-ਅਵਤਾਰ ਸਿੰਘ
ਕੌਮੀ ਡੇਂਗੂ ਦਿਵਸ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ (ਐਮ.ਓ.ਐਚ.ਐਫ. ਡਬਲਿਊ) ਦੁਆਰਾ ਮਈ 16 ਮਈ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਡੇਂਗੂ ਨੂੰ ਕ਼ਾਬੂ ਕਰਨ ਲਈ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ,ਇਸ ਦੀ ਰੋਕਥਾਮ ਦੀ ਕਾਰਵਾਈ ਸ਼ੁਰੂਆਤ ਕਰਨਾ ਅਤੇ ਜਦੋਂ ਤੱਕ ਇਸ ਦਾ ਸੰਚਾਰ ਖ਼ਤਮ ਨਾ ਹੋ ਜਾਏ।
ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਦਿਨ ਵੇਲੇ ਵਧੇਰੇ ਸਰਗਰਮ ਹੁੰਦਾ ਹੈ। ਇਸ ਮੱਛਰ ਦੇ ਸਰੀਰ ਉਪਰ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਬਹੁਤਾ ਉੱਚਾ ਨਹੀ ਉਡ ਸਕਦਾ। ਭਾਰਤ ਵਿੱਚ ਪਹਿਲਾ ਕੇਸ 1812 ਨੂੰ ਸਾਹਮਣੇ ਆਇਆ।
1966 ਦਿੱਲੀ ਵਿਚ 7247 ਕੇਸ ਹੋਏ ਤੇ 297 ਮੌਤਾਂ ਹੋਈਆਂ ਸਨ। ਅਕਤੂਬਰ 2017 ਵਿੱਚ ਦਿੱਲੀ 9072 ਕੇਸ ਸਾਹਮਣੇ ਆਏ। ਪੰਜਾਬ ਵਿਚ 8700 ਕੇਸ ਹੋਏ, ਜਦਕਿ ਨਿਜੀ ਤੇ ਸਰਕਾਰੀ ਸੰਸਥਾਵਾਂ ਵਿਚ ਇਹ ਗਿਣਤੀ 19000 ਦੇ ਕਰੀਬ ਸੀ ਜਿਨ੍ਹਾਂ ਦਾ ਇਲਾਜ ਹੋਇਆ।
ਇਸ ਬੁਖਾਰ ਵਿਚ ਪੈਰਾਸੈਟਾਮੋਲ ਵਰਤਣੀ ਚਾਹੀਦੀ ਕਦੇ ਵੀ ਐਸਪਰੀਨ, ਬਰੂਫਿਨ, ਡਿਸਪਰੀਨ ਜਾਂ ਸਟੀਰਾਇਡ ਨਾ ਵਰਤੋ। ਇਹ ਦੋ ਤਰ੍ਹਾਂ ਦਾ ਹੁੰਦਾ (1) ਆਮ ਡੇਂਗੂ: ਇਸ ਵਿਚ 102 ਡਿਗਰੀ ਬੁਖਾਰ ਤੇ ਅੱਖਾਂ ਵਿਚੋਂ ਪਾਣੀ ਵਗਦਾ। (2) ਖੂਨੀ ਡੇਂਗੂ : ਇਹ ਵਧੇਰੇ ਬਚਿਆੰ ਨੂੰ ਹੁੰਦਾ ਜਿਸ ਵਿਚ ਖੂਨੀ ਉਲਟੀਆਂ, ਮੂੰਹ, ਦੰਦਾ, ਮਸੂੜਿਆਂ ਵਿਚੋਂ ਖੂਨ ਵਗਣਾ, ਜਿਸ ਨਾਲ ਪਲੇਟਲੈਟਸ ਘਟ ਜਾਂਦੇ ਹਨ।
ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਸਿਰ ਦਰਦ ਤੇ ਤੇਜ਼ ਬੁਖਾਰ ਹੋਵੇ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੋਵੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਦਿਲ ਕੱਚਾ ਹੋਣਾ, ਉਲਟੀਆਂ ਲੱਗਣਾ, ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜ੍ਹਿਆਂ ਵਿੱਚੋਂ ਖ਼ੂਨ ਵਗਣਾ ਆਦਿ ਲੱਛਣ ਹੋਣ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ।
ਡੇਂਗੂ ਦਾ ਮੱਛਰ ਕੂਲਰਾਂ ਵਿੱਚ, ਪਾਣੀ ਦੀਆਂ ਟੈਂਕੀਆਂ ਵਿੱਚ, ਗਮਲਿਆਂ ਵਿੱਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿੱਚ ਖੜ੍ਹੇ ਸਾਫ ਪਾਣੀ ਵਿੱਚ ਪਲਦਾ ਹੈ। 25 ਤੋਂ 30 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੇ ਵਧਦਾ ਫੁਲਦਾ ਹੈ। ਇਸ ਦਾ ਸਾਈਜ 5 ਐਮ ਐਮ ਹੁੰਦਾ ਹੈ। ਬੁਖਾਰ ਹੋਣ ਤੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਆਪਣਾ ਮੁਆਇਨਾ ਕਰਵਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ।
ਡੇਂਗੂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਮੱਛਰ ਦੀ ਪੈਦਾਵਾਰ ਨੂੰ ਰੋਕਣਾ ਹੈ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਜ਼ਰੂਰੀ ਹੈ। ਸਾਨੂੰ ਨਕਾਰਾ ਸਾਮਾਨ ਛੱਤ ‘ਤੇ ਸੁੱਟਣ ਦੀ ਬਜਾਏ ਨਸ਼ਟ ਕਰਨਾ ਚਾਹੀਦਾ ਹੈ ਜਾਂ ਕਬਾੜ ਵਾਲਿਆਂ ਨੂੰ ਦੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੂਰੀਆਂ ਬਾਹਵਾਂ ਦੇ ਕੱਪੜੇ ਪਹਿਨੇ ਜਾਣ। ਉਨ੍ਹਾਂ ਕਿਹਾ ਕਿ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਵੀ ਸਾਨੂੰ ਡੇਂਗੂ ਤੋਂ ਬਚਾ ਸਕਦਾ ਡੇਂਗੂ ਨੂੰ ਨਜ਼ਰਅੰਦਾਜ਼ ਨਾ ਕਰੀਏ, ਚਲੋ ਬਣਾਈਏ ਸਵੱਛ ਭਾਰਤ।
ਸੰਪਰਕ : 7888973676