ਦਫਤਰ ‘ਚ ਕੰਮ ਕਰਨ ਵਾਲਿਆਂ ਨੂੰ ਹੋ ਰਹੀ ਇਹ ਨਵੀਂ ਲਾਇਲਾਜ ਬਿਮਾਰੀ, WHO ਨੇ ਡਿਸੀਜ਼ ਲਿਸਟ ‘ਚ ਕੀਤੀ ਸ਼ਾਮਲ

TeamGlobalPunjab
3 Min Read

ਅੱਜਕਲ ਭੱਜ ਦੌੜ ਵਾਲੀ ਵਿਅਸਤ ਜ਼ਿੰਦਗੀ ‘ਚ ਬੱਚੇ, ਜਵਾਨ ਅਤੇ ਬਜ਼ੁਰਗ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ‘ਚ ਦਿਨੋਂ-ਦਿਨ ਮਾਨਸਿਕ ਰੋਗਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਉਪਰੋਂ ਅਨਿਯਮਤ ਜੀਵਨਸ਼ੈਲੀ ਜਿਉਣ ਵਾਲੇ ਲੋਕਾਂ ਲਈ ਸਿਹਤ ਸੰਬੰਧਿਤ ਪਰੇਸ਼ਾਨੀਆਂ ਦੁਗਣੀਆਂ ਹੋ ਜਾਂਦੀਆਂ ਹਨ। ਹਾਲ ਹੀ ‘ਚ ਵਿਸ਼ਵ ਸਿਹਤ ਸੰਗਠਨ ਨੇ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਸੀਜ਼ ਦੀ ਆਪਣੀ ਲਿਸਟ ‘ਚ ਇੱਕ ਨਵੀਂ ਬਿਮਾਰੀ ਨੂੰ ਸ਼ਾਮਲ ਕੀਤਾ ਹੈ ਜਿਸ ਦਾ ਨਾਮ ‘ਬਰਨਆਊਟ’ ਹੈ। ਇਸ ਦਾ ਸਬੰਧ ਸਰੀਰਕ ਥਕਾਣ ਤੇ ਤਣਾਅ ਨਾਲ ਸਬੰਧਤ ਹੈ।
Job burnout

ਕੀ ਹੈ ‘ਬਰਨਆਊਟ’?

ਤਣਾਅ ਤੇ ਥਕਾਣ ‘ਬਰਨਆਊਟ’ ਵਰਗੀ ਬੀਮਾਰੀ ਦਾ ਮੁੱਖ ਕਾਰਨ ਹੈ। ਜਿਹੜੇ ਲੋਕ ਕੰਮ ਪਿੱਛੇ ਆਪਣੀ ਨਿੱਜੀ ਜ਼ਿੰਦਗੀ ਨੂੰ ਭੁੱਲ ਕੇ ਖਾਣਾ-ਪੀਣਾ ਵੀ ਛੱਡ ਦਿੰਦੇ ਹਨ ਅਜਿਹੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋਣ ਲਗ ਜਾਂਦੇ ਹਨ। WHO ਅਨੁਸਾਰ ਬਰਨਆਊਟ ਪੇਸ਼ੇਵਰ ਲੋਕਾਂ ਨਾਲ ਜੁੜੀ ਬਿਮਾਰੀ ਹੈ ਇਹ ਇੱਕ ਅਜਿਹਾ ਸਿਨਡਰੋਮ ਹੈ, ਜਿਹੜਾ ਕੰਮ ਦੇ ਜ਼ਿਆਦਾ ਦਬਾਅ ਨਾਲ ਹੁੰਦਾ ਹੈ।
Job burnout

ਬਰਨਆਊਟ ਦੇ ਲੱਛਣ:

 • ਹਮੇਸ਼ਾ ਥਕਾਣ ਤੇ ਚਿੜਚਿੜਾ ਮਹਿਸੂਸ ਕਰਨਾ
 • ਆਪਣੇ ਕੰਮ ਨੂੰ ਲੈ ਕੇ ਚਿੰਤਾ ‘ਚ ਰਹਿਣਾ
 • ਦਫਤਰ ‘ਚ ਕੰਮ ‘ਤੇ ਧਿਆਨ ਨਾ ਲੱਗਣਾ
 • ਭੁੱਖ ਨਾ ਲੱਗਣਾ
 • ਸ਼ਰਾਬ ਜਾਂ ਨਸ਼ਾ ਲੈਣ ਦਾ ਮੰਨ ਕਰਨਾ
 • ਨੈਗਿਟਿਵੀਟੀ ਮਹਿਸੂਸ ਕਰਨਾ
 • ਦੋਸਤਾਂ ਤੇ ਪਰਿਵਾਰ ਨਾਲ ਗੱਲ ਨਾ ਕਰਨ ਨੂੰ ਦਿਲ ਕਰਨਾ

 

ਬਰਨਆਊਟ ਤੋਂ ਬਚਣ ਦੇ ਉਪਾਅ :

 • ਕੰਮ ਨੂੰ ਬੋਝ ਸੱਮਝ ਕੇ ਨਹੀਂ ਸਗੋਂ ਦਿਲਚਸਪੀ ਨਾਲ-ਨਾਲ ਪੂਰਾ ਕਰੋ, ਤਣਾਅ ਆਪਣੇ ਆਪ ਹੀ ਖਤਮ ਹੋ ਜਾਵੇਗਾ।
 • ਇਸ ਰੋਗ ਤੋਂ ਬਚਣ ਲਈ ਉਹ ਕੰਮ ਕਰੋ ਜਿਸ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ। ਜਿਵੇਂ ਕਿਤਾਬ ਪੜ੍ਹਨਾ, ਗਾਣੇ ਸੁਣਨਾ, ਹਰਿਆਲੀ ‘ਚ ਬੈਠਣਾ, ਫਿਲਮ ਦੇਖਣ ਵਰਗੇ ਕੰਮ ਕਰ ਸਕਦੇ ਹੋ।
 • ਇਸ ਤੋਂ ਪਹਿਲਾਂ ਕਿ ਤੁਸੀ ਬਰਨਆਊਟ ਦੀ ਵਜ੍ਹਾ ਨਾਲ ਨੀਂਦ, ਦਿਲ ਦੀ ਬਿਮਾਰੀ ਅਤੇ ਟਾਈਪ-2 ਡਾਇਬਿਟੀਜ਼ ਦੇ ਸ਼ਿਕਾਰ ਹੋ ਜਾਓ। ਆਪਣੇ ਸਾਥੀਆਂ ਜਾਂ ਬੋਸ ਨਾਲ ਗੱਲ ਕਰੋ ਤੇ ਉਨ੍ਹਾਂ ਨੂੰ ਕੰਮ ਦੇ ਦੌਰਾਨ ਆਉਣ ਵਾਲੀ ਸਮਸਿਆਵਾਂ ਤੋਂ ਜਾਣੂ ਕਰਾਓ ਤਾਂਕਿ ਉਹ ਤੁਹਾਨੂੰ ਇਸ ਸਮੱਸਿਆ ਤੋਂ ਕੱਢਣ ਵਿੱਚ ਤੁਹਾਡੀ ਮਦਦ ਕਰ ਸਕਣ।
 • ਜੇਕਰ ਤੁਸੀ ਹਮੇਸ਼ਾ ਤਣਾਅ ‘ਚ ਰਹਿੰਦੇ ਹੋ ਜਾਂ ਥਕਾਣ ਮਹਿਸੂਸ ਕਰਦੇ ਹੋ ਤਾਂ ਇਸ ਤੋਂ ਉਭਰਣ ਲਈ ਪਰਿਵਾਰ ਜਾਂ ਦੋਸਤਾਂ ਨਾਲ ਗੱਲ ਕਰੋ। ਇਸ ਨਾਲ ਸੁਕੂਨ ਤੇ ਹਿੰਮਤ ਵੀ ਮਿਲੇਗੀ।
 • ਯੋਗਾ ਕਰੋ ਤੇ ਫਲ, ਸਬਜੀਆਂ ਸਮੇਤ ਫਾਈਬਰ ਯੁਕਤ ਭੋਜਨ ਕਰੋ। ਸਮੇਂ ਨਾਲ ਆਫਿਸ ਤੋਂ ਨਿਕਲੋ ਤੇ ਕੰਮ ਨੂੰ ਘਰ ਨਾ ਲੈ ਕੇ ਜਾਓ।
 • ਇਸ ਰੋਗ ਦੀ ਕੋਈ ਦਵਾਈ ਨਹੀਂ ਹੈ ਇਸ ਲਈ ਅਜਿਹੇ ਲੱਛਣਾਂ ‘ਤੇ ਮਨੋਰੋਗ ਐਕਸਪਰਟਸ ਨਾਲ ਸਲਾਹ ਲੈਣੀ ਚਾਹੀਦੀ ਹੈ ਅਤੇ ਅਜਿਹੇ ਵਿੱਚ ਤੁਸੀ ਖੁਦ ਆਪ ਹੀ ਆਪਣੀ ਸਹਾਇਤਾ ਕਰ ਸਕਦੇ ਹੋ।

- Advertisement -

Share this Article
Leave a comment