ਚਿੱਟੇ ਨੇ ਲਈ ਇੱਕ ਨੌਜਵਾਨ ਦੀ ਜਾਨ , ਪਤਨੀ ਦਾ ਲੁਟਿਆ ਸੁਹਾਗ

navdeep kaur
3 Min Read
Hard drugs on dark table. Drug syringe and cooked heroin

ਬਰਨਾਲਾ : ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਕੋਈ ਵੀ ਕੋਨਾ ਅਜਿਹਾ ਨਹੀਂ ਜਿਥੇ ਨਸ਼ੇ ਦਾ ਪਰਛਾਵਾਂ ਨਾ ਹੋਵੇ। ਹਰ ਰੋਜ਼ ਇੱਕ ਨਾ ਇਕ ਘਰ ਉਜੜ ਹੀ ਜਾਂਦਾ ਹੈ। ਹਰ ਰੋਜ ਨਸ਼ਾ ਇੱਕ ਮਾਂ ਦੀ ਗੋਦ ਖਾਲੀ ਕਰ ਦਿੰਦਾ ਹੈ। ਕਿਸੇ ਪਤਨੀ ਦਾ ਸੁਹਾਗ ਲੁਟਿਆ ਜਾ ਰਿਹਾ ਹੈ। ਕਿਸੇ ਭੈਣ ਦਾ ਭਰਾ ਇਹ ਜ਼ਹਿਰੀਲੇ ਨਸ਼ੇ ਨਾਲ ਮੌਤ ਤੇ ਖੂਹ ਵਿੱਚ ਪੈ ਰਿਹਾ ਹੈ। ਜਿਥੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਜਾ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਉਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਖਾ ਰਹੇ ਹਨ ਤੇ ਦਿਨੋਂ ਦਿਨ ਖ਼ਤਮ ਕਰ ਰਹੇ ਹਨ।
ਦੱਸ ਦਿੰਦਾ ਹਾਂ ਕਿ ਅਜਿਹੀ ਹੀ ਇੱਕ ਘਟਨਾ ਬਰਨਾਲਾ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਅੱਜ ਫਿਰ ਇੱਕ ਪਤਨੀ ਦਾ ਸੁਹਾਗ ਖਤਮ ਹੋ ਗਿਆ ਹੈ। ਇੱਕ ਮਾਂ ਦਾ ਲਾਡਾਂ ਨਾਲ ਪਾਲਿਆ ਪੁੱਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਪਰਚਾ ਬਰਨਾਲਾ ਜ਼ਿਲ੍ਹੇ ਦੇ ਥਾਣਾ ਰੁੜਕੇ ਕਲਾਂ ਵਿਚ ਦਰਜ ਕੀਤਾ ਗਿਆ ਹੈ। ਐਸਐਚਓ ਸਤਨਾਮ ਸਿੰਘ ਨੇ ਦਸਿਆ ਕਿ ਪੁਲਿਸ ਨੇ ਕੁਲਦੀਪ ਕੌਰ ਵਾਸੀ ਪਿੰਡ ਤਾਜੋਕੇ ਦੀ ਸ਼ਿਕਾਇਤ ’ਤੇ ਨਰਾਤਾ ਰਾਮ ਵਾਸੀ ਪਿੰਡ ਤਾਜੋਕੇ ਅਤੇ ਕਾਲਾ ਸਿੰਘ ਵਾਸੀ ਪਿੰਡ ਬੱਲੋਕੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਓਵਰਡੋਜ਼ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। 2 ਦਿਨ ਤੱਕ ਉਹ ਆਪਣੇ ਪਤੀ ਦੀ ਭਾਲ ਕਰਦੀ ਰਹੀ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੇ ਪਤੀ ਦੀ ਲਾਸ਼ ਪੱਖੋ ਕਲਾਂ ਦੇ ਰਜਵਾੜੇ ਕੋਲ ਪਈ ਸੀ। ਉਸ ਦੇ ਪਤੀ ਅਤੇ ਰਿਸ਼ਤੇਦਾਰਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਰਾਤਾ ਰਾਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਮੁਲਜ਼ਮ ਕਾਲਾ ਸਿੰਘ ਹਾਲੇ ਫ਼ਰਾਰ ਹੈ।

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕੁਲਦੀਪ ਕੌਰ ਨੇ ਦਸਿਆ ਕਿ ਉਸ ਦੇ ਪਤੀ ਧਨਬਿੰਦਰ ਸਿੰਘ ਪੁੱਤਰ ਗੁਲਜ਼ਾਰਾ ਸਿੰਘ (33) ਨੂੰ ਮੁਲਜ਼ਮ ਨਰਾਤਾ ਰਾਮ 3 ਮਈ ਨੂੰ ਬਾਈਕ ’ਤੇ ਬੈਠਾ ਕੇ ਲੈ ਗਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਅਤੇ ਉਦੋਂ ਤੋਂ ਉਹ ਉਸ ਦੀ ਭਾਲ ਕਰ ਰਹੀ ਸੀ। ਮੁਲਜ਼ਮ ਉਸ ਦੇ ਪਤੀ ਨੂੰ ਚਿੱਟੇ ਦਾ ਨਸ਼ਾ ਕਰਵਾਉਂਦਾ ਸੀ। ਮੁਲਜ਼ਮ ਨਰਾਤਾ ਰਾਮ ਨੇ ਮੁਲਜ਼ਮ ਕਾਲਾ ਸਿੰਘ ਤੋਂ ਚਿੱਟਾ ਲੈ ਕੇ ਉਸ ਦੇ ਪਤੀ ਨੂੰ ਚਿੱਟੇ ਦੀ ਓਵਰਡੋਜ਼ ਦਿੱਤੀ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment