‘ਗੈਂਗਸਟਰ ਬਾਹਰਲੇ ਦੇਸ਼ਾਂ ‘ਚ ਬੈਠ ਕੇ ਵਾਰਦਾਤਾਂ ਕਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਭੇਜਦੇ?’ ਗੈਰਕਾਨੂੰਨੀ ਪਰਵਾਸੀਆਂ ਦੇ ਦੇਸ਼ ਨਿਕਾਲੇ ‘ਤੇ ਭੜਕੇ CM ਮਾਨ

Global Team
4 Min Read

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗ਼ੈਰ ਕਾਨੂੰਨੀ ਪਰਵਾਸੀਆਂ ਦੀ ਅੰਮ੍ਰਿਤਸਰ ਲੈਂਡਿੰਗ ‘ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਮਾਨ ਨੇ ਕਿਹਾ ਕਿ ਜਦੋਂ ਉਹ ਇਹ ਮੰਗ ਕਰਦੇ ਹਨ ਕਿ ਅੰਮ੍ਰਿਤਸਰ ਮੋਹਾਲੀ ਤੋਂ ਅਮਰੀਕਾ ਦੀ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ ਉਦੋਂ ਏਅਰਪੋਰਟ ਤਿਆਰ ਨਹੀਂ ਦਾ ਬਹਾਨਾ ਬਣਾਇਆ ਜਾਂਦਾ ਹੈ, ਪਰ ਹੁਣ ਜੇ ਅਮਰੀਕਾ ਤੋਂ ਭਾਰਤੀ ਡਿਪੋਰਟ ਹੋ ਰਹੇ ਹਨ ਤਾਂ ਅੰਮ੍ਰਿਤਸਰ ਏਅਰਪੋਰਟ ਸਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪਿਛਲੇ ਜਹਾਜ ‘ਚ 30 ਪੰਜਾਬੀ ਸਨ ਜਦਕਿ ਹਰਿਆਣਾ ਤੇ ਗੁਜਰਾਤ ਦੇ 33-33 ਤੋਂ ਸਨ। ਹਰਿਆਣਾ ਤੇ ਗੁਜਰਾਤ ‘ਚ ਪਿਛਲੀ ਉਡਾਣ ਨਹੀਂ ਉਤਰੀ ਕਿਓਂਕਿ ਉੱਥੇ ਭਾਜਪਾ ਦੀ ਸਰਕਾਰ ਹੈ। ਇਸ ਕਦਮ ਦੀ ਨਿੰਦਾ ਕਰਦੇ ਹੋਏ, ਮਾਨ ਨੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਉਡਾਣਾਂ ਲਈ ਲੈਂਡਿੰਗ ਸਥਾਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹੀ ਕਿਉਂ ਆ ਰਹੀਆਂ ਹਨ ਉਡਾਣਾਂ, ਕੀ ਸਿਰਫ ਪੰਜਾਬੀ ਹੀ ਹਨ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਹਨ, ਮੀਡਿਆ ਨੂੰ ਕਿਹਾ ਕਿ ਇਹ ਮੈਸੇਜ ਦੇਣ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ।

ਮਾਨ ਨੇ ਸਵਾਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ Narendra Modi ਜੀ ਨੂੰ ਉਨ੍ਹਾਂ ਦੇ ਚੰਗੇ ਦੋਸਤ Donald Trump ਨੇ ਇਹ ਗਿਫ਼ਟ ਦੇ ਕੇ ਭੇਜਿਆ? ਪ੍ਰਧਾਨ ਮੰਤਰੀ ਜੀ ਨੇ Trump ਨਾਲ ਮੁਲਾਕਾਤ ਦੌਰਾਨ ਸਾਡੇ ਨਾਗਰਿਕਾਂ ਦੇ ਇੱਜ਼ਤ-ਮਾਣ ਦੀ ਗੱਲ ਕਿਉਂ ਨਹੀਂ ਕੀਤੀ?

ਮਾਨ ਨੇ ਕਿਹਾ ਕਿ ਅਸੀਂ MEA ਨਾਲ ਗੱਲ ਕੀਤੀ ਹੈ ਕਿ ਜਹਾਜ਼ ਦਾ ਰੂਟ ਬਦਲ ਕੇ ਕਿਤੇ ਹੋਰ ਉਤਾਰੋ, ਅਸੀਂ ਆਪਣੇ ਨਾਗਰਿਕਾਂ ਨੂੰ ਪੂਰੀ ਇੱਜ਼ਤ ਨਾਲ ਲੈ ਕੇ ਆਵਾਂਗੇ, ਕਿਉਂਕਿ ਅਮਰੀਕਾ ਨੇ ਆਪਣੇ ਕਨੂੰਨ ਤਹਿਤ ਡਿਪੋਰਟ ਕੀਤਾ ਹੈ ਪਰ ਸਾਡੇ ਨਾਗਰਿਕਾਂ ਨੂੰ ਇੱਜ਼ਤ-ਮਾਣ ਦੇਣਾ ਸਾਡਾ ਫ਼ਰਜ਼ ਹੈ।

ਉਨ੍ਹਾਂ ਨੇ ਕਿਹਾ ਕਿ ਜਿਹੜੇ ਗੈਂਗਸਟਰ ਬਾਹਰਲੇ ਦੇਸ਼ਾਂ ‘ਚ ਬੈਠ ਕੇ ਆਏ ਦਿਨ ਫ਼ਿਰੌਤੀਆਂ ਮੰਗਦੇ ਨੇ, ਕਤਲ ਕਰਵਾਉਂਦੇ ਨੇ, ਉਹਨਾਂ ਨੂੰ ਕਿਉਂ ਨਹੀਂ ਭੇਜਦੇ?? ਜਿਹੜੇ ਮਿਹਨਤ ਕਰਕੇ ਕਮਾਉਣ ਵਾਲੇ ਲੋਕ ਨੇ ਉਹਨਾਂ ਨੂੰ ਹੀ ਕਿਉਂ ਡਿਪੋਰਟ ਕੀਤਾ ਜਾ ਰਿਹਾ ਹੈ?

Share This Article
Leave a Comment