ਸ਼ਮਸ਼ੇਰ ਸਿੰਘ ਦੂਲੋਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਚੁੱਕੇ ਵੱਡੇ ਸਵਾਲ

TeamGlobalPunjab
1 Min Read

ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਚੰਗੀਗੜ੍ਹ `ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਦੂਲੋਂ ਨੇ ਕਾਂਗਰਸ ਹਾਈਕਮਾਂਡ `ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਟਕਸਾਲੀ ਕਾਂਗਰਸੀਆ ਨੂੰ ਅਣਦੇਖਿਆ ਕੀਤਾ ਗਿਆ। ਉਨ੍ਹਾਂ ਨੇ ਹਾਈਕਮਾਨ ਨੂੰ ਵੀ ਨਿਸ਼ਾਨੇ `ਤੇ ਲਿਆ ਅਤੇ ਕਿਹਾ ਕਿ ਪਾਰਟੀ `ਚ ਕੋਈ ਅਹੁਦਾ ਦੇਣ ਤੋਂ ਪਹਿਲਾਂ ਇਹ ਨਹੀਂ ਦੇਖਿਆ ਜਾਂਦਾ ਕੀ ਸੀਨੀਅਰ ਕੌਣ ਹੈ ਬਲਕਿ ਇਹ ਦੇਖਿਆ ਜਾਂਦਾ ਕਿ ਸਭ ਤੋਂ ਵੱਡਾ ਚਮਚਾ ਕੌਣ ਹੈ।

ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਕਾਂਗਰਸ ਛੱਡ ਗਏ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਨਿਸ਼ਾਨੇ `ਤੇ ਲੈਂਦਿਆਂ ਵੱਡੇ ਸਵਾਲ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਨੂੰ ਦੱਸਣਾ ਚਾਹੁੰਦੇ ਹਨ ਕਿ ਚੰਨੀ ਸਾਰੇ ਮਾਫੀਆ ਨੂੰ ਮਿਲ ਚੁੱਕੇ ਹਨ, ਮਾਫੀਆ ਖਿਲਾਫ ਬੋਲਣ ਵਾਲੇ ਸਿੱਧੂ ਨੇ ਟਿਕਟਾਂ ਦੀ ਵੰਡ ‘ਚ ਉਨ੍ਹਾਂ ਦਾ ਸਾਥ ਕਿਵੇਂ ਦਿੱਤਾ। ਉਨ੍ਹਾਂ ਕਾਂਗਰਸ ਹਾਈ ਕਮਾਂਡ ਦੀ ਕਮੇਟੀ ਬਣਾ ਕੇ ਜਾਂਚ ਕਰਵਾਉਣ ਬਾਰੇ ਕਿਹਾ ਕਿ ਟਿਕਟਾਂ ਮਾਫੀਆ ਨੂੰ ਕਿਉਂ ਵੰਡੀਆਂ ਗਈਆਂ ਇਸ ਬਾਰੇ ਜਾਂਚ ਹੋਣੀ ਚਾਹੀਦੀ ਹੈ।

Share this Article
Leave a comment