ਖੁਲਾਸਾ: ਚੀਨ ਨੇ ਨਹੀਂ, WHO ਨੇ ਦਿੱਤੀ ਸੀ ਕੋਰੋਨਾ ਵਾਇਰਸ ਨੂੰ ਲੈ ਕੇ ਪਹਿਲੀ ਚਿਤਾਵਨੀ 

TeamGlobalPunjab
1 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਚਿਤਾਵਨੀ ਚੀਨ ਨੇ ਨਹੀਂ ਸਗੋਂ ਵਿਸ਼ਵ ਸਿਹਤ ਸੰਗਠਨ (WHO) ਨੇ ਦਿੱਤੀ ਸੀ। WHO ਨੇ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਦੀ ਜਾਣਕਾਰੀ ਅਪਡੇਟ ਕੀਤੀ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਵੁਹਾਨ ਵਿੱਚ ਨਮੂਨੀਆ ਦੇ ਮਾਮਲਿਆਂ ਨੂੰ ਲੈ ਕੇ ਚਿਤਾਵਨੀ ਚੀਨ ਵੱਲੋਂ ਨਹੀਂ ਸਗੋਂ ਚੀਨ ‘ਚ ਸਥਿਤ WHO ਦੇ ਦਫ਼ਤਰ ਵੱਲੋਂ ਦਿੱਤੀ ਗਈ ਸੀ।

ਉੱਥੇ ਹੀ, WHO ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੋਸ਼ਾਂ ਨੂੰ ਵੀ ਖਾਰਜ ਕੀਤਾ ਹੈ। ਟਰੰਪ ਨੇ WHO ‘ਤੇ ਮਹਾਮਾਰੀ ਨੂੰ ਰੋਕਣ ਲਈ ਜ਼ਰੂਰੀ ਜਾਣਕਾਰੀ ਦੇਣ ਵਿੱਚ ਨਾਕਾਮ ਰਹਿਣ ਅਤੇ ਚੀਨ ਦੇ ਪ੍ਰਤੀ ਨਰਮ ਰੁਖ਼ ਅਪਣਾਉਣ ਦਾ ਇਲਜ਼ਾਮ ਲਗਾਇਆ ਸੀ। ਮਹਾਮਾਰੀ ਨੂੰ ਲੈ ਕੇ WHO ਦੇ ਸ਼ੁਰੂਆਤੀ ਕਦਮਾਂ ਦੀ ਆਲੋਚਨਾ ਹੋਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਟਾਈਮਲਾਈਨ ੯ ਅਪ੍ਰੈਲ ਨੂੰ ਜਾਰੀ ਕੀਤੀ ਸੀ।

ਇਸ ਕਰੋਨੋਲਾਜੀ ਵਿੱਚ ਡਬਲਿਊਏਚਓ ਨੇ ਸਿਰਫ ਇੰਨਾ ਕਿਹਾ ਸੀ ਕਿ ਹੁਬੇਈ ਪ੍ਰਾਂਤ ਦੇ ਵੁਹਾਨ ਨਗਰ ਸਿਹਤ ਕਮਿਸ਼ਨ ਨੇ 31 ਦਸੰਬਰ ਨੂੰ ਨਮੂਨੀ ਦੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਸੀ।

Share this Article
Leave a comment