ਜਾਣੋ ਯੂਟਿਊਬ ਤੋਂ ਕਿਉਂ ਡਿਲੀਟ ਕੀਤੇ ਗਏ ਮੂਸੇਵਾਲਾ ਦੇ ਗੀਤ ‘Forget about it’ ਤੇ ‘Outlaw’

Prabhjot Kaur
2 Min Read

ਨਿਊਜ਼ ਡੈਸਕ: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਮਰਹੂਮ ਗਾਇਕ ਦੇ ਦੋ ਗੀਤਾਂ – ‘ਫਰਗੇਟ ਅਬਾਊਟ ਇਟ’ (Forget About It) ਅਤੇ ‘ਆਊਟਲਾਅ’ (outlaw) ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕ ਹਾਲੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਯੂਟਿਊਬ ਤੋਂ ਇਹ ਗੀਤ ਕਿਉਂ ਡਿਲੀਟ ਕੀਤੇ ਗਏ ਹਨ।

ਇੱਕ ਰਿਪੋਰਟ ਮੁਤਾਬਕ ਮਰਹੂਮ ਗਾਇਕ ਦੇ ਪਰਿਵਾਰ ਦੇ ਕਾਪੀਰਾਈਟ ਕਲੇਮ ਕਾਰਨ ਸਿੱਧੂ ਮੂਸੇਵਾਲਾ ਦੇ ‘ਫਰਗੇਟ ਅਬਾਊਟ ਇਟ’ ਅਤੇ ‘ਆਊਟਲਾਅ’ ਗੀਤਾਂ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੋਵੇਂ ਗੀਤ ਜੋਤੀ ਪੰਧੇਰ ਦੇ ਜੱਟ ਲਾਈਫ ਸਟੂਡੀਓਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤੇ ਗਏ ਸਨ ਤੇ ਬੀਤੇ ਦਿਨੀਂ ਮਾਨਸਾ ਪੁਲਿਸ ਵੱਲੋਂ ਮੂਸੇਵਾਲਾ ਦੇ ਪੁਰਾਣੇ ਸਾਥੀ ਕੰਵਰਪਾਲ ਗਰੇਵਾਲ ਅਤੇ ਜੋਤੀ ਪੰਧੇਰ ਖਿਲਾਫ ‘ਚ ਮਾਮਲਾ ਦਰਜ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਇਹ ਦੋਵੇਂ ਗੀਤ ਸਾਲ 2019 ਵਿੱਚ ਰਿਲੀਜ਼ ਹੋਏ ਸਨ ਅਤੇ ਲੋਕਾਂ ਵਲੋਂ ਬਹੁਤ ਪਸੰਦ ਕੀਤੇ ਗਏ ਸਨ ਤੇ ਹੁਣ ਫੈਨਜ਼ ਇਹ ਗੀਤ ਮਰਹੂਮ ਗਾਇਕ ਦੇ ਯੂਟਿਊਬ ਚੈਨਲ ਉੱਪਰ ਸੁਣ ਸਕਦੇ ਹਨ। ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਦੇ ਹੁਣ ਤੱਕ ਯੂਟਿਊਬ ਤੋਂ ਤਿੰਨ ਗੀਤ ਡਿਲੀਟ ਕੀਤੇ ਜਾ ਚੁੱਕੇ ਹਨ। ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਰਹਾਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment