵਿੱਚ ਕਾਰ ਅਤੇ ਬੈਟਰੀ ਨਿਰਮਾਣ ਸੁਵਿਧਾਵਾਂ ਸ਼ੁਰੂ ਕਰਨ ਬਾਰੇ ਭਾਰਤ ਸਰਕਾਰ ਨਾਲ ਵੀ ਗੱਲਬਾਤ ਕਰ ਰਹੇ ਹਨ। ਟੇਸਲਾ ਨੇ ਸਪਲਾਈ ਚੈੱਕ ਈਕੋਸਿਸਟਮ ਨੂੰ ਭਾਰਤ ਲਿਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਇਕ ਹੋਰ ਅਧਿਕਾਰੀ ਨੇ ਈਟੀ ਨੂੰ ਦੱਸਿਆ ਕਿ ਦੇਸ਼ ਵਿਚ ਟੇਸਲਾ ਦੀ ਨਿਰਮਾਣ ਯੋਜਨਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਮਤਭੇਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸਰਕਾਰੀ ਵਿਭਾਗਾਂ ਨੂੰ ਸੌਂਪੀ ਗਈ ਹੈ।  ਦੱਸ ਦੇਈਏ ਕਿ ਟੇਸਲਾ ਦੇ ਭਾਰਤ ਆਉਣ ਦੇ ਰਾਹ ਵਿੱਚ ਇੰਪੋਰਟ ਡਿਊਟੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment