ਵਰਲਡ ਡੈਸਕ :- ਮਿਸਿਜ਼ ਸ਼੍ਰੀਲੰਕਾ ਕੰਪੀਟੀਸ਼ਨ 2021 ‘ਚ ਕ੍ਰਾਉਨਿੰਗ ਸਮਾਰੋਹ ਦੌਰਾਨ, ਸਾਬਕਾ ਮਿਸਿਜ਼ ਵਰਲਡ ਤੇ ਸ਼੍ਰੀਮਤੀ ਸ਼੍ਰੀਲੰਕਾ ਕੈਰੋਲਿਨ ਜੁਰੀ ਨੇ ਪੁਸ਼ਪਿਕਾ ਡੇ ਸਿਲਵਾ ਨੂੰ ਜੇਤੂ ਐਲਾਨਿਆ। ਇਸ ਤੋਂ ਥੋੜ੍ਹੀ ਸਮੇਂ ਹੀ ਬਾਅਦ ਇਕ ਨਾਟਕੀ ਮੋੜ ਉਦੋਂ ਵਾਪਰਿਆ ਜਦੋਂ ਕੈਰੋਲੀਨ ਸਟੇਜ ‘ਤੇ ਆਈ ਤੇ ਕਿਹਾ ਕਿ ਇਸ ਮੁਕਾਬਲੇ ਵਿਚ ਇਕ ਨਿਯਮ ਹੈ ਕਿ ਤੁਹਾਡਾ ਸ਼ਾਦੀ ਸ਼ੁਦਾ ਨਾ ਕਿ ਤਲਾਕ ਲੈਣਾ, ਇਸ ਲਈ ਮੈਂ ਆਪਣਾ ਪਹਿਲਾ ਫੈਸਲਾ ਬਦਲ ਰਹੀ ਹਾਂ ਤੇ ਤਾਜ ਪਹਿਲੇ ਉਪ ਜੇਤੂ ਕੋਲ ਜਾਂਦਾ ਹੈ।
ਦੱਸ ਦਈਏ ਤਾਜ ਨੂੰ ਹਟਾਉਂਦੇ ਸਮੇਂ ਪੁਸ਼ਪਿਕਾ ਦੇ ਸਿਰ ‘ਚ ਸੱਟ ਲੱਗੀ ਤੇ ਉਸ ਦਾ ਸਥਾਨਕ ਹਸਪਤਾਲ ‘ਚ ਇਲਾਜ ਕੀਤਾ ਗਿਆ। ਇਸ ਤੋਂ ਬਾਅਦ ਪੁਸ਼ਪਿਕਾ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਘਟਨਾ ਸਬੰਧੀ ਉਸਨੇ ਲਿਖਿਆ ਕਿ ਮੈਂ ਜ਼ਿੰਮੇਵਾਰੀ ਨਾਲ ਕਹਿ ਰਹੀ ਹਾਂ ਕਿ ਮੈਂ ਤਲਾਕਸ਼ੁਦਾ ਔਰਤ ਨਹੀਂ ਹਾਂ। ਜੇ ਮੈਂ ਤਲਾਕਸ਼ੁਦਾ ਔਰਤ ਹਾਂ, ਤਾਂ ਮੈਂ ਉਨ੍ਹਾਂ ਨੂੰ ਆਪਣੇ ਤਲਾਕ ਦੇ ਪਰਚੇ ਪੇਸ਼ ਕਰਨ ਦੀ ਚੁਣੌਤੀ ਦਿੰਦੀ ਹਾਂ। ਮੈਂ ਆਪਣੇ ਪਤੀ ਤੋਂ ਵੱਖ ਹੋ ਗਈ ਹਾਂ, ਪਰ ਅਜੇ ਤੱਕ ਤਲਾਕ ਨਹੀਂ ਹੋਇਆ ਹੈ। ‘