ਪਾਕਿਸਤਾਨ ਏਅਰਲਾਈਨਜ਼ ਦੀ ਕਿੱਥੇ ਤੇ ਕਿਉਂ ਲਾਪਤਾ ਹੋ ਗਈ ਏਅਰਹੋਸਟੇਸ

TeamGlobalPunjab
2 Min Read

ਵਰਲਡ ਡੈਸਕ:- ਪਾਕਿਸਤਾਨ ਦੀ ਅੰਤਰਰਾਸ਼ਟਰੀ ਏਅਰ ਲਾਈਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਫਿਰ ਮੁਸੀਬਤ ਦਾ ਸ਼ਿਕਾਰ ਹੋ ਗਈ। ਦੋ ਦਿਨਾਂ ‘ਚ ਇਹ ਦੂਜੀ ਵਾਰ ਹੋਇਆ ਹੈ ਜਦੋਂ ਪੀਆਈਏ ਦਾ ਇਕ ਕਰਮਚਾਰੀ ਕੈਨੇਡਾ ‘ਚ ਲਾਪਤਾ ਹੋ ਗਿਆ। ਇਸ ਵਾਰ ਵੀ ਜੋ ਕਰਮਚਾਰੀ ਹੋਟਲ ਤੋਂ ਗਾਇਬ ਹੋਇਆ ਉਹ ਏਅਰ ਹੋਸਟੇਸ ਹੈ। ਮੰਨਿਆ ਜਾਂਦਾ ਹੈ ਕਿ ਜੋ ਮੁਲਜ਼ਮ ਲਾਪਤਾ ਹੋਏ ਹਨ ਉਹ ਕੈਨੇਡਾ ‘ਚ ਪਨਾਹ ਮੰਗਦੇ ਹਨ।

ਜ਼ਿਕਰਯੋਗ ਹੈ ਕਿ ਪੀਆਈਏ ਦਾ ਮੁਸੀਬਤਾਂ ਦਾ ਸਿਲਸਿਲਾ ਪਿਛਲੇ ਸਾਲ ਸ਼ੁਰੂ ਹੋਇਆ ਸੀ। ਸਤੰਬਰ 2020 ‘ਚ ਸਰਕਾਰ ਨੇ ਖ਼ੁਦ ਸੰਸਦ ‘ਚ ਖੁਲਾਸਾ ਕੀਤਾ ਕਿ ਦੇਸ਼ ਦੇ 40% ਪਾਇਲਟਾਂ ਕੋਲ ਨਕਲੀ ਡਿਗਰੀਆਂ ਤੇ ਲਾਇਸੈਂਸ ਹਨ। ਪਿਛਲੇ ਮਹੀਨੇ, ਮਲੇਸ਼ੀਆ ਨੇ ਲੀਜ਼ ਦਾ ਕਿਰਾਇਆ ਨਾ ਦੇਣ ਦੇ ਕਾਰਨ ਯਾਤਰੀਆਂ ਨਾਲ ਭਰੇ ਇੱਕ ਜਹਾਜ਼ ਨੂੰ ਜ਼ਬਤ ਕਰ ਲਿਆ ਸੀ ਤੇ ਹੁਣ ਏਅਰ ਹੋਸਟੇਸ ਕੈਨੇਡਾ ‘ਚ ਗਾਇਬ ਹੋ ਗਈਆਂ ਹਨ।

ਦੱਸ ਦਈਏ ਇਹ ਘਟਨਾ ਬੀਤੇ ਐਤਵਾਰ ਨੂੰ ਵਾਪਰੀ। ਪੀਆਈਏ ਦੀ ਉਡਾਣ ਨੰਬਰ ਪੀ ਕੇ -797 ਕੈਨੇਡੀਅਨ ਸ਼ਹਿਰ ਟੋਰਾਂਟੋ ਪਹੁੰਚੀ। ਇਸ ਦੇ ਚਾਲਕ ਦਲ ਦੇ ਮੈਂਬਰ ਵਾਪਸੀ ਤੋਂ ਪਹਿਲਾਂ ਹੋਟਲ ਗਏ ਸਨ। ਵਾਪਸ ਪਰਤਦਿਆਂ ਜ਼ਹੀਦਾ ਬਲੋਚ ਨਾਮ ਦੀ ਇਕ ਏਅਰ ਹੋਸਟੇਸ ਫਲਾਈਟ ਸਟਾਫ ‘ਤੇ ਨਹੀਂ ਸੀ। ਇਕ ਦਿਨ ਪਹਿਲਾਂ, ਇਕ ਹੋਰ ਏਅਰ ਹੋਸਟੇਸ ਲਾਪਤਾ ਹੋ ਗਈ ਸੀ ਤੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਰਮਜ਼ਾਨ ਗੁੱਲ ਨਾਮੀ ਫਲਾਈਟ ਅਟੈਂਡੈਂਟ ਵੀ ਲਾਪਤਾ ਹੋ ਗਿਆ ਸੀ।

ਪੀਆਈਏ ਨੇ ਦੋਵੇਂ ਏਅਰ ਹੋਸਟੇਸਾਂ ਦੇ ਗਾਇਬ ਹੋਣ ਦੀ ਪੁਸ਼ਟੀ ਕੀਤੀ ਹੈ। ਇੱਕ ਬਿਆਨ ‘ਚ ਏਅਰਲਾਈਨਜ਼ ਨੇ ਕਿਹਾ- ਅਸੀਂ ਸਬੰਧਤ ਵਿਭਾਗ ਨੂੰ ਇਸ ਸਬੰਧੀ ਸੂਚਿਤ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਦੋਵਾਂ ਏਅਰ ਹੋਸਟੈਸਾਂ ਦਾ ਪਤਾ ਲਗਾਉਣ ‘ਚ ਸਹਾਇਤਾ ਕਰੇਗੀ।

- Advertisement -

ਹੋਟਲ ਤੋਂ ਗਾਇਬ ਦੋਵੇਂ ਪੀਆਈਏ ਏਅਰ ਹੋਸਟੈਸ ਬਾਕੀ ਚਾਲਕ ਦਲ ਦੇ ਮੈਂਬਰਾਂ ਸਮੇਤ ਹੋਟਲ ਪਹੁੰਚੇ ਸਨ। ਇਸ ਤੋਂ ਬਾਅਦ, ਜਦੋਂ ਸਟਾਫ ਵਾਪਸੀ ਲਈ ਹਵਾਈ ਅੱਡੇ ‘ਤੇ ਪਹੁੰਚਿਆ, ਤਾਂ ਏਅਰ ਹੋਸਟੇਸ ਗਾਇਬ ਸੀ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਏਅਰ ਹੋਸਟੇਸ ਇੱਕ ਬਿਹਤਰ ਜ਼ਿੰਦਗੀ ਤੇ ਕਰੀਅਰ ਦੀ ਭਾਲ ‘ਚ ਗਾਇਬ ਹੋ ਗਈਆਂ ਹਨ। ਕੁਝ ਦਿਨਾਂ ਬਾਅਦ, ਉਹ ਕਾਨੂੰਨੀ ਤੌਰ ‘ਤੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇ ਸਕਦੀ ਹੈ।

Share this Article
Leave a comment