Citizenship Act : ਵਿਦਿਆਰਥਣ ਨੇ ਗੁੱਸੇ ‘ਚ ਸਟੇਜ਼ ‘ਤੇ ਟੁਕੜੇ-ਟੁਕੜੇ ਕਰ ਦਿੱਤੀ ਡਿਗਰੀ

TeamGlobalPunjab
1 Min Read

ਕੋਲਕਾਤਾ : ਇੰਨੀ ਦਿਨੀਂ ਦੇਸ਼ ਭਰ ਅੰਦਰ ਨਵੇਂ ਬਣੇ ਨਾਗਰਿਕਤਾ ਸੋਧ ਕਨੂੰਨ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਚਲਦਿਆਂ ਪੱਛਮੀ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਅੰਦਰ ਬੀਤੀ ਕੱਲ੍ਹ ਇੱਕ ਐਮਏ ਦੀ ਵਿਦਿਆਰਥਣ ਨੇ ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਕਨੂੰਨ ਦੇ ਵਿਰੋਧ ਵਿੱਚ ਉਸ ਨੂੰ ਸਟੇਜ਼ ਤੋਂ ਹੀ ਫਾੜ ਦਿੱਤਾ। ਜਾਣਕਾਰੀ ਮੁਤਾਬਿਕ ਇਸ ਵਿਦਿਆਰਥਣ ਦਾ ਨਾਮ ਦੇਬੋਸਮਿਤਾ ਚੌਧਰੀ ਹੈ ਅਤੇ ਇਹ ਅੰਤਰਰਾਸ਼ਟੀ ਸਬੰਧ ਵਿਸ਼ੇ ਦੀ ਪੜ੍ਹਾਈ ਕਰ ਰਹੀ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਕਨੂੰਨ ਦਾ ਵਿਰੋਧ ਕਰਨ ਦਾ ਤਰੀਕਾ ਹੈ । ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵੀ ਉੱਥੇ ਮੌਜੂਦ ਸਨ। ਵਿਦਿਆਰਥਣ ਨੇ ਕਿਹਾ ਕਿ ਅਜਿਹਾ ਕਰਕੇ ਉਹ ਕੋਈ ਯੂਨੀਵਰਸਿਟੀ ਦਾ ਨਿਰਾਦਰ ਨਹੀਂ ਕਰ ਰਹੀ ਕਿਉਂਕਿ ਇੱਥੇ ਡਿਗਰੀ ਪ੍ਰਾਪਤ ਕਰਕੇ ਤਾਂ ਉਹ ਮਾਣ ਮਹਿਸੂਸ ਕਰ ਰਹੀ ਹੈ।

- Advertisement -

ਰਿਪੋਰਟਾਂ ਇਹ ਵੀ ਹਨ ਕਿ ਇਸ ਮੌਕੇ 25 ਵਿਦਿਆਰਥੀਆਂ ਨੇ ਵਿਰੋਧ ਕਰਦਿਆਂ ਡਿਗਰੀ ਪ੍ਰਾਪਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਦੇ ਕਾਫਿਲੇ ਨੂੰ ਵੀ ਜਾਦਵਪੁਰ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਕਾਲੇ ਝੰਡੇ ਦਿਖਾਏ ਸਨ।

Share this Article
Leave a comment