ਮੀਟ ਅਤੇ ਆਂਡੇ ਖਾਣ ਤੋਂ ਬਿਨ੍ਹਾਂ ਇਸ ਤਰ੍ਹਾਂ ਹਾਸਿਲ ਕਰ ਸਕਦੇ ਹੋ ਪ੍ਰੋਟੀਨ

Rajneet Kaur
2 Min Read

ਨਿਊਜ਼ ਡੈਸਕ: ਪੂਰਾ ਪ੍ਰੋਟੀਨ ਪ੍ਰਾਪਤ ਕਰਨ ਲਈ ਅਕਸਰ ਮੀਟ, ਮੱਛੀ ਅਤੇ ਆਂਡੇ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਪਰ ਹਰ ਕਿਸੇ ਲਈ ਮਾਸਾਹਾਰੀ ਭੋਜਨ ਖਾਣਾ ਸੰਭਵ ਨਹੀਂ ਹੈ, ਕਿਉਂਕਿ ਭਾਰਤ ਵਿੱਚ ਸ਼ਾਕਾਹਾਰੀ ਲੋਕਾਂ ਦੀ ਕਾਫੀ ਗਿਣਤੀ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਸ਼ਾਕਾਹਾਰੀ ਪ੍ਰੋਟੀਨ ਦੀ ਜ਼ਰੂਰਤ ਨੂੰ ਕਿਵੇਂ ਪੂਰਾ ਕਰਦੇ ਹਨ। ਭਾਰਤ ਦੇ ਮਸ਼ਹੂਰ ਪੋਸ਼ਣ ਮਾਹਿਰ ਨਿਖਿਲ ਵਤਸ ਨੇ ਦੱਸਿਆ ਕਿ ਇਹ ਪੌਸ਼ਟਿਕ ਤੱਤ ਕੁਝ ਸਬਜ਼ੀਆਂ ਖਾ ਕੇ ਵੀ ਹਾਸਲ ਕੀਤਾ ਜਾ ਸਕਦਾ ਹੈ।

ਬਹੁਤ ਘੱਟ ਲੋਕ ਇਸ ਗੱਲ ਤੋਂ ਜਾਣੂ ਹੋਣਗੇ ਕਿ ਫੁੱਲ ਗੋਭੀ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ, ਨਾਲ ਹੀ ਇਸ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਵੀ ਬਹੁਤ ਜ਼ਿਆਦਾ ਪਾਏ ਜਾਂਦੇ ਹਨ। ਜੇਕਰ ਤੁਸੀਂ ਇਸ ਨੂੰ ਨਿਯਮਿਤ ਰੂਪ ਨਾਲ ਖਾਂਦੇ ਹੋ ਤਾਂ ਸਰੀਰ ‘ਚ ਪ੍ਰੋਟੀਨ ਦੀ ਜ਼ਰੂਰਤ ਪੂਰੀ ਹੁੰਦੀ ਰਹੇਗੀ।

ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚੋਂ ਪਾਲਕ ਨੂੰ ਬਹੁਤ ਪੌਸ਼ਟਿਕ ਮੰਨਿਆ ਜਾਂਦਾ ਹੈ। ਇਸ ਵਿਚ ਨਾ ਸਿਰਫ ਪ੍ਰੋਟੀਨ ਹੁੰਦਾ ਹੈ, ਸਗੋਂ ਇਹ ਵਿਟਾਮਿਨ ਬੀ ਅਤੇ ਫਾਈਬਰ ਨਾਲ ਵੀ ਭਰਪੂਰ ਹੁੰਦਾ ਹੈ। ਇਸ ਲਈ ਪਾਲਕ ਦਾ ਨਿਯਮਤ ਸੇਵਨ ਕਰੋ।

ਕੀ ਤੁਸੀਂ ਜਾਣਦੇ ਹੋ ਕਿ ਆਲੂ ਖਾਣ ਨਾਲ ਵੀ ਪ੍ਰੋਟੀਨ ਪ੍ਰਾਪਤ ਕੀਤਾ ਜਾ ਸਕਦਾ ਹੈ, ਹਾਲਾਂਕਿ ਤੁਹਾਨੂੰ ਇਸ ਨੂੰ ਖਾਸ ਤਰੀਕੇ ਨਾਲ ਪਕਾਉਣਾ ਪੈਂਦਾ ਹੈ। ਕੱਟੇ ਹੋਏ ਆਲੂਆਂ ਨੂੰ ਘੱਟ ਅੱਗ ‘ਤੇ ਫਰਾਈ ਕਰੋ। ਇਸ ਤੋਂ ਪ੍ਰੋਟੀਨ ਤੋਂ ਇਲਾਵਾ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵੀ ਪ੍ਰਾਪਤ ਹੋਵੇਗਾ।

- Advertisement -

ਜੇਕਰ ਤੁਹਾਨੂੰ ਮੀਟ ਅਤੇ ਅੰਡੇ ਖਾਣਾ ਪਸੰਦ ਨਹੀਂ ਹੈ ਤਾਂ ਤੁਸੀਂ ਬਰੋਕਲੀ ਖਾਣਾ ਸ਼ੁਰੂ ਕਰ ਸਕਦੇ ਹੋ। ਇਹ ਇੱਕ ਸਿਹਤਮੰਦ ਸਬਜ਼ੀ ਹੈ ਜਿਸ ਵਿੱਚ ਪ੍ਰੋਟੀਨ ਤੋਂ ਇਲਾਵਾ ਆਇਰਨ ਵੀ ਮਿਲੇਗਾ। ਇਸ ਨੂੰ ਉਬਾਲ ਕੇ ਜਾਂ ਸਲਾਦ ਦੇ ਰੂਪ ‘ਚ ਖਾਣ ਨਾਲ ਫਾਇਦਾ ਹੋਵੇਗਾ।

ਮਸ਼ਰੂਮ ਬੇਸ਼ੱਕ ਇੱਕ ਮਹਿੰਗਾ ਵਿਕਲਪ ਹੈ ਪਰ ਇਸਨੂੰ ਪ੍ਰੋਟੀਨ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਹਫਤੇ ‘ਚ 3 ਤੋਂ 4 ਵਾਰ ਖਾਓਗੇ ਤਾਂ ਸਰੀਰ ‘ਚ ਪ੍ਰੋਟੀਨ ਸਮੇਤ ਹੋਰ ਕਈ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੋਵੇਗੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment